:: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ   :: ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ: ਨੂੰਹ ਨੂੰ ਸੱਸ-ਸਹੁਰੇ ਦੇ ਘਰ ਰਹਿਣ ਦਾ ਪੂਰਨ ਅਧਿਕਾਰ   :: ਲੱਦਾਖ, ਜੰਮੂ-ਕਸ਼ਮੀਰ ਭਾਰਤ ਦੇ ਅਟੁੱਟ ਅੰਗ, ਚੀਨ ਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ : ਵਿਦੇਸ਼ ਮੰਤਰਾਲੇ   :: ਅਖਿਲ ਭਾਰਤੀ ਅਖ਼ਾੜਾ ਪਰੀਸ਼ਦ ਦੇ ਪ੍ਰਧਾਨ ਨੇ ਰਾਧੇ ਮਾਂ ਬਾਰੇ ਦਿੱਤਾ ਵੱਡਾ ਬਿਆਨ   :: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ   :: ਬਿਹਾਰ ਚੋਣਾਂ: ਚੋਣ ਮੈਦਾਨ ਚ ਉਤਰੇ PM ਮੋਦੀ ਦੇ ਹਮਸ਼ਕਲ, ਵਿਧਾਇਕ ਨਹੀਂ ਮੁੱਖ ਮੰਤਰੀ ਬਣਨ ਦਾ ਹੈ ਸੁਫ਼ਨਾ   :: ਕੇਂਦਰ ਦੀ ਲਾਪਰਵਾਹੀ ਅਤੇ ਪਰਾਲੀ ਦੇ ਧੂੰਏਂ ਤੋਂ ਸਿਰਫ਼ ਦਿੱਲੀ ਨਹੀਂ ਪੂਰਾ ਉੱਤਰ ਭਾਰਤ ਪਰੇਸ਼ਾਨ : ਮਨੀਸ਼ ਸਿਸੋਦੀਆ   :: ਹਵਾਈ ਫੌਜ ਦਿਵਸ ਮੌਕੇ ਦੋ ਜਵਾਨਾਂ ਨੇ ਬਣਾਇਆ ਸਕਾਈਡਾਈਵ ਲੈਂਡਿੰਗ ਦਾ ਨਵਾਂ ਰਿਕਾਰਡ   :: ਗਾਂਧੀ ਜਯੰਤੀ ਤੇ ਭਾਰਤ ਤੋਂ ਮਿਲੀਆਂ 40 ਤੋਂ ਵੱਧ ਐਂਬੂਲੈਂਸ ਅਤੇ ਸਕੂਲ ਬੱਸਾਂ, ਨੇਪਾਲ ਨੇ ਕੀਤਾ ਧੰਨਵਾਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਨੂੰ ਭਾਰਤ ਦਾ ਕਰਾਰਾ ਜਵਾਬ, ਅਸੀਂ ਨਹੀਂ ਮੰਨਦੇ LAC ਤੇ 1959 ਦੀ ਪਰਿਭਾਸ਼ਾ PRINT ਈ ਮੇਲ
china india lac new delhi ministry of external affairsਨੈਸ਼ਨਲ ਡੈਸਕ- ਸਤੰਬਰ20(ਮੀਡੀਦੇਸਪੰਜਾਬ)- ਚੀਨ ਨੇ ਇਕ ਵਾਰ ਫਿਰ ਤੋਂ ਵਾਅਦਾ ਖਿਲਾਫ਼ੀ ਕਰਦੇ ਹੋਏ ਆਪਣੀ ਕਹੀ ਗੱਲ ਤੋਂ ਮੁਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਜਵਾਬ 'ਚ ਭਾਰਤ ਨੇ ਵੀ ਪਲਟਵਾਰ ਕੀਤਾ। ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ 1959 'ਚ 'ਇਕ ਪਾਸੜ ਰੂਪ ਨਾਲ' ਪਰਿਭਾਸ਼ਿਤ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਨੂੰ ਕਦੇ ਸਵੀਕਾਰ ਨਹੀਂ ਕੀਤਾ ਹੈ ਅਤੇ ਚੀਨੀ ਪੱਖ ਸਮੇਤ ਸਾਰੇ ਇਸ ਬਾਰੇ ਜਾਣਦੇ ਹਨ। ਵਿਦੇਸ਼

ਮੰਤਰਾਲੇ ਨੇ ਉਮੀਦ ਜਤਾਈ ਕਿ ਗੁਆਂਢੀ ਦੇਸ਼ ਸਰਹੱਦ ਦੀ ਇਕ ਪਾਸੜ ਵਿਆਖਿਆ ਕਰਨ ਤੋਂ ਬਚੇਗਾ। ਚੀਨ ਦੇ ਇਸ ਦ੍ਰਿਸ਼ਟੀਕੋਣ ਨੂੰ ਨਵੀਂ ਦਿੱਲੀ ਨੇ ਖਾਰਜ ਕੀਤਾ ਕਿ ਬੀਜਿੰਗ ਐੱਲ.ਏ.ਸੀ. ਦੀ ਮਾਨਤਾ 'ਤੇ 1959 ਦੇ ਆਪਣੇ ਰੁਖ ਨੂੰ ਮੰਨਦਾ ਹੈ। ਪੂਰਬੀ ਲੱਦਾਖ 'ਚ ਲਗਭਗ 5 ਮਹੀਨਿਆਂ ਤੋਂ ਚੱਲ ਰਹੇ ਤਣਾਅ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਜਿੰਗ ਐੱਲ.ਏ.ਸੀ. ਦੀ ਮਾਨਤਾ ਬਾਰੇ 1959 ਦੇ ਆਪਣੇ ਰੁਖ ਨੂੰ ਮੰਨਦਾ ਹੈ।

ਚੀਨ ਦੇ ਬਿਆਨ 'ਤੇ ਭਾਰਤ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਮੁੱਦੇ 'ਤੇ ਮੀਡੀਆ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਰਤ ਨੇ ਕਦੇ ਵੀ 1959 'ਚ ਇਕ ਪਾਸੜ ਰੂਪ ਨਾਲ ਪਰਿਭਾਸ਼ਿਤ ਅਸਲ ਕੰਟਰੋਲ ਰੇਖਾ ਨੂੰ ਸਵੀਕਾਰ ਨਹੀਂ ਕੀਤਾ ਹੈ। ਇਹੀ ਸਥਿਤੀ ਬਰਕਰਾਰ ਰਹੀ ਹੈ ਅਤੇ ਚੀਨੀ ਪੱਖ ਸਮੇਤ ਸਾਰੇ ਇਸ ਬਾਰੇ ਜਾਣਦੇ ਹਨ। ਸ਼੍ਰੀਵਾਸਤਵ ਦੀ ਇਹ ਟਿੱਪਣੀ ਉਦੋਂ ਆਈ, ਜਦੋਂ ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਚੀਨ 7 ਨਵੰਬਰ 1959 ਨੂੰ ਆਪਣੇ ਸਾਬਕਾ ਪ੍ਰਧਾਨ ਮੰਤਰੀ ਚਾਊ ਐਨਲਾਈ ਵਲੋਂ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਭੇਜੀ ਗਈ ਇਕ ਚਿੱਠੀ 'ਚ ਪ੍ਰਸਤਾਵਿਤ ਕੀਤੀ ਗਈ ਐੱਲ.ਏ.ਸੀ. ਨੂੰ ਮੰਨਦਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੱਖ-ਵੱਖ ਦੋ-ਪੱਖੀ ਸਮਝੌਤਿਆਂ ਦਾ ਹਵਾਲਾ ਦਿੱਤਾ, ਜਿਨ੍ਹਾਂ 'ਚੋਂ 1993 'ਚ ਐੱਲ.ਏ.ਸੀ. 'ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਸੰਬੰਧੀ ਸਮਝੌਤਾ, 1996 'ਚ ਵਿਸ਼ਵਾਸ ਬਹਾਲੀ ਦੇ ਕਦਮਾਂ ਨਾਲ ਸੰਬੰਧਤ ਸਮਝੌਤਾ ਅਤੇ 2005 'ਚ ਸਰਹੱਦ ਮੁੱਦੇ ਦੇ ਹੱਲ ਲਈ ਸਿਆਸੀ ਮਾਨਕਾਂ ਅਤੇ ਨਿਰਣਾਇਕ ਸਿਧਾਂਤਾਂ ਨਾਲ ਸੰਬੰਧਤ ਸਮਝੌਤਾ ਵੀ ਸ਼ਾਮਲ ਹੈ। ਉਨ੍ਹਾਂ ਨੇ ਇਨ੍ਹਾਂ ਸਮਝੌਤਿਆਂ ਦਾ ਜ਼ਿਕਰ ਇਹ ਦੱਸਣ ਲਈ ਕੀਤਾ ਕਿ ਦੋਹਾਂ ਪੱਖਾਂ ਨੇ ਐੱਲ.ਏ.ਸੀ. ਇਕਸਾਰਤਾ 'ਤੇ ਆਪਸੀ ਸਹਿਮਤੀ 'ਤੇ ਪਹੁੰਚਣ ਦੀ ਵਚਨਬੱਧਤਾ ਜਤਾਈ ਸੀ। ਸ਼੍ਰੀਵਾਸਤਵ ਨੇ ਕਿਹਾ ਕਿ ਇਸ ਲਈ, ਹੁਣ ਚੀਨੀ ਪੱਖ ਦਾ ਇਹ ਕਹਿਣਾ ਕਿ ਸਿਰਫ਼ ਇਕ ਹੀ ਐੱਲ.ਏ.ਸੀ. ਹੈ, ਇਨ੍ਹਾਂ ਸਮਝੌਤਿਆਂ 'ਚ ਚੀਨ ਵਲੋਂ ਕੀਤੀਆਂ ਗਈਆਂ ਸਾਰੀਆਂ ਵਚਨਬੱਧਤਾਵਾਂ ਦੇ ਪੂਰੀ ਤਰ੍ਹਾਂ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪੱਖ ਨੇ ਐੱਲ.ਏ.ਸੀ. ਦਾ ਹਮੇਸ਼ਾ ਸਨਮਾਨ ਅਤੇ ਪਾਲਣ ਕੀਤਾ ਹੈ।

 
< Prev   Next >

Advertisements


Advertisement
Advertisement
Advertisement