:: 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ   :: ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ   :: 11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ   :: ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ ਚ ਕਿਸਾਨ ਹਿੱਤ ਨਹੀਂ   :: ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ ਜਾਰੀ   :: ਸਿੱਧੇ-ਸਿੱਧੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ ਸਰਕਾਰ : ਰਾਹੁਲ ਗਾਂਧੀ   :: ਪਟਨਾਂ ਸਹਿਬ ਦੀ ਧਰਤੀ ਤੋਂ ਅਲੋਕਿਕ ਨਗਰ ਕੀਰਤਨ...ਸਾਹਿਬੇ ਕਮਾਲ,ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਗੁਰਪੁਰਬ ਦ   :: ਜੇ ਖੇਤੀ ਕਾਨੂੰਨ ਹੋਏ ਰੱਦ ਤਾਂ 50 ਸਾਲ ਤੱਕ ਕੋਈ ਸਰਕਾਰ ਹੱਥ ਲਾਉਣ ਦੀ ਨਹੀਂ ਕਰੇਗੀ ਹਿੰਮਤ, SC ਦੀ ਕਮੇਟੀ ਦੇ ਮੈਂਬਰ ਦ   :: ਹੁਣ ਸੰਸਦ ਮੈਂਬਰ ਦੋਵਾਂ ਸਦਨਾਂ ਵਿੱਚ ਪੁੱਛ ਸਕਣਗੇ ਸਵਾਲ, ਪ੍ਰਸ਼ਨ ਕਾਲ ਦੀ ਵਾਪਸੀ   :: 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ   :: ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’   :: SC ਨੇ ਯਮੁਨਾ ਦੀ ਸਫ਼ਾਈ ਨੂੰ ਲੈ ਕੇ NGT ਵਲੋਂ ਗਠਿਤ ਕਮੇਟੀ ਤੋਂ ਮੰਗੀ ਰਿਪੋਰਟ   :: ਗੁਰਨਾਮ ਸਿੰਘ ਚਢੂਨੀ ਦੇ ਵਿਵਾਦ ਬਾਰੇੇ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਸਪੱਸ਼ਟੀਕਰਨ   :: ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬੋਲੇ- ‘ਇਹ ਸਾਡਾ ਸੰਵਿਧਾਨਕ ਅਧਿਕਾਰ’   :: ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਤੇ ਵਰ੍ਹੇ ਅਮਿਤ ਸ਼ਾਹ, ਕਿਹਾ- ਤੁਹਾਡਾ ਇਰਾਦਾ ਕਿਸਾਨਾਂ ਦੀ ਭਲਾਈ ਦਾ ਨਹੀਂ ਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਯੂਰਪ ਦੇ 193 ਹਵਾਈ ਅੱਡੇ ਮੰਦਹਾਲੀ ਦੀ ਕਗਾਰ ਤੇ, ਹਜ਼ਾਰਾਂ ਕਾਮਿਆਂ ਦਾ ਭਵਿੱਖ ਧੁੰਦਲਾ PRINT ਈ ਮੇਲ
europe 193 airports future workersਰੋਮ, ਅਕਤੂਬਰ20(ਮੀਡੀਦੇਸਪੰਜਾਬ)-  ਇਟਲੀ ਸਰਕਾਰ ਜਿੱਥੇ ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਸਰਕਾਰ ਨੇ ਦੇਸ਼ ਦੇ ਬਾਸ਼ਿੰਦਿਆਂ ਨੂੰ ਦੇਸ਼ ਤੋਂ ਬਾਹਰ ਜਾਣ ਲਈ ਵੀ ਸੰਕੋਚ ਕਰਨ ਵੱਲ ਧਿਆਨ ਦੇਣ ਲਈ ਕਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇਸ਼ ਵਿਚ ਕੋਵਿਡ-19 ਕਾਰਨ ਸਖ਼ਤੀ ਕੀਤੀ ਜਾ ਰਹੀ ਹੈ, ਆਮ ਲੋਕਾਂ ਦਾ ਲਘੂ ਕਾਰੋਬਾਰ ਉੱਜੜਨ ਕਿਨਾਰੇ ਹੈ। ਇਸ ਉਜਾੜੇ ਤੋਂ ਸਰਕਾਰ ਨੂੰ ਜਾਣੂ ਕਰਵਾਉਣ ਲਈ ਬੀਤੇ ਦਿਨ ਦੇਸ਼ ਭਰ ਵਿਚ ਰੋਸ-ਮੁਜਹਾਰੇ ਵੀ ਹੋਏ ਹਨ।

ਅਜਿਹੇ ਹਲਾਤਾਂ ਵਿਚ ਯੂਰਪ ਭਰ ਦੇ 740 ਹਵਾਈ ਅੱਡਿਆਂ ਵਿੱਚੋਂ 193 ਹਵਾਈ ਅੱਡੇ ਅਜਿਹੇ ਹਨ, ਜਿਹੜੇ ਕਿ ਉੱਜੜਨ ਕਿਨਾਰੇ ਹਨ ਕਿਉਂਕਿ ਯੂਰਪ ਭਰ ਵਿਚ ਹਵਾਈ ਸੇਵਾਵਾਂ ਵਿਚ ਵੱਡੇ ਪੱਧਰ 'ਤੇ ਆਈ ਗਿਰਾਵਟ ਹਵਾਈ ਅੱਡੇ ਦੀ ਆਮਦਨੀ ਨੂੰ ਤਹਿਸ-ਨਹਿਸ ਕਰ ਰਹੀ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਯੂਰਪ (ਜਿਹੜਾ ਕਿ ਹਵਾਈ ਅੱਡੇ ਅਪ੍ਰੇਟਰਾਂ ਦੀ ਅਗਵਾਈ ਕਰਦਾ ਹੈ )ਨੇ ਕਿਹਾ ਕਿ ਜੇਕਰ ਇਸ ਸਾਲ ਦੇ ਆਖ਼ਰ ਤੱਕ ਯੂਰਪ ਭਰ ਦੇ ਹਵਾਈ ਅੱਡੇ ਉਪੱਰ ਆਵਾਜਾਈ ਬਿਹਤਰ ਨਾ ਹੋਈ ਤਾਂ ਯੂਰਪ ਦੇ 193 ਏਅਰਪੋਰਟਾਂ ਨੂੰ ਵੱਡੇ ਪੱਧਰ ਉੱਤੇ ਨੁਕਸਾਨ ਝੱਲਣਾ ਪੈ ਸਕਦਾ ਹੈ ਕਿਉਂਕਿ ਕਿ ਪ੍ਰਭਾਵਿਤ ਹਵਾਈ ਅੱਡੇਉੱਪਰ 2,77,000 ਲੋਕਾਂ ਦਾ ਰੁਜ਼ਗਰ ਚੱਲਦਾ ਹੈ, ਜਿਹਨਾਂ ਨੂੰ ਕਿ ਸਲਾਨਾ 12.4 ਬਿਲੀਅਨ ਯੂਰੋ ਦੀ ਕਮਾਈ ਹੈ ਹਵਾਈ ਅੱਡਾ ਕੌਂਸਲ ਇੰਟਰਨੈਸ਼ਨਲ ਯੂਰਪ ਦੇ ਡਾਇਰੈਕਟ ਜਨਰਲ ਓਲੀਵੀਅਰ ਜਾਨਕੋਵੈਕਨੇ ਕਿਹਾ ਕਿ ਹਵਾਬਾਜ਼ੀ ਉਦਯੋਗ ਵਿਚ ਕੋਵਿਡ-19 ਕਾਰਨ ਆਈ ਹੈਰਾਨੀਜਨਕ ਗਿਰਾਵਟ ਉਦਯੋਗ ਦੀ ਤਸਵੀਰ ਨੂੰ ਬਹੁਤ ਹੀ ਧੁੰਦਲਾ ਕਰਦੀ ਹੈ। ਇਸ ਗਿਰਾਵਟ ਕਾਰਨ ਪਹਿਲਾਂ ਹੀ ਹਜ਼ਾਰਾਂ ਕਾਮਿਆਂ ਨੂੰ ਆਪਣੇ ਰੁਜਗਾਰ ਤੋਂ ਹੱਥ ਧੋਣੇ ਪੈ ਚੁੱਕੇ ਹਨ ਤੇ ਜੇਕਰ ਸਿਲਸਿਲਾ ਇੰਝ ਹੀ ਚੱਲਦਾ ਰਿਹਾ ਤਾਂ ਨਤੀਜੇ ਚਿੰਤਾਜਨਕ ਹੋ ਸਕਦੇ ਹਨ। ਯੂਰਪ ਭਰ ਵਿਚ ਕੋਵਿਡ-19 ਦੀ ਦੂਜੀ ਲਹਿਰ ਜ਼ੋਰਾਂ 'ਤੇ ਹੈ ਤੇ ਇਸ ਲਹਿਰ ਵਿੱਚ  ਲੋਕਾਂ ਨੂੰ ਯਾਤਰਾ ਦੌਰਾਨ ਸੁਰੱਖਿਅਤ ਕਰਨਾ ਉਹਨਾਂ ਦੀ ਅਹਿਮ ਜਿੰਮੇਵਾਰੀ ਹੈ।ਇਸ ਦੌਰ ਵਿੱਚ ਲੋਕਾਂ ਦਾ ਕੋਵਿਡ ਟੈਸਟ ਕਰਨਾ ਇੱਕ ਚੰਗਾ ਉਪਰਾਲਾ ਹੈ ਬਜਾਏ ਇਸ ਦੇ ਕਿ ਉਹਨਾਂ ਨੂੰ ਘਰਾਂ ਵਿਚ ਅਗਿਆਤਵਾਸ ਕੀਤਾ ਜਾਵੇ। ਕੌਂਸਲ ਆਗੂ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਮੰਦਹਾਲੀ ਵੱਲ ਯੂਰਪ ਦੇ ਛੋਟੇ ਏਅਰਪੋਰਟ ਜਾ ਰਹੇ ਹਨ ਜਿਹੜੇ ਕਿ ਆਵਾਜਾਈ ਨਾਂਹ ਦੇ ਬਰਾਬਰ ਹੋਣ ਕਾਰਨ ਉਜਾੜੇ ਵੱਲ ਵੱਧ ਰਹੇ ਹਨ। ਜੇਕਰ ਇਸ ਸਾਲ ਦੇ ਅਖੀਰ ਵਿਚ ਹਵਾਈ ਅੱਡਿਆਂ ਉਪੱਰ ਆਵਾਜਾਈ ਦੀ ਹਾਲਤ ਠੀਕ ਨਾ ਹੋਈ ਤਾਂ ਉਨ੍ਹਾਂ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 
< Prev   Next >

Advertisements

Advertisement
Advertisement
Advertisement
Advertisement