:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
UN ਚ ਤਬਦੀਲੀ ਦਾ ਇੰਤਜ਼ਾਰ, ਭਾਰਤ ਨੂੰ ਕਦੋਂ ਮਿਲੇਗੀ ਅਹਿਮ ਭੂਮਿਕਾ : ਨਰਿੰਦਰ ਮੋਦੀ PRINT ਈ ਮੇਲ
narendra modi united nations address indiaਨਵੀਂ ਦਿੱਲੀਸਤੰਬਰ20(ਮੀਡੀਦੇਸਪੰਜਾਬ)- ਸੰਯੁਕਤ ਰਾਸ਼ਟਰ ਮਹਾਸਭਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੰਬੋਧਨ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਭਾਰਤ ਦੀ 130 ਕਰੋੜ ਜਨਤਾ ਵਲੋਂ ਵਧਾਈ ਦਿੱਤੀ। ਪੀ.ਐੱਮ. ਮੋਦੀ ਨੇ ਕਿਹਾ ਕਿ ਸਦੀ ਬਦਲ ਜਾਵੇ ਅਤੇ ਅਸੀਂ ਨਾ ਬਦਲੀਏ ਤਾਂ ਤਬਦੀਲੀ ਲਿਆਉਣ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ। ਬੀਤੇ 75 ਸਾਲਾਂ 'ਚ ਸੰਯੁਕਤ

ਰਾਸ਼ਟਰ ਦੀਆਂ ਕਈ ਉਪਲੱਬਧੀਆਂ ਹਨ ਪਰ ਕਈ ਚੁਣੌਤੀਆਂ ਅੱਜ ਵੀ ਖੜ੍ਹੀਆਂ ਹਨ। ਤੀਜਾ ਵਿਸ਼ਵ ਯੁੱਧ ਨਹੀਂ ਹੋਇਆ ਪਰ ਕਈ ਗ੍ਰਹਿ ਯੁੱਧ ਹੋਏ। ਇਨ੍ਹਾਂ ਹਮਲਿਆਂ 'ਚ ਯੁੱਧਾਂ 'ਚ ਮਾਰੇ ਗਏ ਉਹ ਸਾਡੀ-ਤੁਹਾਡੀ ਤਰ੍ਹਾਂ ਇਨਸਾਨ ਹੀ ਸਨ। ਉਹ ਮਾਸੂਮ ਬੱਚੇ, ਜਿਨ੍ਹਾਂ ਨੇ ਦੁਨੀਆਂ 'ਤੇ ਛਾ ਜਾਣਾ ਸੀ, ਦੁਨੀਆ ਛੱਡ ਕੇ ਚੱਲੇ ਗਏ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪੂਰੀ ਦੁਨੀਆ ਪਿਛਲੇ 7-8 ਮਹੀਨਿਆਂ ਤੋਂ ਗਲੋਬਲ ਮਹਾਮਾਰੀ ਕੋਰੋਨਾ ਨਾਲ ਸੰਘਰਸ਼ ਕਰ ਰਹੀ ਹੈ ਪਰ ਇਸ 'ਚ ਸੰਯੁਕਤ ਰਾਸ਼ਟਰ ਦੀ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਦਿੱਸ ਰਹੀ ਹੈ। ਸੰਯੁਕਤ ਰਾਸ਼ਟਰ ਦੇ ਕੰਮ ਕਰਨ ਦੇ ਤਰੀਕਿਆਂ 'ਚ ਤਬਦੀਲੀ ਦਾ ਸਮੇਂ ਦੀ ਮੰਗ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਹੈ ਕਿ ਜਿਸ ਸੰਸਥਾ ਦਾ ਗਠਨ ਉਦੋਂ ਦੀਆਂ ਸਥਿਤੀਆਂ 'ਚ ਹੋਇਆ ਸੀ, ਉਸ ਦਾ ਸਵਰੂਪ ਕੀ ਅੱਜ ਵੀ ਪ੍ਰਾਸੰਗਿਕ ਹੈ? ਜੇਕਰ ਅਸੀਂ ਬੀਤੇ 75 ਸਾਲਾਂ 'ਚ ਸੰਯੁਕਤ ਰਾਸ਼ਟਰ ਦੀਆਂ ਉਪਲੱਬਧੀਆਂ ਦਾ ਮੁਲਾਂਕਣ ਕਰੇ ਤਾਂ ਕਈ ਉਪਲੱਬਧੀਆਂ ਦਿਖਾਈ ਦਿੰਦੀਆਂ ਹਨ। ਕਈ ਅਜਿਹੇ ਉਦਾਹਰਣ ਵੀ ਹਨ, ਜੋ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮਮੰਥਨ ਦੀ ਜ਼ਰੂਰਤ ਖੜ੍ਹੀ ਕਰਦੇ ਹਨ।
ਸੰਯੁਕਤ ਰਾਸ਼ਟਰ 'ਚ ਭਾਰਤ ਨੂੰ ਨਿਰਣਾਇਕ (ਅਹਿਮ) ਭੂਮਿਕਾ ਕਦੋਂ ਮਿਲੇਗੀ। ਇਕ ਅਜਿਹਾ ਦੇਸ਼, ਜੋ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇਕ ਅਜਿਹਾ ਦੇਸ਼, ਜਿੱਥੇ ਵਿਸ਼ਵ ਦੀ 18 ਫੀਸਦੀ ਤੋਂ ਵੱਧ ਜਨਸੰਖਿਆ ਰਹਿੰਦੀ ਹੈ, ਇਕ ਅਜਿਹਾ ਦੇਸ਼, ਜਿੱਥੇ ਸੈਂਕੜੇ ਭਾਸ਼ਾਵਾਂ ਹਨ, ਸੈਂਕੜੇ ਬੋਲੀਆਂ ਹਨ, ਕਈ ਪੰਥ ਹਨ, ਕਈ ਵਿਚਾਰਧਾਰਾਵਾਂ ਹਨ। ਜਿਸ ਦੇਸ਼ ਨੇ ਸਾਲਾਂ ਤੱਕ ਗਲੋਬਲ ਅਰਥ ਵਿਵਸਥਾ ਦੀ ਅਗਵਾਈ ਕਰਨ ਅਤੇ ਸਾਲਾਂ ਦੀ ਗੁਲਾਮੀ, ਦੋਹਾਂ ਨੂੰ ਕੀਤੇ ਹਨ, ਜਿਸ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦਾ ਪ੍ਰਭਾਵ ਦੁਨੀਆ ਦੇ ਬਹੁਤ ਵੱਡੇ ਹਿੱਸੇ 'ਤੇ ਪੈਂਦਾ ਹੈ, ਉਸ ਦੇਸ਼ ਨੂੰ ਆਖਰ ਕਦੋਂ ਤੱਕ ਇੰਤਜ਼ਾਰ ਕਰਨਾ ਪਵੇਗਾ?

ਪੀ.ਐੱਮ. ਮੋਦੀ ਨੇ ਕਿਹਾ ਕਿ ਅਸੀਂ ਪੂਰੇ ਵਿਸ਼ਵ ਨੂੰ ਇਕ ਪਰਿਵਾਰ ਮੰਨਦੇ ਹਾਂ। ਇਹਸਾਡੀ ਸੰਸਕ੍ਰਿਤੀ, ਸੰਸਕਾਰ ਅਤੇ ਸੋਚ ਦਾ ਹਿੱਸਾ ਹੈ। ਸੰਯੁਕਤ ਰਾਸ਼ਟਰ 'ਚ ਵੀ ਭਾਰਤ ਨੇ ਹਮੇਸ਼ਾ ਵਿਸ਼ਵ ਕਲਿਆਣ ਨੂੰ ਹੀ ਪਹਿਲ ਦਿੱਤੀ ਹੈ। ਭਾਰਤ ਜਦੋਂ ਕਿਸੇ ਨਾਲ ਦੋਸਤੀ ਵੱਲ ਦੋਸਤੀ ਹੱਥ ਵਧਾਉਂਦਾ ਹੈ ਤਾਂ ਉਹ ਕਿਸੇ ਤੀਜੇ ਦੇਸ਼ ਵਿਰੁੱਧ ਨਹੀਂ ਹੁੰਦੀ। ਭਾਰਤ ਜਦੋਂ ਵਿਕਾਸ ਦੀ ਸਾਂਝੇਦਾਰੀ ਮਜ਼ਬੂਤ ਕਰਦਾ ਹੈ ਤਾਂ ਉਸ ਦੇ ਪਿੱਛੇ ਕਿਸੇ ਸਾਥੀ ਦੇਸ਼ ਨੂੰ ਮਜ਼ਬੂਰ ਕਰਨ ਦੀ ਸੋਚ ਨਹੀਂ ਹੁੰਦੀ। ਅਸੀਂ ਆਪਣੀ ਵਿਕਾਸ ਯਾਤਰਾ ਤੋਂ ਮਿਲੇ ਅਨੁਭਵ ਸਾਂਝਾ ਕਰਨ 'ਚ ਕਦੇ ਪਿੱਛੇ ਨਹੀਂ ਰਹਿੰਦੇ।

 
< Prev   Next >

Advertisements

Advertisement

Advertisement
Advertisement