:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਟਰੰਪ ਦੀ ਰੈਲੀ ਨੇੜੇ ਪਹੁੰਚਿਆ ਜਹਾਜ਼, F-16 ਨੇ ਦਿਸ਼ਾ ਬਦਲਣ ਲਈ ਕੀਤਾ ਮਜਬੂਰ PRINT ਈ ਮੇਲ
us election  donald trump  election campaignਵਾਸ਼ਿੰਗਟਨ ਅਕਤੂਬਰ20(ਮੀਡੀਦੇਸਪੰਜਾਬ)-  ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਕੁਝ ਦਿਨ ਹੀ ਬਚੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਟਰੰਪ ਦੇ ਚੋਣ ਪ੍ਰਚਾਰ ਦੌਰਾਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਜਹਾਜ਼ ਅਰੀਜ਼ੋਨਾ ਵਿਚ ਚੁਣਾਵੀ ਰੈਲੀ ਸਥਲ ਦੇ ਬਹੁਤ ਕਰੀਬ ਪਹੁੰਚ ਗਿਆ।

PunjabKesari

ਪਾਬੰਦੀਸ਼ੁਦਾ ਹਵਾਈ ਇਲਾਕੇ ਵਿਚ ਯਾਤਰੀ ਜਹਾਜ਼ ਦੇ ਆਉਣ 'ਤੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤ ਸੀਕਰਟ ਸਰਵਿਸ ਹਰਕਤ ਵਿਚ ਆਈ ਅਤੇ ਤੁਰੰਤ ਯੂ.ਐੱਸ. ਏਅਰਫੋਰਸ ਨੇ ਆਪਣੇ ਇਕ F-16 ਲੜਾਕੂ ਜਹਾਜ਼ ਨੂੰ ਭੇਜਿਆ। ਰੈਲੀ ਸਥਲ 'ਤੇ ਲੜਾਕੂ ਜਹਾਜ਼ ਨੂੰ ਦੇਖ ਕੇ ਟਰੰਪ ਖੁਦ ਹੈਰਾਨ ਰਹਿ ਗਏ।

BREAKING - F-16 jets intercepted an aircraft flying near one of President Trump’s rallies in Arizona today, deploying flares in order to get the civilian aircraft to depart the restricted airspace (NORAD) pic.twitter.com/FBWHxNImtq

— Disclose.tv 🚨 (@disclosetv) October 28, 2020

ਐੱਫ-16 ਜੈੱਟ ਨੇ ਅੱਗ ਦੀਆਂ ਲਪਟਾਂ ਛੱਡ ਕੇ ਯਾਤਰੀ ਜਹਾਜ਼ ਨੂੰ ਭੱਜਣ ਲਈ ਮਜਬੂਰ ਕੀਤਾ। ਅਮਰੀਕੀ ਹਵਾਈ ਸੈਨਾ ਦੇ ਇਕ ਬੁਲਾਰੇ ਜੌਨ ਕੋਰਨੇਲਿਓ ਨੇ ਕਿਹਾ ਕਿ ਐੱਫ-16 ਨੂੰ ਇਕ ਛੋਟੇ ਜਿਹੇ ਜਹਾਜ਼ ਦੀ ਜਾਣਕਾਰੀ ਲੈਣ ਲਈ ਭੇਜਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਜਹਾਜ਼ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਹਵਾਈ ਇਲਾਕੇ ਵਿਚ ਆ ਗਿਆ ਸੀ। ਇਸ ਛੋਟੇ ਜਿਹੇ ਜਹਾਜ਼ ਨੇ ਪਹਿਲਾਂ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਜਦੋਂ ਐੱਫ-16 ਨੇ ਅੱਗ ਦੀਆਂ ਲਪਟਾਂ ਛੱਡੀਆਂ ਤਾਂ ਯਾਤਰੀ ਜਹਾਜ਼ ਦੇ ਪਾਇਲਟ ਨੇ ਰੇਡੀਓ 'ਤੇ ਜਵਾਬ ਦਿੱਤਾ।

PunjabKesari

ਜਹਾਜ਼ ਨੂੰ ਕੱਢਿਆ ਗਿਆ ਬਾਹਰ
ਜੌਨ ਨੇ ਕਿਹਾ ਕਿ ਬਾਅਦ ਵਿਚ ਐੱਫ-16 ਨੇ ਛੋਟੇ ਜਹਾਜ਼ ਨੂੰ ਰੈਲੀ ਦੀ ਹਵਾਈ ਸਰਹੱਦ ਤੋਂ ਬਾਹਰ ਕਰ ਦਿੱਤਾ। ਰੈਲੀ ਸਥਲ 'ਤੇ ਮੌਜੂਦ ਲੋਕਾਂ ਨੂੰ ਇਹ ਛੋਟਾ ਜਹਾਜ਼ ਨਹੀਂ ਦਿਖਾਈ ਦਿੱਤਾ ਪਰ ਫਾਈਟਰ ਜੈੱਟ ਦੀ ਆਵਾਜ਼ ਨਾਲ ਟਰੰਪ ਸਮੇਤ ਸਾਰਿਆਂ ਦਾ ਧਿਆਨ ਉਸ ਵੱਲ ਚਲਾ ਗਿਆ। ਟਰੰਪ ਲੜਾਕੂ ਜਹਾਜ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ। ਉਹਨਾਂ ਨੇ ਕਿਹਾ,''ਮੈਨੂੰ ਇਹ ਆਵਾਜ਼ ਪਸੰਦ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।'' ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਤੋਂ ਸਿਰਫ 7 ਦਿਨ ਪਹਿਲਾਂ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰਦਿਆਂ ਮੰਗਲਵਾਰ ਨੂੰ ਤਿੰਨ ਰੈਲੀਆਂ ਕੀਤੀਆਂ। ਇਹਨਾਂ ਵਿਚ ਇਕ ਰੈਲੀ ਮੀਂਹ ਦੇ ਵਿਚ ਅਤੇ ਜਮਾ ਦੇਣ ਵਾਲੀ ਠੰਡ ਵਿਚ ਆਯੋਜਿਤ ਕੀਤੀ ਗਈ।

 
< Prev   Next >

Advertisements


Advertisement
Advertisement
Advertisement