:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
AYUSH ਮੰਤਰਾਲਾ ਨੂੰ ਕਿਉਂ ਨਹੀਂ ਸੌਂਪ ਦਿੱਤੀ ਜਾਂਦੀ ਕੋਰੋਨਾ ਦੀ ਜਿੰਮੇਦਾਰੀ?: IMA PRINT ਈ ਮੇਲ
why the responsibility of corona is not handed over to the ministry of ayushਨਵੀਂ ਦਿੱਲੀ ਅਕਤੂਬਰ20(ਮੀਡੀਦੇਸਪੰਜਾਬ)-  ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਯੂਸ਼ ਮੰਤਰਾਲਾ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ ਦੀ ਨਿੰਦਾ ਕੀਤੀ ਹੈ। ਇੱਕ ਪ੍ਰੈੱਸ ਰਿਪੋਰਟ ਦੇ ਜ਼ਰੀਏ ਐਸੋਸੀਏਸ਼ਨ ਨੇ ਕਿਹਾ ਹੈ ਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਦੇ ਹਲਕੇ ਮਾਮਲਿਆਂ ਨੂੰ ਠੀਕ ਕਰਨ ਲਈ ਆਯੂਸ਼ ਅਤੇ ਯੋਗ ਦੇ ਆਧਾਰ 'ਤੇ ਡਾਕਿਊਮੈਂਟ ਰਿਲੀਜ ਕੀਤੇ ਹਨ। ਸਿਹਤ ਮੰਤਰੀ ਨੇ ਇਨ੍ਹਾਂ ਉਪਰਾਲਿਆਂ ਨੂੰ ਲੈ ਕੇ ਕਈ ਨਾਮਵਰ ਸੰਸਥਾਵਾਂ ਦੇ ਨਾਮ ਲਏ ਅਤੇ ਮੰਨਿਆ ਕਿ ਇਹ ਉਪਾਅ ਪ੍ਰਯੋਗਾਂ ਵੱਲੋਂ ਸਿੱਧ ਹਨ।

ਇਸ ਤੋਂ ਬਾਅਦ ਆਈ.ਐੱਮ.ਏ. ਨੇ ਸਿਹਤ ਮੰਤਰੀ ਵਲੋਂ ਕੋਰੋਨਾ ਦੇ ਇਲਾਜ 'ਚ ਇਨ੍ਹਾਂ ਉਪਰਾਲਿਆਂ ਦੇ ਇਸਤੇਮਾਲ ਨੂੰ ਲੈ ਕੇ ਕਈ ਸਵਾਲ ਪੁੱਛੇ ਹਨ ਜਿਨ੍ਹਾਂ 'ਚ ਵਿਗਿਆਨਕ ਅਤੇ ਮਾਡਰਨ ਮੈਡੀਸਨ ਥੈਰੇਪੀ ਨੂੰ ਆਧਾਰ ਬਣਾਇਆ ਗਿਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਆਧਾਰਾਂ 'ਤੇ ਸਿਹਤ ਮੰਤਰਾਲਾ ਦੇ ਉਪਾਅ ਠੀਕ ਨਹੀਂ ਬੈਠਦੇ ਤਾਂ ਇਹ ਦੇਸ਼ ਦੇ ਨਾਲ ਧੋਖਾ ਹੈ। ਐਸੋਸੀਏਸ਼ਨ ਨੇ ਸਿਹਤ ਮੰਤਰੀ ਨੂੰ ਇਹ ਵੀ ਪੁੱਛਿਆ ਹੈ ਕਿ ਕੋਰੋਨਾ ਦੇ ਇਲਾਜ ਦੀ ਜ਼ਿੰਮੇਦਾਰੀ AYUSH ਮੰਤਰਾਲਾ ਨੂੰ ਕਿਉਂ ਨਹੀਂ ਸੌਂਪ ਦਿੱਤੀ ਜਾਂਦੀ?

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਆਯੂਸ਼ ਮੰਤਰਾਲਾ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਆਯੂਸ਼ ਮੰਤਰੀ  ਸ਼੍ਰੀਪਦ ਯਸ਼ੋ ਨਾਈਕ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ। ਇਸ 'ਚ ਦੱਸਿਆ ਗਿਆ ਹੈ ਕਿ ਇਲਾਜ ਨਾਲ ਬਿਹਤਰ ਰੋਕਥਾਮ ਹੁੰਦੀ ਹੈ। ਇਸ ਦੇ ਲਈ ਸਾਨੂੰ ਆਪਣੀ ਇੰਮਿਉਨਿਟੀ ਨੂੰ ਵਧਾਉਣ ਦੀ ਜ਼ਰੂਰਤ ਹੈ।

ਇਹ ਹਨ ਦਿਸ਼ਾ-ਨਿਰਦੇਸ਼-

  • ਆਯੂਸ਼ ਮੰਤਰਾਲਾ ਨੇ ਕਿਹਾ ਕਿ ਪੂਰੇ ਦਿਨ ਗਰਮ ਪਾਣੀ ਪਿਓ। ਗਰਮ ਤਾਜ਼ਾ ਬਣਿਆ ਖਾਣਾ ਹੀ ਖਾਓ।
  • ਘੱਟ ਤੋਂ ਘੱਟ 30 ਮਿੰਟ ਤੱਕ ਯੋਗ ਕਰੋ, ਪ੍ਰਾਣਾਂਯਾਮ ਅਤੇ ਧਿਆਨ ਲਗਾਉਣਾ ਬਹੁਤ ਮਹੱਤਵਪੂਰਣ ਹੈ।
  • ਭੋਜਨ ਪਕਾਉਣ ਸਮੇਂ ਇਸ 'ਚ ਹਲਦੀ, ਜੀਰਾ ਅਤੇ ਧਨੀਆ ਵਰਗੇ ਮਸਾਲਿਆਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
  • ਇੰਮਿਉਨਿਟੀ ਨੂੰ ਮਜ਼ਬੂਤ ਕਰਨ ਲਈ ਮੰਤਰਾਲਾ ਨੇ ਸਵੇਰੇ 1 ਚੱਮਚ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਹੈ।
  • ਜੋ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਬਿਨਾਂ ਸ਼ੂਗਰ ਵਾਲਾ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਗਈ ਹੈ।
  • ਦਿਨ 'ਚ 1 ਜਾਂ 2 ਵਾਰ ਹਰਬਲ ਚਾਹ ਪਿਓ। ਤੁਲਸੀ, ਦਾਲਚੀਨੀ, ਕਾਲੀਮਿਰਚ, ਸੁੱਕੀ ਅਦਰਕ ਅਤੇ ਕਿਸ਼ਮਿਸ਼ ਦਾ ਕਾੜਾ ਲੈ ਸਕਦੇ ਹਨ।
  • 150 ਮਿਲੀ ਲੀਟਰ ਗਰਮ ਦੁੱਧ 'ਚ ਅੱਧਾ ਚੱਮਚ ਹਲਦੀ ਪਾ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ।
  • ਸਵੇਰੇ ਅਤੇ ਸ਼ਾਮ ਆਪਣੇ ਦੋਵੇਂ ਨਾਸਿਆਂ 'ਚ ਤਿਲ ਜਾਂ ਨਾਰੀਅਲ ਦਾ ਤੇਲ ਜਾਂ ਘਿਓ ਲਗਾਓ
 
< Prev   Next >

Advertisements

Advertisement
Advertisement
Advertisement