:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਮਿਸ਼ਨ ਮੂਨ : 2024 ਚ ਚੰਨ ਤੇ ਪਹਿਲੀ ਵਾਰ ਕਦਮ ਰੱਖੇਗੀ ਇਕ ਬੀਬੀ PRINT ਈ ਮੇਲ
mission moon  the first woman astronautਵਾਸ਼ਿੰਗਟਨ ਸਤੰਬਰ20(ਮੀਡੀਦੇਸਪੰਜਾਬ)- ਅਮਰੀਕੀ ਪੁਲਾੜ ਏਜੰਸੀ ਨਾਸਾ (NASA) ਇਕ ਵਾਰ ਫਿਰ ਚੰਨ 'ਤੇ ਇਨਸਾਨ ਭੇਜਣ ਦੀ ਯੋਜਨਾ ਬਣਾ ਰਹੀ ਹੈ। 1972 ਵਿਚ ਪਹਿਲੀ ਵਾਰ ਨਾਸਾ ਨੇ ਚੰਨ 'ਤੇ ਇਨਸਾਨ ਭੇਜਿਆ ਸੀ। ਨਾਸਾ ਪ੍ਰਮੁੱਖ ਜਿਮ ਬ੍ਰਿਡੇਨਸਟੀਨ ਨੇ ਦੱਸਿਆ ਕਿ ਨਾਸਾ 2024 ਵਿਚ ਚੰਨ 'ਤੇ ਪਹਿਲੀ ਬੀਬੀ ਪੁਲਾੜ ਯਾਤਰੀ ਨੂੰ ਉਤਾਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਮਿਸ਼ਨ 'ਤੇ ਇਕ ਪੁਰਸ਼ ਪੁਲਾੜ ਯਾਤਰੀ ਵੀ ਨਾਲ ਜਾਵੇਗਾ।

ਨਾਸਾ ਦੇ ਮੁਤਾਬਕ, ਇਸ ਮਿਸ਼ਨ ਦੀ ਸ਼ੁਰੂਆਤ ਚੰਨ 'ਤੇ ਵਿਗਿਆਨਕ ਖੋਜ, ਆਰਥਿਕ ਲਾਭ ਅਤੇ ਨਵੀਂ ਪੀੜ੍ਹੀ ਦੇ ਖੋਜ ਕਰਤਾਵਾਂ ਨੂੰ ਪ੍ਰੇਰਣਾ ਦੇਣ ਦੇ ਲਈ ਕੀਤੀ ਜਾ ਰਹੀ ਹੈ। ਨਾਸਾ ਪ੍ਰਮੁੱਖ ਜਿਮ ਬ੍ਰਿਡੇਨਸਟੀਨ ਨੇ ਬ੍ਰੀਫਿੰਗ ਵਿਚ ਦੱਸਿਆ ਕਿ ਇਸ ਮਿਸ਼ਨ ਵਿਚ ਬਜਟ ਸਬੰਧੀ ਥੋੜ੍ਹੀ ਸਮੱਸਿਆ ਹੈ ਕਿਉਂਕਿ ਦੇਸ਼ ਵਿਚ ਰਾਸ਼ਟਰਪਤੀ ਚੋਣਾਂ ਹਨ। ਜੇਕਰ ਅਮਰੀਕੀ ਸੰਸਦ ਦਸੰਬਰ ਤੱਕ ਸ਼ੁਰੂਆਤੀ ਬਜਟ ਦੇ ਤੌਰ 'ਤੇ 23,546 ਕਰੋੜ ਰੁਪਏ ਦੀ ਮਨਜ਼ੂਰੀ ਦਿੰਦੀ ਹੈ ਤਾਂ ਅਸੀਂ ਚੰਨ 'ਤੇ ਆਪਣੀ ਮੁਹਿੰਮ ਨੂੰ ਅੰਜਾਮ ਦੇ ਸਕਾਂਗੇ। ਉਹਨਾਂ ਨੇ ਦੱਸਿਆ ਕਿ ਇਸ ਮਿਸ਼ਨ ਵਿਚ ਨਾਸਾ ਚੰਨ ਦੇ ਅਣਛੂਹੇ ਸਾਊਥ ਪੋਲ 'ਤੇ ਪੁਲਾੜ ਗੱਡੀ ਦੀ ਲੈਂਡਿੰਗ ਕਰੇਗਾ। ਇਹ ਮਿਸ਼ਨ 4 ਸਾਲ ਵਿਚ ਪੂਰਾ ਹੋਵੇਗਾ ਅਤੇ ਇਸ 'ਤੇ ਕਰੀਬ 28 ਬਿਲੀਅਨ ਡਾਲਰ ਦਾ ਖਰਚ ਆਵੇਗਾ। 

ਬ੍ਰਿਡੇਨਸਟੀਨ ਨੇ ਕਿਹਾ,''ਇਸ ਮਿਸ਼ਨ ਵਿਚ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਦੀ ਖੋਜ ਹੋਵੇਗੀ। ਇਸ ਵਿਚ ਪਹਿਲਾਂ ਕੀਤੀਆਂ ਗਈਆਂ ਵਿਗਿਆਨਕ ਸ਼ੋਧਾਂ ਤੋਂ ਭਿੰਨ ਸ਼ੋਧਾਂ ਕੀਤੀਆਂ ਜਾਣਗੀਆਂ।'' ਉਹਨਾਂ ਨੇ ਦੱਸਿਆ ਕਿ 1969 ਦੇ ਅਪੋਲੋ ਮਿਸ਼ਨ ਦੇ ਸਮੇਂ ਸਾਨੂੰ ਲੱਗਦਾ ਸੀ ਕਿ ਚੰਨ ਸੁੱਕਾ ਹੈ ਪਰ ਹੁਣ ਸਾਨੂੰ ਪਤਾ ਹੈ ਕਿ ਚੰਨ ਦੇ ਸਾਊਥ ਪੋਲ 'ਤੇ ਭਾਰੀ ਮਾਤਰਾ ਵਿਚ ਪਾਣੀ ਮੌਜੂਦ ਹੈ। ਇਸ ਸਮੇਂ ਤਿੰਨ ਲੂਨਰ ਲੈਂਡਰ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜੋ ਪੁਲਾੜ ਯਾਤਰੀਆਂ ਨੂੰ ਲਿਜਾਏਗਾ।

ਨਾਸਾ ਦੇ ਮੁਤਾਬਕ, ਪਹਿਲਾ ਲੈਂਡਰ ਬਲੂ ਓਰੀਜਨ ਐਮੇਜ਼ਾਨ ਦੇ ਸੰਸਥਾਪਕ ਜੇਫ ਬੇਜੋਸ ਦੀ ਕੰਪਨੀ ਬਣਾ ਰਹੀ ਹੈ, ਦੂਜਾ ਲੈਂਡਰ ਐਲਨ ਮਸਕ ਦੀ ਕੰਪਨੀ ਸਪੇਸਐਕਸ ਅਤੇ ਤੀਜਾ ਲੈਂਡਰ ਡਾਇਨੇਟਿਕਸ ਕੰਪਨੀ ਬਣਾ ਰਹੀ ਹੈ। ਨਾਸਾ ਨੇ ਆਪਣੇ ਇਸ ਮਿਸ਼ਨ ਨੂੰ ਅਰਟੇਮਿਸ ਨਾਮ ਦਿੱਤਾ ਹੈ। ਇਹ ਕਈ ਪੜਾਆਂ ਵਿਚ ਹੋਵੇਗਾ, ਪਹਿਲਾ ਪੜਾਅ ਮਨੁੱਖ ਰਹਿਤ ਓਰੀਯਨ ਸਪੇਸਕ੍ਰਾਫਟ ਤੋਂ ਨਵੰਬਰ 2021 ਵਿਚ ਸ਼ੁਰੂ ਹੋਵੇਗਾ। ਮਿਸ਼ਨ ਦੇ ਦੂਜੇ ਤੇ ਤੀਜੇ ਪੜਾਅ ਵਿਚ ਪੁਲਾੜ ਯਾਤਰੀ ਚੰਨ ਦੇ ਨੇੜੇ ਚੱਕਰ ਕੱਟਣਗੇ ਅਤੇ ਚੰਨ ਦੀ ਸਤਹਿ 'ਤੇ ਉਤਰਨਗੇ, ਜੋ ਅਪੋਲੋ-11 ਮਿਸ਼ਨ ਦੀ ਤਰ੍ਹਾਂ ਇਕ ਹਫਤੇ ਤੱਕ ਚੱਲੇਗਾ। ਇਸ ਦੌਰਾਨ ਪੁਲਾੜ ਯਾਤਰੀ ਇਕ ਹਫਤੇ ਤੱਕ ਚੰਨ ਦੀ ਸਤਹਿ 'ਤੇ ਕੰਮ ਕਰਨਗੇ।

ਹੁਣ ਤੱਕ ਭੇਜੇ ਗਏ ਮਿਸ਼ਨ
ਨਾਸਾ ਦੇ ਮੁਤਾਬਕ, ਅਮਰੀਕਾ ਨੇ 1969 ਤੋਂ 1972 ਤੱਕ ਅਪੋਲੋ-11 ਸਮੇਤ 6 ਮਿਸ਼ਨ ਚੰਨ 'ਤੇ ਭੇਜੇ ਸਨ। 20 ਜੁਲਾਈ, 1969 ਨੂੰ ਅਪੋਲੋ-11 ਦੇ ਜ਼ਰੀਏ ਪਹਿਲੀ ਵਾਰ ਪੁਲਾੜ ਯਾਤਰੀ ਨਾਲ ਆਰਮਸਟਰਾਂਗ, ਐਡਵਿਨ ਓਲੀਡ੍ਰਨ ਚੰਨ ਦੀ ਜ਼ਮੀਨ 'ਤੇ ਉਤਰੇ ਸਨ।

 
< Prev   Next >

Advertisements

Advertisement
Advertisement

Advertisement