:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹਰਿਮੰਦਰ ਸਾਹਿਬ ਦੇ ਲੰਗਰਾਂ ਲਈ ਕੈਨੇਡਾ ਇੰਡੀਆ ਫਾਊਂਡੇਸ਼ਨ ਵਲੋਂ ਵੱਡਾ ਦਾਨ PRINT ਈ ਮੇਲ
golden temple  canada india foundationਟੋਰਾਂਟੋ ਸਤੰਬਰ20(ਮੀਡੀਦੇਸਪੰਜਾਬ)- ਕੈਨੇਡਾ ਇੰਡੀਆ ਫਾਊਂਡੇਸ਼ਨ (CIF) ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਲੰਗਰ ਲਈ  21,000 ਕੈਨੇਡੀਅਨ ਡਾਲਰ ਦਾਨ ਕਰਨ ਦਾ ਐਲਾਨ ਕੀਤਾ ਹੈ ਜਿੱਥੇ ਹਰ ਰੋਜ਼ 100,000 ਤੋਂ ਵੱਧ ਲੋਕ ਮੁਫਤ ਭੋਜਨ ਕਰਦੇ ਹਨ। ਫਾਊਂਡੇਸ਼ਨ, ਜੋ ਕਿ ਹਰ ਸਾਲ ਗਲੋਬਲ ਇੰਡੀਅਨ ਅਵਾਰਡ ਨਾਲ ਦੁਨੀਆ ਦੇ ਕਿਸੇ ਵੀ ਪ੍ਰਸਿੱਧ ਭਾਰਤੀ ਦਾ ਸਨਮਾਨ ਕਰਦਾ ਹੈ, ਸੋਧ ਕੀਤੇ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ ਦੁਆਰਾ ਹਰਿਮੰਦਰ ਸਾਹਿਬ ਨੂੰ ਸਿੱਧੇ ਵਿਦੇਸ਼ੀ ਦਾਨ ਪ੍ਰਾਪਤ ਕਰਨ ਲਈ ਰਜਿਸਟਰੀ ਕਰਨ ਤੋਂ ਬਾਅਦ ਲੰਗਰ ਨੂੰ ਦਾਨ ਦੇ ਰਹੀ ਹੈ।

ਸੀ.ਆਈ.ਐਫ. ਦੇ ਚੇਅਰਮੈਨ ਸਤੀਸ਼ ਠੱਕਰ ਨੇ ਕਿਹਾ,“ਸਾਨੂੰ ਇਹ ਖ਼ਬਰ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਵਿਸ਼ਵ ਭਰ ਦੇ ਲੋਕ ਹੁਣ ਹਰਿਮੰਦਰ ਸਾਹਿਬ ਦੇ ਲੰਗਰ ਸੇਵਾ ਲਈ ਸਿੱਧੇ ਦਾਨ ਕਰ ਸਕਦੇ ਹਨ। ਅਸੀਂ ਸੀ.ਆਈ.ਐਫ. ਵਿਚ ਆਪਣਾ ਯੋਗਦਾਨ ਦਿਖਾਉਣ ਵਾਲੇ ਪਹਿਲੇ ਵਿਅਕਤੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਾਂ।” ਠੱਕਰ ਨੇ ਹਰਿਮੰਦਰ ਸਾਹਿਬ ਵਿਖੇ ਦੁਨੀਆ ਦੇ ਸਭ ਤੋਂ ਵੱਡੇ ਲੰਗਰ ਲਈ ਸਿੱਧੇ ਚੰਦਾ ਦੇਣ ਲਈ ਇੰਡੋ-ਕੈਨੇਡੀਅਨ ਪ੍ਰਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ।

ਫਾਊਂਡੇਸ਼ਨ ਦੇ ਕਨਵੀਨਰ ਰਿਤੇਸ਼ ਮਲਿਕ ਨੇ ਅੱਗੇ ਕਿਹਾ,"FCRA ਦੇ ਸਖ਼ਤ ਪ੍ਰਬੰਧਾਂ ਕਾਰਨ ਕੈਨੇਡਾ ਤੋਂ ਹਜ਼ਾਰਾਂ ਸ਼ਰਧਾਲੂਆਂ ਨੂੰ ਲੰਗਰ ਸੇਵਾ ਵਿਚ ਪੈਸੇ ਭੇਜਣ ਤੋਂ ਰੋਕਿਆ ਗਿਆ ਸੀ। ਇੰਡੋ-ਕੈਨੇਡੀਅਨ ਕਮਿਊਨਿਟੀ ਨੇ ਭਾਰਤੀ ਐਲਾਨ ਦੇ ਪ੍ਰਤੀ ਅਨੁਕੂਲ ਪ੍ਰਤੀਕਿਰਿਆ ਦਿੱਤੀ ਹੈ।" ਫਾਊਂਡੇਸ਼ਨ ਦੇ ਸੰਸਥਾਪਕ ਮੈਂਬਰ, ਟੋਰਾਂਟੋ ਸਿੱਖ ਭੁਪਿੰਦਰ ਸਿੰਘ ਖਾਲਸਾ ਨੇ ਕਿਹਾ,“ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਕੈਨੇਡਾ ਵਿਚ ਬੈਠ ਕੇ ਮੈਂ ਲੰਗਰ ਵਿਚ ਆਪਣਾ ਨਿਮਰ ਯੋਗਦਾਨ ਭੇਜ ਸਕਦਾ ਹਾਂ।'' ਉਹਨਾਂ ਨੇ ਕਿਹਾ,"ਭਾਵੇਂਕਿ ਕੈਨੇਡਾ ਨੇ ਹਮੇਸ਼ਾ ਸਾਨੂੰ ਆਪਣੀਆਂ ਜੜ੍ਹਾਂ, ਸਭਿਆਚਾਰ ਅਤੇ ਧਰਮ ਨਾਲ ਜੁੜੇ ਰਹਿਣ ਦਾ ਹਰ ਮੌਕਾ ਦਿੱਤਾ ਹੈ, ਇਹ ਭਾਰਤ ਦੁਆਰਾ ਸਾਡੇ ਵਿਸ਼ਵਾਸ ਦੇ ਸਰੋਤ ਨਾਲ ਜੁੜੇ ਰਹਿਣ ਵਿਚ ਸਾਡੀ ਸਹਾਇਤਾ ਲਈ ਇਕ ਵਧੀਆ ਕਦਮ ਹੈ।"

2007 ਵਿਚ ਸਥਾਪਤ ਕੀਤਾ ਗਿਆ, ਸੀ.ਆਈ.ਐਫ. ਇੱਕ ਵਕਾਲਤ ਸਮੂਹ ਹੈ ਜਿਸ ਦਾ ਉਦੇਸ਼ ਭਾਰਤ-ਕੈਨੇਡਾ ਸਬੰਧਾਂ ਨੂੰ ਉਤਸ਼ਾਹਤ ਕਰਨਾ ਹੈ। ਫਾਊਂਡੇਸ਼ਨ ਦਾ 50,000 ਕੈਨੇਡੀਅਨ ਡਾਲਰ ਗਲੋਬਲ ਇੰਡੀਅਨ ਅਵਾਰਡ ਵੀ ਹਰ ਸਾਲ ਇਕ ਮਸ਼ਹੂਰ ਭਾਰਤੀ ਦਾ ਸਨਮਾਨ ਕਰਦਾ ਹੈ। ਮਰਹੂਮ ਰਾਸ਼ਟਰਪਤੀ ਏ ਪੀ ਜੇ ਅਬਦੁੱਲ ਕਲਾਮ, ਉਦਯੋਗਪਤੀ ਰਤਨ ਟਾਟਾ, ਕਾਂਗਰਸ ਨੇਤਾ ਸੈਮ ਪਿਤਰੌਦਾ ਅਤੇ ਉੱਘੇ ਅਰਥ ਸ਼ਾਸਤਰੀ ਮੋਂਟੇਕ ਸਿੰਘ ਆਹਲੂਵਾਲੀਆ ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਵਿਚ ਸ਼ਾਮਲ ਹਨ।

 
< Prev   Next >

Advertisements

Advertisement
Advertisement
Advertisement