:: ਅੱਤਵਾਦ ਖ਼ਤਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏ ਸਾਰਕ: ਜੈਸ਼ੰਕਰ   :: ਚੀਨ-ਪਾਕਿਸਤਾਨ ਦੇ BIR ਪ੍ਰਾਜੈਕਟ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰੇ UN : ਰਾਜਨੀਤਕ ਕਾਰਕੁੰਨ   :: ਭਾਰਤ ਨੇ ਸ਼ੁਰੂ ਕੀਤਾ ਮਾਲਦੀਵ ਦੇ ਏਅਰਪੋਰਟ ਦੇ ਵਿਸਥਾਰ ਦਾ ਕੰਮ   :: 76 ਸਾਲ ਬਾਅਦ ਪੂਰੀ ਦੁਨੀਆ ਚ ਹੋਣਗੇ ਬਲਿਊ ਮੂਨ ਦੇ ਦੀਦਾਰ   :: ਕੋਰੋਨਾ ਅਤੇ ਡੇਂਗੂ ਨਾਲ ਜੂਝ ਰਹੇ ਮਨੀਸ਼ ਸਿਸੋਦੀਆ ਦੀ ਸਿਹਤ ਬਾਰੇ ਆਈ ਸੁਖਦ ਖ਼ਬਰ   :: ਭਾਰਤ ਨੇ ਪਾਕਿ ਨੂੰ CICA ਚ ਦਿੱਤਾ ਜਵਾਬ, ਕਸ਼ਮੀਰ-ਲੱਦਾਖ ਸਾਡਾ ਸੀ ਸਾਡਾ ਰਹੇਗਾ   :: ਭਾਰਤ ਆ ਰਿਹੈ ਅਮਰੀਕੀ ਹੰਟਰ, ਅਰਬ ਸਾਗਰ ਚ ਚੀਨੀ ਤੇ ਪਾਕਿਸਤਾਨੀ ਪਣਡੁੱਬੀਆਂ ਦਾ ਕਰੇਗਾ ਸ਼ਿਕਾਰ   :: ਦਿੱਲੀ ਕੂਚ ਕਰ ਰਹੀ ਹਰਿਆਣਾ ਯੁਵਾ ਕਾਂਗਰਸ ਦੀ ‘ਟਰੈਕਟਰ ਰੈਲੀ’, ਪੁਲਸ ਵਲੋਂ ਪਾਣੀ ਦੀਆਂ ਬੌਛਾਰਾਂ   :: ਮਹਿਬੂਬਾ ਮੁਫ਼ਤੀ ਦੀ ਰਿਹਾਈ ਲਈ ਧੀ ਇਲਤਿਜਾ ਪਹੁੰਚੀ ਸੁਪਰੀਮ ਕੋਰਟ   :: ਸਰੂਪ ਗ਼ਾਇਬ ਮਾਮਲੇ ਸਬੰਧੀ ਮਨਜੀਤ ਸਿੰਘ ਜੀ.ਕੇ. ਨੇ SGPC ਤੇ ਬਾਦਲਾਂ ਤੇ ਸਾਧੇ ਤਿੱਖੇ ਨਿਸ਼ਾਨੇ   :: ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ   :: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ   :: MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ : ਤੋਮਰ   :: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’   :: ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲਾਲ ਕਿਲੇ ਤੇ ਆਜ਼ਾਦੀ ਦਿਹਾੜਾ ਸਮਾਰੋਹ ਲਈ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਦਿੱਤਾ ਗਿਆ ਹੈ ਸੱਦਾ PRINT ਈ ਮੇਲ
red fort independence day celebration 4 thousand people invitationsਨਵੀਂ ਦਿੱਲੀ-20(ਮੀਡੀਦੇਸਪੰਜਾਬ)- ਲਾਲ ਕਿਲੇ 'ਤੇ ਆਜ਼ਾਦੀ ਦਿਹਾੜੇ ਸਮਾਰੋਹ ਲਈ ਡਿਪਲੋਮੈਟ, ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਸਮੇਤ 4 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਨੂੰ ਪ੍ਰੋਗਰਾਮ ਦੇ ਮਾਣ ਅਤੇ ਕੋਵਿਡ-19 ਪ੍ਰੋਟੋਕਾਲ ਦੇ ਸੰਤੁਲਨ ਨੂੰ ਧਿਆਨ 'ਚ ਰੱਖਦੇ ਹੋਏ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ਨੇ ਦਿੱਤੀ।
ਮੰਤਰਾਲੇ ਨੇ ਕਿਹਾ ਕਿ ਸਲਾਮੀ ਗਾਰਦ ਪੇਸ਼ ਕਰਨ ਵਾਲੇ ਮੈਂਬਰਾਂ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਮੰਤਰਾਲੇ ਨੇ ਕਿਹਾ,''ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਐੱਨ.ਸੀ.ਸੀ. (ਰਾਸ਼ਟਰੀ ਕੈਡੇਟ ਕੋਰ) ਦੇ ਕੈਡੇਟਾਂ ਨੂੰ ਪ੍ਰੋਗਰਾਮ ਦੇਖਣ ਲਈ ਸੱਦਾ ਦਿੱਤਾ ਗਿਆ ਹੈ (ਛੋਟੇ ਸਕੂਲੀ ਬੱਚਿਆਂ ਦੇ ਸਥਾਨ 'ਤੇ) ਅਤੇ ਉਹ ਗਿਆਨਪਥ 'ਤੇ ਬੈਠਣਗੇ।'' ਸਾਰੇ ਸੱਦੇ ਗਏ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਾਸਕ ਪਹਿਨਣ। 

ਮੰਤਰਾਲੇ ਨੇ ਕਿਹਾ ਕਿ ਸਥਾਨ 'ਤੇ ਲੋਕਾਂ ਨੂੰ ਵੰਡਣ ਲਈ ਮਾਸਕ ਵੀ ਤਿਆਰ ਰੱਖੇ ਗਏ ਹਨ। ਉਨ੍ਹਾਂ ਨੇ ਕਿਹਾ,''ਇਸੇ ਤਰ੍ਹਾਂ ਪਹਿਲਾਂ ਤੋਂ ਤੈਅ ਸਥਾਨਾਂ 'ਤੇ ਹੈਂਡ ਸੈਨੀਟਾਈਜ਼ਰ ਉਪਲੱਬਧ ਹੋਣਗੇ। ਸੱਦੇ ਗਏ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਸਥਾਨਾਂ 'ਤੇ ਬੋਰਡ ਲਗਾਏ ਗਏ ਹਨ।'' ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਵਾਜਾਈ ਬਣਾਏ ਰੱਖਣ ਅਤੇ ਭੀੜ ਤੋਂ ਬਚਣ ਲਈ ਬੈਠਣ ਵਾਲੀਆਂ ਥਾਂਵਾਂ ਅਤੇ ਤੁਰਨ ਵਾਲੀਆਂ ਥਾਂਵਾਂ 'ਤੇ ਲੱਕੜ ਦੀ ਫਲੋਰਿੰਗ ਕੀਤੀ ਗਈ ਹੈ ਅਤੇ ਦਰੀਆਂ ਵਿਛਾਈਆਂ ਗਈਆਂ ਹਨ।

ਮੰਤਰਾਲੇ ਨੇ ਕਿਹਾ ਕਿ ਲਾਈਨ 'ਚ ਲੱਗਣ ਤੋਂ ਬਚਣ ਲਈ ਪੂਰੀ ਚੌੜਾਈ ਦੇ ਦਰਵਾਜ਼ੇ ਲਗਾਏ ਗਏ ਹਨ, ਜੋ ਮੈਟਲ ਡਿਟੈਕਟਰ ਨਾਲ ਲੈੱਸ ਹੋਣਗੇ। ਸਾਰੇ ਪ੍ਰਵੇਸ਼ ਬਿੰਦੂਆਂ 'ਤੇ ਸੱਦੇ ਗਏ ਲੋਕਾਂ ਲਈ ਧਰਮਲ ਸਕ੍ਰੀਨਿੰਗ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲ ਕਿਲੇ ਦੇ ਅੰਦਰ ਅਤੇ ਬਾਹਰ ਨਿਯਮਿਤ ਤੌਰ 'ਤੇ ਸੈਨੀਟਾਈਜੇਸ਼ਨ ਕੀਤਾ ਜਾ ਰਿਹੀ ਹੈ। ਮੰਤਰਾਲੇ ਨੇ ਦੱਸਿਆ ਕਿ ਸਿਰਫ਼ ਸੱਦੇ ਗਏ ਲੋਕ ਹੀ ਪ੍ਰੋਗਰਾਮ 'ਚ ਹਿੱਸਾ ਲੈ ਸਕਣਗੇ ਅਤੇ ਜਿਨ੍ਹਾਂ ਲੋਕਾਂ ਕੋਲ ਸੱਦਾ ਨਹੀਂ ਹੈ, ਉਨ੍ਹਾਂ ਨੂੰ ਪ੍ਰੋਗਰਾਮ ਸਥਾਨ 'ਤੇ ਆਉਣਾ ਚਾਹੀਦਾ।'' ਉਨ੍ਹਾਂ ਨੇ ਕਿਹਾ,''ਅਧਿਕਾਰੀਆਂ, ਡਿਪਲੋਮੈਟ, ਆਮ ਲੋਕਾਂ ਅਤੇ ਮੀਡੀਆ ਆਦਿ ਨੂੰ 4 ਹਜ਼ਾਰ ਤੋਂ ਵੱਧ ਸੱਦੇ ਦਿੱਤੇ ਗਏ ਹਨ।'' ਉਨ੍ਹਾਂ ਨੇ ਕਿਹਾ ਕਿ ਮੈਡੀਕਲ ਕੇਂਦਰ ਅਤੇ ਐਂਬੂਲੈਂਸ ਦੀ ਵੀ ਪੂਰੀ ਵਿਵਸਥਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement