:: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ   :: ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ   :: ਮੋਦੀ ਸਰਕਾਰ ਦਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਤੋਹਫ਼ਾ, ਇਸ ਵਿਸ਼ੇਸ਼ ਪੈਕੇਜ ਨੂੰ ਦਿੱਤੀ ਮਨਜ਼ੂਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਭਾਜਪਾ ਪ੍ਰਧਾਨ ਤੇ ਹੋਏ ਹਮਲੇ ਦੇ ਮਾਮਲੇ ਤੇ ਮੁੱਖ ਮੰਤਰੀ ਨੇ ਤੋੜੀ ਚੁੱਪ, ਦਿੱਤਾ ਵੱਡਾ ਬਿਆਨ PRINT ਈ ਮੇਲ
bjp president  attack  captain amarinder singhਚੰਡੀਗੜ੍ਹ ਅਕਤੂਬਰ20(ਮੀਡੀਦੇਸਪੰਜਾਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹੋਏ ਹਮਲੇ ਦੇ ਮੱਦੇਨਜ਼ਰ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਵਿਚ ਵਿਘਨ ਪਾਉਣ ਦੀ ਮਨਸ਼ਾ ਨਾਲ ਭੜਕਾਊ ਕਾਰਵਾਈਆਂ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪਹਿਲਾਂ ਹੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੀ ਇਸ ਘਟਨਾ ਲਈ

ਜ਼ਿੰਮੇਵਾਰ ਵਿਅਕਤੀਆਂ ਵਜੋਂ ਪਛਾਣ ਕਰ ਚੁੱਕੀ ਹੈ। ਸ਼ਰਮਾ ਦੀ ਬੇਤੁੱਕੀ ਬਿਆਨਬਾਜ਼ੀ ਅਤੇ ਪੰਜਾਬ ਕਾਂਗਰਸ ਖ਼ਿਲਾਫ਼ ਨਿਰਆਧਾਰ ਦੋਸ਼ ਲਾਉਣ 'ਤੇ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਆਪਣੀ ਪਾਰਟੀ ਦੇ ਹਿੱਤ ਅੱਗੇ ਵਧਾਉਣ ਲਈ ਕੂੜ ਪ੍ਰਚਾਰ ਫੈਲਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਸਪੱਸ਼ਟ ਮਨੋਰਥ ਖੇਤੀ ਕਾਨੂੰਨਾਂ ਬਾਰੇ ਭਾਜਪਾ ਖ਼ਿਲਾਫ਼ ਕਿਸਾਨਾਂ ਵਿਚ ਪੈਦਾ ਹੋਏ ਰੋਹ ਤੋਂ ਲੋਕਾਂ ਦਾ ਧਿਆਨ ਹਟਾਉਣਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਗੈਰ-ਜ਼ਿੰਮੇਵਾਰਾਨਾ ਅਤੇ ਤੂਲ ਦੇਣ ਵਾਲੇ ਬਿਆਨਾਂ ਅਤੇ ਕਦਮਾਂ ਨਾਲ ਕਿਸਾਨਾਂ ਸਮੇਤ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਭਾਜਪਾ ਦੀ ਪੰਜਾਬ ਲੀਡਰਸ਼ਿਪ ਨੂੰ ਕੋਵਿਡ ਦੀ ਮਹਾਮਾਰੀ ਦੇ ਸੰਭਾਵੀ ਵਾਧੇ ਬਾਰੇ ਵੀ ਕੋਈ ਚਿੰਤਾ ਨਹੀਂ ਹੈ ਜਦਕਿ ਇਹ ਮਹਾਮਾਰੀ ਸੂਬੇ ਵਿਚ ਸਿਰ ਚੁੱਕ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਵਿਚ ਸਖ਼ਤ ਰੋਹ ਤੇ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਤੱਕ ਪਹੁੰਚ ਕਰਕੇ ਹਮਦਰਦੀ ਪ੍ਰਗਟਾਉਣ ਅਤੇ ਹਾਈ ਕਮਾਨ ਨੂੰ ਉਨ੍ਹਾਂ ਦੀਆਂ ਚਿੰਤਾਵਾਂ ਬਾਰੇ ਜਾਣੂੰ ਕਰਵਾਉਣ ਦੀ ਬਜਾਏ ਭਾਜਪਾ ਦੀ ਲੀਡਰਸ਼ਿਪ ਸੌੜੇ ਸਿਆਸੀ ਮੁਫਾਦਾਂ ਲਈ 12 ਅਕਤੂਬਰ ਦੀ ਘਟਨਾ ਨੂੰ ਗਲ਼ਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਝੂਠ ਫੈਲਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਸੂਬਾ ਸਰਕਾਰ ਕਿਸਾਨਾਂ ਦੇ ਪ੍ਰਦਰਸ਼ਨਾਂ ਦੌਰਾਨ ਭਾਜਪਾ ਨੇਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਬਣਦਾ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ 12 ਅਕਤੂਬਰ ਦੀ ਘਟਨਾ ਤੋਂ ਬਾਅਦ ਅਸ਼ਵਨੀ ਸ਼ਰਮਾ ਦਾ ਸੁਰੱਖਿਆ ਪਹਿਰਾ ਵਧਾ ਦਿੱਤਾ ਗਿਆ ਹੈ ਅਤੇ ਕਮਾਂਡੋਆਂ ਸਮੇਤ ਪੰਜਾਬ ਪੁਲਸ ਦੇ ਕੁਲ 16 ਜਵਾਨ ਇਸ ਵੇਲੇ ਭਾਜਪਾ ਆਗੂ ਨਾਲ ਤੈਨਾਤ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇੱਥੋਂ ਤੱਕ ਕਿ ਸੂਬੇ ਵਿਚ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਤੇਜ਼ ਹੋਇਆ ਹੈ, ਪਿਛਲੇ 8-10 ਦਿਨਾਂ ਤੋਂ ਸਾਰੇ ਭਾਜਪਾ ਨੇਤਾਵਾਂ ਅਤੇ ਅਹੁਦੇਦਾਰਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦਿਨਕਰ ਗੁਪਤਾ ਨਿੱਜੀ ਤੌਰ 'ਤੇ ਸ਼ਰਮਾ ਨਾਲ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੇ ਸਾਰੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਭਾਜਪਾ ਦੇ ਸੰਸਦ ਮੈਂਬਰਾਂ/ਵਿਧਾਇਕਾਂ/ਨੇਤਾਵਾਂ ਦੇ ਦੌਰਿਆਂ ਅਤੇ ਪ੍ਰੋਗਰਾਮਾਂ ਬਾਰੇ ਅਗਾਊਂ ਜਾਣਕਾਰੀ ਲਈ ਉਹ ਭਾਜਪਾ ਨੇਤਾਵਾਂ ਨਾਲ ਸੰਪਰਕ ਕਾਇਮ ਰੱਖਣ।

12 ਅਕਤੂਬਰ ਦੀ ਘਟਨਾ ਬਾਰੇ ਵੇਰਵਾ ਦਿੰਦਿਆਂ ਡੀ. ਜੀ. ਪੀ. ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਸਬੰਧਤ 25 ਪ੍ਰਦਰਸ਼ਨਕਾਰੀ ਸ਼ਰਮਾ ਦੇ ਗੱਡੀਆਂ ਦੇ ਕਾਫ਼ਲੇ ਸਾਹਮਣੇ ਆਣ ਖੜ੍ਹੇ ਹੋਏ ਅਤੇ ਅਚਾਨਕ ਉਹ ਕਾਲੇ/ਪੀਲੇ ਰੰਗ ਦੇ ਝੰਡੇ ਚੁੱਕੀ ਉਨ੍ਹਾਂ ਦੇ ਪਾਇਲਟ ਸੁਰੱਖਿਆ ਵਾਹਨ ਅਤੇ ਇਨੋਵਾ ਗੱਡੀ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਦਿਨਕਰ ਗੁਪਤਾ ਅਨੁਸਾਰ ਇਹ ਪ੍ਰਦਰਸ਼ਨਕਾਰੀ ਤਕਰੀਬਨ 2 ਹਫਤਿਆਂ ਤੋਂ ਐਨਐਚ -1 'ਤੇ ਪੈਂਦੇ ਚੌਲਾਂਗ ਵਿਖੇ ਟੋਲ ਪਲਾਜ਼ਾ 'ਤੇ ਬੈਠੇ ਸਨ। ਡੀਜੀਪੀ ਨੇ ਅੱਗੇ ਕਿਹਾ ਕਿ 15-18 ਸੈਕਿੰਡ ਦੇ ਵਿਰੋਧ ਤੋਂ ਬਾਅਦ, ਕਾਫ਼ਲੇ ਵਿਚਲੇ ਦੋਵੇਂ ਵਾਹਨਾਂ ਨੂੰ ਜਾਣ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਵਿੱਚੋਂ ਇਕ ਵਿਅਕਤੀ ਨੇ ਝੰਡੇ ਦੀ ਸੋਟੀ ਨਾਲ ਇਨੋਵਾ ਦੀ ਪਿਛਲੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਦੌਰਾਨ ਇਨੋਵਾ ਦੇ ਇੱਕ ਪਾਸੇ ਦੀ ਗਲਾਸ ਵਿੰਡੋ ਦਾ ਵੀ ਨੁਕਸਾਨ ਹੋਇਆ। ਸੁਰੱਖਿਆ ਇੰਚਾਰਜ ਏਐਸਆਈ ਹਰੀ ਰਾਮ ਅਤੇ ਪੰਜਾਬ ਪੁਲਿਸ ਦੇ 3 ਕਮਾਂਡੋ ਸਮੇਤ 7 ਤੋਂ ਵੱਧ ਨਿੱਜੀ ਸੁਰੱਖਿਆ ਅਫਸਰ, ਜੋ ਘਟਨਾ ਸਮੇਂ ਸ਼ਰਮਾ ਦੇ ਨਾਲ ਸਨ, ਤੁਰੰਤ ਆਪਣੇ ਵਾਹਨਾਂ 'ਚੋਂ ਉਤਰ ਗਏ ਅਤੇ ਭਾਜਪਾ ਦੇ ਪੰਜਾਬ ਮੁਖੀ ਨੂੰ ਸੁਰੱਖਿਅਤ ਉੱਥੋਂ ਪਰ੍ਹਾਂ ਲੈ ਗਏ। ਉਨ੍ਹਾਂ ਨੂੰ ਦਸੂਹਾ (ਹੁਸ਼ਿਆਰਪੁਰ) ਥਾਣੇ ਲਿਜਾਇਆ ਗਿਆ ਜਿੱਥੇ ਡੀਐਸਪੀ ਟਾਂਡਾ ਅਤੇ ਐੱਸਐੱਸਪੀ ਹਸ਼ਿਆਰਪੁਰ ਵੀ ਪਹੁੰਚੇ।

 
< Prev   Next >

Advertisements

Advertisement

Advertisement
Advertisement