:: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ   :: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹੁਰੇ ਦੇ ਘਰ ਰਹਿਣ ਦਾ ਪੂਰਨ ਅਧਿਕਾਰ   :: ਲੱਦਾਖ, ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ, ਚੀਨ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ : ਵਿਦੇਸ਼ ਮੰਤਰਾਲੇ   :: ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਨੇ ਰਾਧੇ ਮਾਂ ਬਾਰੇ ਦਿੱਤਾ ਵੱਡਾ ਬਿਆਨ   :: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ   :: ਬਿਹਾਰ ਚੋਣਾਂ: ਚੋਣ ਮੈਦਾਨ ਚ ਉਤਰੇ PM ਮੋਦੀ ਦੇ ਹਮਸ਼ਕਲ, ਵਿਧਾਇਕ ਨਹੀਂ ਮੁੱਖ ਮੰਤਰੀ ਬਣਨ ਦਾ ਹੈ ਸੁਫ਼ਨਾ   :: ਕੇਂਦਰ ਦੀ ਲਾਪਰਵਾਹੀ ਅਤੇ ਪਰਾਲੀ ਦੇ ਧੂੰਏਂ ਤੋਂ ਸਿਰਫ਼ ਦਿੱਲੀ ਨਹੀਂ ਪੂਰਾ ਉੱਤਰ ਭਾਰਤ ਪਰੇਸ਼ਾਨ : ਮਨੀਸ਼ ਸਿਸੋਦੀਆ   :: ਹਵਾਈ ਫੌਜ ਦਿਵਸ ਮੌਕੇ ਦੋ ਜਵਾਨਾਂ ਨੇ ਬਣਾਇਆ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ   :: ਗਾਂਧੀ ਜਯੰਤੀ ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਨੇ ਮੰਨਿਆ ਕਿ ਉਇਗਰ ਮੁਸਲਮਾਨਾਂ ਦੀ ਜਨਮ ਦਰ ਘਟੀ, ਮੁਸਲਮਾਨ ਬੀਬੀਆਂ ਦੀ ਨਸਬੰਦੀ ਤੋਂ ਇਨਕਾਰ PRINT ਈ ਮੇਲ
china uyghur muslimsਬੀਜਿੰਗ -ਸਤੰਬਰ20(ਮੀਡੀਦੇਸਪੰਜਾਬ)- ਚੀਨ ਸਿਰਫ ਦੁਨੀਆ ਭਰ ਦੇ ਦੇਸ਼ਾਂ ਨੂੰ ਪਰੇਸ਼ਾਨ ਨਹੀਂ ਕਰ ਰਿਹਾ ਸਗੋਂ ਉਹ ਆਪਣੇ ਦੇਸ਼ ਦੇ ਅੰਦਰ ਮੌਜੂਦ ਹੋਰ ਧਰਮਾਂ ਦੇ ਲੋਕਾਂ 'ਤੇ ਵੀ ਅੱਤਿਆਚਾਰ ਕਰ ਰਿਹਾ ਹੈ। ਇਕ ਬ੍ਰਿਟਿਸ਼ ਮੀਡੀਆ ਵੈਬਸਾਈਟ 'ਤੇ ਖਬਰ ਛਪੀ ਹੈ ਕਿ ਚੀਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਸ਼ਿਨਜਿਆਂਗ ਰਾਜ ਵਿਚ ਰਹਿਣ ਵਾਲੇ ਉਇਗਰ ਮੁਸਲਮਾਨਾਂ ਵਿਚ ਜਨਮ ਦਰ ਵਿਚ ਭਾਰੀ ਗਿਰਾਵਟ ਆਈ ਹੈ ਭਾਵੇਂਕਿ ਚੀਨ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਨੇ ਨਜ਼ਰਬੰਦੀ ਕੈਂਪਾਂ ਵਿਚ ਉਇਗਰ ਮੁਸਲਮਾਨ ਬੀਬੀਆਂ ਦਾ ਗਰਭਪਾਤ ਜਾਂ ਨਸਬੰਦੀ ਕਰਵਾਈ ਹੈ।

ਬ੍ਰਿਟਿਸ਼ ਮੀਡੀਆ ਸੰਸਥਾ ਡੇਲੀ ਮੇਲ ਦੇ ਮੁਤਾਬਕ, ਇਸ ਤੋਂ ਪਹਿਲਾਂ ਬੀਜਿੰਗ ਵਿਚ ਮੌਜੂਦ ਚੀਨੀ ਸਰਕਾਰ ਦੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਉਇਗਰ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ। ਜਦਕਿ ਉਇਗਰ ਕਹਿ ਰਹੇ ਸਨ ਕਿ ਅਸੀਂ ਆਪਣੀਆਂ ਬੀਬੀਆਂ ਨੂੰ ਜ਼ਬਰਦਸਤੀ ਗਰਭਪਾਤ ਅਤੇ ਗਰਭ ਨਿਰੋਧਕ ਲਈ ਉਤਸ਼ਾਹਿਤ ਕੀਤਾ ਹੈ ਤਾਂ ਜੋ ਉਇਗਰ ਮੁਸਲਮਾਨਾਂ ਦੀ ਆਬਾਦੀ ਘੱਟ ਕੀਤੀ ਜਾ ਸਕੇ। ਚੀਨ ਦੀ ਕਮਿਊਨਿਸਟ ਪਾਰਟੀ ਸਰਕਾਰ ਨੇ ਅਮਰੀਕੀ ਨਿਊਜ਼ ਚੈਨਲ ਸੀ.ਐੱਨ.ਐੱਨ. ਸਾਹਮਣੇ ਇਹ ਗੱਲ ਮੰਨੀ ਹੈ ਕਿ ਸ਼ਿਨਜਿਆਂਗ ਵਿਚ 2017 ਤੋਂ 2018 ਦੇ ਵਿਚ ਜਨਮ ਦਰ ਵਿਚ ਇਕ ਤਿਹਾਈ ਦੀ ਗਿਰਾਵਟ ਆਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕਿ ਕਰੀਬ 10 ਲੱਖ ਉਇਗਰ ਮੁਸਲਮਾਨ ਚੀਨ ਦੇ ਨਜ਼ਰਬੰਦੀ ਕੈਂਪਾਂ ਵਿਚ ਬੰਦ ਹਨ। ਇਸ ਨੂੰ ਲੈਕੇ ਦੁਨੀਆ ਭਰ ਵਿਚ ਚੀਨ ਦੀ ਕਾਫੀ ਆਲੋਚਨਾ ਹੋਈ ਹੈ। 

ਦੋਸ਼ ਲਗਾਇਆ ਜਾਂਦਾ ਹੈ ਕਿ ਚੀਨ ਇਹਨਾਂ ਨਜ਼ਰਬੰਦੀ ਕੈਂਪਾਂ ਵਿਚ ਉਇਗਰ ਮੁਸਲਮਾਨਾਂ ਦੀ ਆਬਾਦੀ ਘੱਟ ਕਰਨ ਲਈ ਜ਼ਬਰਦਸਤੀ ਨਸਬੰਦੀ ਅਤੇ ਗਰਭਪਾਤ ਕਰਾਉਂਦਾ ਹੈ। ਭਾਵੇਂਕਿ ਦੁਨੀਆ ਨੂੰ ਦਿਖਾਉਣ ਦੇ ਲਈ ਨਜ਼ਰਬੰਦੀ ਕੈਂਪ ਦਾ ਨਾਮ ਵੋਕੇਸ਼ਨਲ ਸਕਿਲ ਐਜੁਕੇਸ਼ਨ ਸੈਂਟਰ ਰੱਖਿਆ ਗਿਆ ਹੈ। ਕੁਝ ਡਾਕਟਰਾਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਉਇਗਰ ਮੁਸਲਮਾਨਾਂ 'ਤੇ ਹੋ ਰਹੀਆਂ ਵਧੀਕੀਆਂ ਦੇ ਬਾਰੇ ਵਿਚ ਦੱਸਿਆ ਹੈ। ਸ਼ਿਨਜਿਆਂਗ ਵਿਚ ਕਰੀਬ 10 ਕਰੋੜ ਉਇਗਰ ਮੁਸਲਮਾਨ ਰਹਿੰਦੇ ਹਨ। ਉਇਗਰ ਮੱਧ ਏਸ਼ੀਆ ਨਾਲ ਆਪਣੇ ਸੱਭਿਆਚਾਰਕ ਅਤੇ ਭਾਸ਼ਾਈ ਸੰਬੰਧ ਰੱਖਦੇ ਹਨ। ਚੀਨ ਦੀ ਸਰਕਾਰ ਚਾਹੁੰਦੀ ਹੈ ਕਿ ਸ਼ਿਨਜਿਆਂਗ ਵਿਚ ਬਹੁ ਗਿਣਤੀ ਹਾਨ ਭਾਈਚਾਰੇ ਦੇ ਲੋਕ ਜਾ ਕੇ ਵਸਣ। ਚੀਨ ਦੀ ਇਹ ਕੋਸ਼ਿਸ਼ ਸਾਲ 1949 ਤੋਂ ਜਾਰੀ ਹੈ। 

ਉਇਗਰਾਂ ਨੇ ਕਈ ਵਾਰ ਹਾਨ ਭਾਈਚਾਰੇ ਦੀ ਵੱਧਦੀ ਆਬਾਦੀ ਅਤੇ ਸਰਕਾਰ ਵੱਲੋਂ ਲਗਾਈਆਂ ਜਾ ਰਹੀਆਂ ਧਾਰਮਿਕ ਅਤੇ ਸੱਭਿਆਚਾਰਕ ਪਾਬੰਦੀਆਂ ਦਾ ਵਿਰੋਧ ਕੀਤਾ ਹੈ। ਤਿੱਬਤ ਵਾਂਗ ਹੀ ਚੀਨ ਵਿਚ ਸ਼ਿਨਜਿਆਂਗ ਵੀ ਰਾਜਨੀਤਕ ਤੌਰ 'ਤੇ ਬਹੁਤ ਸੰਵੇਦਨਸ਼ੀਲ ਇਲਾਕਾ ਹੈ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਤੇਲ ਦੇ ਰਿਜਰਵ ਹਨ। ਸ਼ਿਨਜਿਆਂਗ ਦੀਆਂ ਸਰਹੱਦਾਂ ਭਾਰਤ, ਰੂਸ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। ਇਸ ਇਲਾਕੇ ਵਿਚ ਪਹਿਲਾਂ ਭਿਆਨਕ ਹਿੰਸਾ ਉਦੋਂ ਭੜਕੀ, ਜਦੋਂ ਚੀਨ ਦੀ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਉਇਗਰ ਮੁਸਲਮਾਨ ਅਲਕਾਇਦਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈਕਿ ਚੀਨ ਨੇ ਉਇਗਰ ਭਾਈਚਾਰੇ ਦੇ ਖਿਲਾਫ਼ ਲੜਾਈ ਇਸ ਲਈ ਛੇੜੀ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਸ ਭਾਈਚਾਰੇ ਦੇ ਲੋਕ ਅਮਰੀਕਾ ਵੱਲੋਂ ਫੰਡਿੰਡ ਅੱਤਵਾਦੀ ਮਿਸ਼ਨ ਦਾ ਹਿੱਸਾ ਹਨ। 

ਇਸ ਦੇ ਬਾਅਦ ਚੀਨ ਨੇ ਉਇਗਰ ਮੁਸਲਮਾਨਾਂ ਦੇ ਖਿਲਾਫ਼ ਬੱਚੇ ਘੱਟ ਪੈਦਾ ਕਰਨ ਦੀ ਮੁਹਿੰਮ ਚਲਾਈ ਪਰ ਉਇਗਰ ਇਸ ਗੱਲ ਦੇ ਲਈ ਤਿਆਰ ਨਹੀਂ ਹੋਏ। ਬਾਅਦ ਵਿਚ ਚੀਨ ਨੇ ਆਪਣੀ ਇਕ ਬੱਚਾ ਨੀਤੀ ਨਾਲ ਉਇਗਰਾਂ ਨੂੰ ਬਾਹਰ ਕਰ ਦਿੱਤਾ। ਜਦੋਂ ਤੋਂ ਸ਼ੀ ਜਿਨਪਿੰਗ ਸੱਤਾ ਵਿਚ ਆਏ ਹਨ ਉਦੋਂ ਤੋਂ ਉਇਗਰ ਭਾਈਚਾਰੇ ਦੇ ਲੋਕ ਇਕਜੁੱਟ ਹੋ ਗਏ ਹਨ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਵਧਾ ਸਕਣ। ਪਰ ਉਹਨਾਂ ਦੀਆਂ ਬੀਬੀਆਂ ਨੂੰ ਜ਼ਬਰਦਸਤੀ ਨਜ਼ਰਬੰਦੀ ਕੈਂਪਾਂ ਵਿਚ ਪਾ ਦਿੱਤਾ ਗਿਆ ਅਤੇ ਉਹਨਾਂ ਦਾ ਗਰਭਪਾਤ ਜਾਂ ਨਸਬੰਦੀ ਕਰਵਾਈ ਜਾ ਰਹੀ ਹੈ। ਇਹਨਾਂ ਨਜ਼ਰਬੰਦੀ ਕੈਂਪਾਂ ਦੀ ਤੁਲਨਾ ਜਰਮਨੀ ਦੇ ਨਾਜ਼ੀ  ਇਕਾਗਰਤਾ ਕੈਂਪ ਨਾਲ ਵੀ ਕੀਤੀ ਜਾ ਰਹੀ ਹੈ।

 
< Prev   Next >

Advertisements

Advertisement
Advertisement
Advertisement