:: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ   :: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹੁਰੇ ਦੇ ਘਰ ਰਹਿਣ ਦਾ ਪੂਰਨ ਅਧਿਕਾਰ   :: ਲੱਦਾਖ, ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ, ਚੀਨ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ : ਵਿਦੇਸ਼ ਮੰਤਰਾਲੇ   :: ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਨੇ ਰਾਧੇ ਮਾਂ ਬਾਰੇ ਦਿੱਤਾ ਵੱਡਾ ਬਿਆਨ   :: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ   :: ਬਿਹਾਰ ਚੋਣਾਂ: ਚੋਣ ਮੈਦਾਨ ਚ ਉਤਰੇ PM ਮੋਦੀ ਦੇ ਹਮਸ਼ਕਲ, ਵਿਧਾਇਕ ਨਹੀਂ ਮੁੱਖ ਮੰਤਰੀ ਬਣਨ ਦਾ ਹੈ ਸੁਫ਼ਨਾ   :: ਕੇਂਦਰ ਦੀ ਲਾਪਰਵਾਹੀ ਅਤੇ ਪਰਾਲੀ ਦੇ ਧੂੰਏਂ ਤੋਂ ਸਿਰਫ਼ ਦਿੱਲੀ ਨਹੀਂ ਪੂਰਾ ਉੱਤਰ ਭਾਰਤ ਪਰੇਸ਼ਾਨ : ਮਨੀਸ਼ ਸਿਸੋਦੀਆ   :: ਹਵਾਈ ਫੌਜ ਦਿਵਸ ਮੌਕੇ ਦੋ ਜਵਾਨਾਂ ਨੇ ਬਣਾਇਆ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ   :: ਗਾਂਧੀ ਜਯੰਤੀ ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
LAC ਵਿਵਾਦ : ਏਅਰ ਚੀਫ਼ ਭਦੌਰੀਆ ਬੋਲੇ- ਪੂਰਬੀ ਲੱਦਾਖ ਚ ਨਾ ਯੁੱਧ ਅਤੇ ਨਾ ਸ਼ਾਂਤੀ ਦੀ ਸਥਿਤੀ PRINT ਈ ਮੇਲ
air chief rks bhadauria lac east ladakh securityਨਵੀਂ ਦਿੱਲੀ- ਸਤੰਬਰ20(ਮੀਡੀਦੇਸਪੰਜਾਬ)-ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ (ਆਰ.ਕੇ.ਐੱਸ.) ਭਦੌਰੀਆ ਨੇ ਪੂਰਬੀ ਲੱਦਾਖ 'ਚ ਚੀਨ ਨਾਲ ਸਰਹੱਦ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਸੰਦਰਭ 'ਚ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਉੱਤਰੀ ਸਰਹੱਦ 'ਤੇ ਮੌਜੂਦਾ ਸੁਰੱਖਿਆ ਦ੍ਰਿਸ਼ ਅਸਹਿਜ ਹੈ, ਜਿੱਥੇ 'ਨਾ ਯੁੱਧ ਨਾ ਸ਼ਾਂਤੀ' ਦੀ ਸਥਿਤੀ ਹੈ। ਇਕ ਸੰਮੇਲਨ 'ਚ ਆਪਣੇ ਸੰਬੋਧਨ ਦੌਰਾਨ ਭਦੌਰੀਆ ਨੇ ਕਿਹਾ ਕਿ ਹਵਾਈ ਫੌਜ ਨੇ ਸਥਿਤੀ 'ਤੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹ ਖੇਤਰ 'ਚ ਕਿਸੇ ਵੀ ਚੀਜ਼ ਦਾ ਜਵਾਬ ਦੇਣ ਲਈ ਦ੍ਰਿੜ ਸੰਕਲਪਿਤ ਹਨ।

ਹਵਾਈ ਫੌਜ ਮੁਖੀ ਨੇ ਕਿਹਾ,''ਸਾਡੀ ਉੱਤਰੀ ਸਰਹੱਦ 'ਤੇ ਮੌਜੂਦਾ ਸੁਰੱਖਿਆ ਦ੍ਰਿਸ਼ ਅਸਹਿਜ, ਨਾ ਯੁੱਧ ਨਾ ਸ਼ਾਂਤੀ ਦੀ ਸਥਿਤੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਸੁਰੱਖਿਆ ਫੋਰਸ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।'' ਹਵਾਈ ਫੌਜ ਮੁਖੀ ਨੇ ਕਿਹਾ ਕਿ ਸੀ-17 ਗਲੋਬਮਾਸਟਰ, ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨਾਲ ਹਾਲ 'ਚ ਹਵਾਈ ਫੌਜ 'ਚ ਸ਼ਾਮਲ ਰਾਫ਼ੇਲ ਲੜਾਕੂ ਜਹਾਜ਼ਾਂ ਨੇ ਹਵਾਈ ਫੌਜ ਦੀ ਕੂਟਨੀਤਕ ਅਤੇ ਰਾਜਨੀਤਕ ਸਮਰੱਥਾ 'ਚ ਵਾਧਾ ਕੀਤਾ ਹੈ। ਭਾਰਤੀ ਹਵਾਈ ਜਹਾਜ਼ ਉਦਯੋਗ ਨਾਲ ਜੁੜੇ ਇਕ ਸੰਮੇਲਨ ਦੌਰਾਨ ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ,''ਭਵਿੱਖ 'ਚ ਹੋਣ ਵਾਲੇ ਕਿਸੇ ਵੀ ਸੰਘਰਸ਼ 'ਚ ਹਵਾਈ ਸ਼ਕਤੀ ਸਾਡੀ ਜਿੱਤ 'ਚ ਅਹਿਮ ਕਾਰਕ ਰਹੇਗੀ। ਇਸ ਲਈ ਇਹ ਜ਼ਰੂਰੀ ਹੈ ਕਿ ਹਵਾਈ ਫੌਜ ਆਪਣੇ ਦੁਸ਼ਮਣਾਂ ਵਿਰੁੱਧ ਤਕਨੀਕ ਬੜ੍ਹਤ ਹਾਸਲ ਕਰੇ ਅਤੇ ਉਸ ਨੂੰ ਬਰਕਰਾਰ ਰੱਖੇ। 

ਦੱਸਣਯੋਗ ਹੈ ਕਿ ਫਰਾਂਸ 'ਚ ਬਣੇ 5 ਰਾਫ਼ੇਲ ਲੜਾਕੂ ਜਹਾਜ਼ਾਂ ਨੂੰ 10 ਸਤੰਬਰ ਨੂੰ ਹਵਾਈ ਫੌਜ 'ਚ ਰਸਮੀ ਰੂਪ ਨਾਲ ਸ਼ਾਮਲ ਕੀਤਾ ਗਿਆ। ਜਹਾਜ਼ਾਂ ਦਾ ਇਹ ਬੇੜਾ ਪਿਛਲੇ ਕੁਝ ਹਫ਼ਤਿਆਂ ਤੋਂ ਪੂਰਬੀ ਲੱਦਾਖ 'ਚ ਉਡਾਣ ਭਰ ਰਿਹਾ ਹੈ। ਹਵਾਈ ਫੌਜ ਮੁਖੀ ਨੇ ਕਿਹਾ ਕਿ ਹਲਕੇ ਲੜਾਕੂ ਜਹਾਜ਼ ਤੇਜਸ ਦੀ 2 ਸਕੁਐਰਡਨ ਅਤੇ ਸੁਖੋਈ-30 ਐੱਮ.ਕੇ.ਆਈ. ਲੜਾਕੂ ਜਹਾਜ਼ਾਂ 'ਚ ਕੁਝ ਦੇਸੀ ਹਥਿਆਰਾਂ ਨੂੰ ਬੇਹੱਦ ਘੱਟ ਸਮੇਂ 'ਚ ਲਗਾਇਆ ਜਾਣਾ ਦੇਸ਼ 'ਚ ਸਵਦੇਸ਼ੀ ਫੌਜ ਯੰਤਰ ਬਣਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ।

 
< Prev   Next >

Advertisements

Advertisement
Advertisement
Advertisement