:: ਲੱਦਾਖ ਦੌਰੇ ਮਗਰੋਂ ਵਾਇਰਲ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ 21 ਸਾਲ ਪੁਰਾਣੀ ਤਸਵੀਰ   :: ਬਿਹਾਰ ਚ ਬਿਜਲੀ ਡਿੱਗਣ ਨਾਲ 10 ਲੋਕਾਂ ਦੀ ਗਈ ਜਾਨ   :: ਭਾਰਤ-ਚੀਨ ਵਿਵਾਦ ਕਾਰਨ ਕੱਪੜਾ ਬਾਜ਼ਾਰ ਵੀ ਹੋਵੇਗਾ ਪ੍ਰਭਾਵਿਤ; ਹੁਣ ਨਵੇਂ ਰਾਹ ਤਲਾਸ਼ੇਗਾ ਭਾਰਤ   :: ਤਿਰੂਮਲਾ ਤਿਰੂਪਤੀ ਦੇਵਸਥਾਨਮ ਚ 17 ਕਰਮੀਆਂ ਚ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ   :: ਲੇਹ ਪਹੁੰਚੇ ਪੀ.ਐੱਮ. ਮੋਦੀ ਨੇ ਕਿਹਾ- ਗਲਵਾਨ ਘਾਟੀ ਸਾਡੀ ਹੈ   :: ਕੋਵਿਡ-19: ਕੌਮਾਂਤਰੀ ਉਡਾਣਾਂ ਤੇ ਲੱਗੀ ਪਾਬੰਦੀ ਅੱਗੇ ਵਧਾਈ ਗਈ, ਜਾਣੋ ਹੁਣ ਕਦੋਂ ਸ਼ੁਰੂ ਹੋਣਗੀਆਂ ਉਡਾਣਾਂ   :: ਲੇਹ ਚ ਜ਼ਖਮੀ ਜਵਾਨਾਂ ਨੂੰ ਮਿਲੇ PM ਮੋਦੀ, ਸਾਰਿਆਂ ਦਾ ਪੁੱਛਿਆ ਹਾਲ-ਚਾਲ   :: ਪੀ. ਐੱਮ. ਮੋਦੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਮਗਰੋਂ ਰਾਹੁਲ ਦਾ ਸ਼ਾਇਰਾਨਾ ਹਮਲਾ   :: ਪੀ.ਐੱਮ. ਮੋਦੀ ਦੇ ਐਲਾਨ ਤੋਂ ਬਾਅਦ ਮਮਤਾ ਨੇ ਵੀ ਕੀਤਾ ਮੁਫ਼ਤ ਰਾਸ਼ਨ ਦਾ ਐਲਾਨ   :: PM ਮੋਦੀ ਨੇ ਆਪਣੇ ਸੰਬੋਧਨ ਚ ਕਿਉਂ ਕੀਤਾ ਇਸ ਦੇਸ਼ ਦੇ PM ਦਾ ਜ਼ਿਕਰ   :: ਅਗਲੇ ਆਦੇਸ਼ ਤੱਕ ਯਾਤਰੀਆਂ ਲਈ ਸੇਵਾਵਾਂ ਬੰਦ ਰਹਿਣਗੀਆਂ : ਦਿੱਲੀ ਮੈਟਰੋ   :: ਗਲਵਾਨ ਘਾਟੀ ਚ ਭਾਰਤ ਨੂੰ ਫਿਰ ਧੋਖਾ ਦੇ ਰਿਹੈ ਚੀਨ, ਸੈਟੇਲਾਈਟ ਤਸਵੀਰਾਂ ਤੋਂ ਹੋਇਆ ਖੁਲਾਸਾ   :: ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ   :: ਮਹਾਰਾਸ਼ਟਰ ਚ 31 ਜੁਲਾਈ ਤੱਕ ਲਈ ਫਿਰ ਵਧਾਈ ਗਈ ਤਾਲਾਬੰਦੀ   :: ਕੀ ਆਰ.ਜੀ.ਐੱਫ. ਦੇ ਪੈਸੇ ਵਾਪਸ ਕਰਨ ਨਾਲ ਲੱਦਾਖ ਚ ਚੀਨੀ ਕਬਜ਼ਾ ਖਤਮ ਹੋ ਜਾਵੇਗਾ : ਚਿਦਾਂਬਰਮ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ਚ ਹੋਵੇਗੀ ਤਾਇਨਾਤੀ PRINT ਈ ਮੇਲ
rafael plane india july 27 ambalaਨਵੀਂ ਦਿੱਲੀ/ਹਰਿਆਣਾ- :20(ਮੀਡੀਦੇਸਪੰਜਾਬ)- ਭਾਰਤ ਨੂੰ 6 ਰਾਫੇਲ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤੱਕ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ 'ਚ ਜ਼ਿਕਰਯੋਗ ਵਾਧਾ ਹੋਵੇਗਾ। ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਨਾਲ ਫੌਜ ਝੜਪਾਂ ਤੋਂ ਬਾਅਦ ਪਿਛਲੇ 2 ਹਫ਼ਤਿਆਂ ਤੋਂ ਹਵਾਈ ਫੌਜ ਅਲਰਟ 'ਤੇ ਹੈ। ਉਸ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ।
ਦੋਹਾਂ ਫੌਜਾਂ 7 ਹਫ਼ਤਿਆਂ ਤੋਂ ਉਸ ਖੇਤਰ 'ਚ ਆਹਮਣੇ-ਸਾਹਮਣੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਜੂਨ ਨੂੰ ਫਰਾਂਸੀਸੀ ਹਮਅਹੁਦੇਦਾਰ ਫਲੋਰੇਂਸ ਪਰਲੀ ਨਾਲ ਗੱਲਬਾਤ ਕੀਤੀ ਸੀ। ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਜੈੱਟ ਜਹਾਜ਼ਾਂ ਦੀ ਸਪਲਾਈ ਤੈਅ ਸਮੇਂ 'ਤੇ ਕੀਤੀ ਜਾਵੇਗੀ।

58000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼
ਫੌਜ ਅਧਿਕਾਰੀਆਂ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ 'ਚ ਕਾਫੀ ਵਾਧਾ ਹੋਵੇਗਾ ਅਤੇ ਭਾਰਤ ਦੇ ਵਿਰੋਧੀਆਂ ਲਈ ਇਕ ਸਪੱਸ਼ਟ ਸੰਦੇਸ਼ ਹੋਵੇਗਾ। ਜਹਾਜ਼ਾਂ ਦਾ ਪਹਿਲਾ ਸਕੁਐਰਡਨ ਹਵਾਈ ਫੌਜ ਦੇ ਅੰਬਾਲਾ ਸਟੇਸ਼ਨ 'ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਨੂੰ ਭਾਰਤੀ ਹਵਾਈ ਫੌਜ ਲਈ ਸਾਮਰਿਕ ਰੂਪ ਨਾਲ ਮਹੱਤਵਪੂਰਨ ਟਿਕਾਣਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਨੇ ਸਤੰਬਰ 2016 'ਚ ਫਰਾਂਸ ਨਾਲ ਲਗਭਗ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅੰਤਰ-ਸਰਕਾਰੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰਾਂ ਨੂੰ ਲਿਜਾਉਣ 'ਚ ਸਮਰੱਥ ਹਨ। ਇਸ 'ਚ ਯੂਰਪੀ ਮਿਜ਼ਾਈਲ ਨਿਰਮਾਤਾ ਐੱਮ.ਬੀ.ਡੀ.ਏ. ਦਾ ਮੇਟਾਰ ਮਿਜ਼ਾਈਲ ਸ਼ਾਮਲ ਹੈ।

ਰਾਫੇਲ ਜਹਾਜ਼ਾਂ ਦਾ ਦੂਜਾ ਸਕੁਐਰਡਨ ਹਾਸਿਮਾਰਾ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ
ਰਾਫੇਲ ਜਹਾਜ਼ਾਂ ਦਾ ਦੂਜਾ ਸਕੁਐਰਡਨ ਪੱਛਮੀ ਬੰਗਾਲ 'ਚ ਹਾਸਿਮਾਰਾ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ। ਹਵਾਈ ਫੌਜ ਨੇ ਇਸ ਸੰਬੰਧ 'ਚ ਦੋਹਾਂ ਅੱਡਿਆਂ 'ਤੇ ਬੁਨਿਆਦੀ ਢਾਂਚਿਆਂ ਦੇ ਵਿਕਾਸ ਲਈ ਲਗਭਗ 400 ਕਰੋੜ ਰੁਪਏ ਖਰਚ ਕੀਤੇ ਹਨ। ਇਨ੍ਹਾਂ 36 ਰਾਫੇਲ ਜਹਾਜ਼ਾਂ 'ਚੋਂ 30 ਜੰਗੀ ਜਹਾਜ਼ ਹੋਣਗੇ, ਜਦੋਂ ਕਿ 6 ਸਿਖਲਾਈ ਜਹਾਜ਼ ਹੋਣਗੇ। ਦੱਸਣਯੋਗ ਹੈ ਕਿ ਜਹਾਜ਼ਾਂ ਦੀ ਕੀਮਤ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਲੈ ਕੇ ਕਾਂਗਰਸ ਨੇ ਇਸ ਸਮਝੌਤੇ 'ਤੇ ਸਵਾਲ ਚੁੱਕੇ ਸਨ ਪਰ ਸਰਕਾਰ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement