:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕੀ ਚੋਣਾਂ ਲਈ 100 ਮਿਲੀਅਨ ਡਾਲਰ ਦੇਣਗੇ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ PRINT ਈ ਮੇਲ
us election mark zuckerberg and priscilla chanਵਾਸ਼ਿੰਗਟਨ ਅਕਤੂਬਰ20(ਮੀਡੀਦੇਸਪੰਜਾਬ)- ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਕਿਹਾ ਹੈ ਕਿ ਉਹ ਅਮਰੀਕੀ ਚੋਣਾਂ ਕਰਾਉਣ ਲਈ 7,33,72,00,000 ਰੁਪਏ ਦੀ ਹੋਰ ਮਦਦ ਦੇਣਗੇ। ਇਹ ਆਰਥਿਕ ਮਦਦ ਚੋਣ ਅਧਿਕਾਰੀਆਂ ਨੂੰ ਸਮਰਥਨ ਦੇਣ ਅਤੇ ਚੋਣਾਂ ਦੇ ਖਰਚੇ ਦੇ ਲਈ ਦਿੱਤੀ ਜਾਵੇਗੀ। ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਨੇ ਪਹਿਲਾਂ ਵੀ ਕੋਵਿਡ-19 ਦੇ ਕਾਰਨ ਅਮਰੀਕੀ ਚੋਣਾਂ ਦੀਆਂ ਚੁਣੌਤੀਆਂ ਨਾਲ ਲੜਨ ਲਈ 22,01,10,00,000 ਰੁਪਏ ਦੀ ਮਦਦ ਕੀਤੀ ਸੀ।

ਜ਼ੁਕਰਬਰਗ ਨੇ ਆਪਣੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ ਕਿ ਅਸੀਂ ਮਹਿਸੂਸ ਕੀਤਾ ਕਿ ਚੋਣਾਂ ਕਰਾਉਣ ਵਿਚ ਜੁਟੇ ਅਧਿਕਾਰੀਆਂ ਵੱਲੋਂ ਵੋਟਿੰਗ ਸਬੰਧੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜਿੰਨੀ ਆਸ ਸੀ ਉਸ ਨਾਲੋਂ ਕਿਤੇ ਵੱਧ ਮਦਦ ਦੀ ਲੋੜ ਸੀ। ਇਹੀ ਕਾਰਨ ਹੈ ਕਿ ਅਸੀਂ ਅੱਜ 100 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਹ ਮਦਦ ਸੈਂਟਰ ਫੌਰ ਟੇਕ ਐਂਡ ਸਿਵਿਕ ਲਾਈਫ ਨੂੰ ਲੋਕਾਂ ਨੂੰ ਸੁਰੱਖਿਅਤ ਰੱਖ ਕੇ ਵੋਟਿੰਗ ਕਰਾਉਣ ਦੇ ਲਈ ਦਿੱਤੀ ਜਾ ਰਹੀ ਹੈ।

PunjabKesari

ਫੇਸਬੁੱਕ ਪੋਸਟ ਵਿਚ ਦਿੱਤੀ ਜਾਣਕਾਰੀ
ਜ਼ੁਕਰਬਰਗ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ '2,100 ਤੋਂ ਵੱਧ ਚੋਣ ਖੇਤਰਾਂ ਤੋਂ ਸੀ.ਟੀ.ਸੀ.ਐੱਲ. ਨੂੰ ਆਰਥਿਕ ਮਦਦ ਦੇ ਲਈ ਅਰਜ਼ੀਆਂ ਆ ਚੁੱਕੀਆਂ ਹਨ। ਸੀ.ਸੀ.ਟੀ.ਐੱਲ. ਸ਼ਿਕਾਗੋ ਸਥਿਤ ਇਕ ਗੈਰ ਲਾਭਕਾਰੀ ਸੰਗਠਨ ਹੈ। ਸੀ.ਸੀ.ਟੀ.ਐੱਲ. ਦੀ ਵੈਬਸਾਈਟ ਦੇ ਮੁਤਾਬਕ, ਸੰਗਠਨ ਲੋਕਤੰਤਰ ਨੂੰ ਹੋਰ ਬਿਹਤਰ ਬਣਾਉਣ ਅਤੇ ਅਮਰੀਕੀ ਚੋਣਾਂ ਨੂੰ ਹੋਰ ਆਧੁਨਿਕ ਬਣਾਉਣ ਵਿਚ ਮਦਦ ਕਰਦਾ ਹੈ।  ਆਪਣੀ ਪੋਸਟ ਵਿਚ ਜ਼ੁਕਰਬਰਗ ਨੇ ਧਨ ਦੀ ਵਰਤੋਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਦੇ ਤਹਿਤ ਮੁਕੱਦਮਾ ਕਰਨ ਵਾਲਿਆਂ 'ਤੇ ਪਲਟਵਾਰ ਕਰਦਿਆਂ ਹੋਇਆ ਲਿਖਿਆ ਹੈ ਕਿ ਸਾਡੇ ਵੱਲੋਂ ਪਹਿਲਾਂ ਮਦਦ ਦੀ ਪੇਸ਼ਕਸ਼ ਨੂੰ ਲੈ ਕੇ ਕਈ ਵੱਡੇ ਮੁਕੱਦਮੇ ਕੀਤੇ ਗਏ। ਉਹਨਾਂ ਦਾ ਉਦੇਸ਼ ਸਾਡੇ ਵੱਲੋਂ ਦਿੱਤੀ ਜਾ ਰਹੀ ਮਦਦ ਦੀ ਰਾਸ਼ੀ 'ਤੇ ਰੋਕ ਲਗਾਉਣਾ ਸੀ। ਉਹਨਾਂ ਦਾ ਕਹਿਣਾ ਸੀ ਕਿ ਦਾਨ ਹਾਸਲ ਕਰਨ ਵਾਲੇ ਸੰਗਠਨਾਂ ਦਾ ਇਕ ਮਹੱਤਵਪੂਰਨ ਏਜੰਡਾ ਹੈ। ਜ਼ਾਹਰ ਹੈ ਕਿ ਇਹ ਦੋਸ਼ ਬਿਲਕੁੱਲ ਬੇਬੁਨਿਆਦ ਅਤੇ ਝੂਠੇ ਹਨ।

 
< Prev   Next >

Advertisements

Advertisement

Advertisement
Advertisement