:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
32 ਸਾਲ ਬਾਅਦ ਖ਼ਾਹਿਸ਼ ਹੋਈ ਪੂਰੀ, ਪਾਕਿਸਤਾਨੀ ਧੀ ਨੂੰ ਮਿਲੀ ਭਾਰਤੀ ਨਾਗਰਿਕਤਾ PRINT ਈ ਮੇਲ
pakistani daughter gets indian citizenship after 32 yearsਬੁਲੰਦਸ਼ਹਿਰਸਤੰਬਰ20(ਮੀਡੀਦੇਸਪੰਜਾਬ)- ਉਹ ਧੀ ਤਾਂ ਪਾਕਿਸਤਾਨ ਦੀ ਸੀ ਪਰ ਹਿੰਦੁਸਤਾਨ ਨਾਲ ਉਸ ਦਾ ਨਾਅਤਾ ਬੇਹੱਦ ਖਾਸ ਸੀ। ਇਕ ਅੜਚਨ ਵੀ ਸੀ, ਜੋ ਕਿ ਪਿਛਲੇ 32 ਸਾਲਾਂ ਤੋਂ ਚੱਲ ਰਹੀ ਸੀ। ਫਾਖਰਾ ਨੌਰੀਨ ਨੇ ਜਨਮ ਤਾਂ ਪਾਕਿਸਤਾਨ ਵਿਚ ਲਿਆ ਪਰ ਰਿਸ਼ਤਿਆਂ ਦੀ ਡੋਰ ਉਨ੍ਹਾਂ ਨੂੰ ਭਾਰਤ ਖਿੱਚ ਲਿਆਈ। ਬੁਲੰਦਸ਼ਹਿਰ ਦੀ ਨੂੰਹ ਹੁਣ ਭਾਰਤੀ ਨਾਗਰਿਕ ਬਣ ਗਈ ਹੈ। ਨਿਕਾਹ ਦੇ 32 ਸਾਲਾਂ ਤੋਂ ਨੌਰੀਨ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਰਹਿ ਰਹੀ ਸੀ। ਭਾਰਤੀ ਨਾਗਰਿਕਤਾ ਮਿਲਣ ’ਤੇ ਉਹ ਧੰਨਵਾਦ ਅਦਾ ਕਰਦੀ ਨਹੀਂ ਥੱਕ ਰਹੀ। ਬੁਲੰਦਸ਼ਹਿਰ ਦੇ ਐੱਸ. ਐੱਸ. ਪੀ. ਸੰਤੋਸ਼ ਕੁਮਾਰ ਨੇ ਪਾਕਿਸਤਾਨ ਦੀ ਧੀ ਫਾਖਰਾ ਨੌਰੀਨ ਨੂੰ ਭਾਰਤੀ ਨਾਗਰਿਕਤਾ ਦਾ ਸਰਟੀਫ਼ਿਕੇਟ ਸੌਂਪਿਆ ਹੈ।

PunjabKesari

ਦਰਅਸਲ ਪਾਕਿਸਤਾਨ ਦੇ ਝੇਲਮ ਦੀ ਰਹਿਣ ਵਾਲੀ ਫਾਖਰਾ ਨੌਰੀਨ ਦਾ 19 ਦਸੰਬਰ 1988 ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਰਹਿਣ ਵਾਲੇ ਨਸੀਮ ਨਾਲ ਨਿਕਾਹ ਹੋਇਆ ਸੀ। ਵਿਆਹ ਤੋਂ ਬਾਅਦ ਫਾਖਰਾ ਲਈ ਲਗਾਤਾਰ ਹਿੰਦੁਸਤਾਨ ਰਹਿਣ ਨਾ-ਮੁਮਕਿਨ ਸੀ। ਵੀਜ਼ਾ ਨਿਯਮਾਂ ਦੀ ਵਜ੍ਹਾ ਤੋਂ ਉਨ੍ਹਾਂ ਨੂੰ ਵਾਰ-ਵਾਰ ਪਾਕਿਸਤਾਨ ਜਾਣਾ ਪੈਂਦਾ ਸੀ। ਫਾਖਰਾ ਲੰਬੇ ਸਮੇਂ ਦੇ ਵੀਜ਼ਾ ’ਤੇ ਭਾਰਤ ਆਈ ਸੀ। ਇਸ ਦੇ ਬਾਵਜੂਦ ਉਹ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਯਤਨਸ਼ੀਲ ਰਹੀ ਪਰ ਗੱਲ ਨਹੀਂ ਬਣ ਸਕੀ। ਪਰ ਹਾਰ ਵਾਰ ਉਨ੍ਹਾਂ ਦੇ ਲੰਬੇ ਸਮੇਂ ਦੇ ਵੀਜ਼ਾ ਦੀ ਮਿਆਦ ਵਧਾ ਦਿੱਤੀ ਜਾਂਦੀ ਸੀ। ਲਗਾਤਾਰ ਪ੍ਰਕਿਰਿਆ ਚੱਲ ਰਹੀ ਸੀ ਪਰ ਮਾਨਤਾ ਨਹੀਂ ਮਿਲ ਰਹੀ ਸੀ। 

ਇਹ ਵੀ ਪੜ੍ਹੋ: ਬਾਲ ਸੁਰੱਖਿਆ ਘਰਾਂ ’ਚ 70 ਫੀਸਦੀ ਬੱਚੇ 8 ਸੂਬਿਆਂ ਤੋਂ, NCPCR ਕਰਾਉਣਾ ਚਾਹੁੰਦੈ ਘਰਾਂ ’ਚ ਵਾਪਸੀ

ਫਾਖਰਾ ਦੀ ਮੰਨੀਏ ਤਾਂ 50 ਸਾਲ ਦੀ ਉਮਰ ’ਚ ਜਾ ਕੇ ਉਨ੍ਹਾਂ ਨੂੰ ਹੁਣ ਭਾਰਤੀ ਨਾਗਰਿਕਤਾ ਮਿਲੀ ਹੈ। ਭਾਰਤੀ ਬਣਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਫਾਖਰਾ ਦੇ ਦੋ ਪੁੱਤਰ ਹਨ, ਜਿਸ ਵਿਚੋਂ ਇਕ ਦਾ ਵਿਆਹ ਹੋ ਚੁੱਕਾ ਹੈ ਅਤੇ ਇਕ ਅਜੇ ਕੁਆਰਾ ਹੈ। ਪਿਛਲੇ 32 ਸਾਲਾਂ ਤੋਂ ਬੁਲੰਦਸ਼ਹਿਰ ਕੋਤਵਾਲੀ ਨਗਰ ਖੇਤਰ ਦੇ ਮਾਮਨ ਚੌਕੀ ਇਲਾਕੇ ਵਿਚ ਉਹ ਰਹਿੰਦੀ ਹੈ। ਫਾਖਰਾ ਦਾ ਕਹਿਣਾ ਹੈ ਕਿ ਹਰ ਦੋ-ਤਿੰਨ ਸਾਲ ਬਾਅਦ ਮੈਨੂੰ ਪਾਕਿਸਤਾਨ ਜਾਣਾ ਪੈਂਦਾ ਸੀ। ਇਕ ਵਾਰ 2 ਮਹੀਨੇ ਰਹਿਣ ਤੋਂ ਬਾਅਦ ਮੁੜ ਤੋਂ ਇੱਥੇ ਆਉਂਦੀ ਸੀ। ਅਜਿਹੇ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਜਦੋਂ ਨਾਗਰਿਕਤਾ ਮਿਲ ਗਈ ਹੈ ਤਾਂ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ। ਓਧਰ ਬੁਲੰਦਸ਼ਹਿਰ ਦੇ ਐੱਸ. ਐੱਸ. ਪੀ. ਸੰਤੋਸ਼  ਕੁਮਾਰ ਨੇ ਕਿਹਾ ਕਿ ਅੱਜ ਪਾਕਿਸਤਾਨ ਦੀ ਰਹਿਣ ਵਾਲੀ ਇਕ ਧੀ ਨੂੰ ਨਾਗਰਿਕਤਾ ਪ੍ਰਦਾਨ ਹੋਈ ਹੈ, ਜਿਸ ਦਾ ਸਰਟੀਫ਼ਿਕੇਟ ਉਨ੍ਹਾਂ ਨੂੰ ਦਿੱਤਾ ਗਿਆ ਹੈ।

 
< Prev   Next >

Advertisements


Advertisement
Advertisement
Advertisement