:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਈ.ਟੀ. ਵਿਭਾਗ ਨੇ ਤਾਮਿਲਨਾਡੂ ਚ ਕੀਤੀ ਛਾਪੇਮਾਰੀ, 1,000 ਕਰੋੜ ਦੀ ਅਣ-ਐਲਾਨੀ ਰਾਸ਼ੀ ਬਰਾਮਦ PRINT ਈ ਮੇਲ
income tax dept raids in tamil naduਨਵੀਂ ਦਿੱਲੀ :-07-ਨਵੰਬਰ-(ਮੀਡੀਦੇਸਪੰਜਾਬ)-  ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਨੂੰ ਚੇਨਈ ਸਥਿਤ ਇੱਕ ਸਮੂਹ ਵੱਲੋਂ ਸੰਚਾਲਿਤ ਆਈ.ਟੀ. ਇੰਫਰਾ ਸੈਕਟਰ 'ਚ ਛਾਪੇਮਾਰੀ ਕੀਤੀ ਅਤੇ ਉੱਥੋਂ 1000 ਕਰੋੜ ਰੁਪਏ ਦੀ ਅਣ-ਐਲਾਨੀ ਨਗਦੀ ਦਾ ਪਤਾ ਲਗਾਇਆ ਹੈ। ਚੇਨਈ ਅਤੇ ਮਦੁਰੈ ਦੇ ਪੰਜ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਕੇਂਦਰੀ ਸਿੱਧੇ ਟੈਕਸ ਬੋਰਡ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ ਪਿਛਲੇ 6 ਨਵੰਬਰ ਨੂੰ ਕੀਤੀ ਗਈ ਛਾਪੇਮਾਰੀ 'ਚ ਸਿੰਗਾਪੁਰ 'ਚ ਰਜਿਸਟਰਡ ਫਰਮ 'ਚ ਨਿਵੇਸ਼ ਨਾਲ ਸਬੰਧਿਤ ਸਬੂਤ ਦਾ ਵੀ ਖੁਲਾਸਾ ਹੋਇਆ।

ਰਿਪੋਰਟ ਦੇ ਮੁਤਾਬਕ ਚੇਨਈ ਅਧਾਰਿਤ ਆਈ.ਟੀ. ਇੰਫਰਾ ਦੀ ਸ਼ੇਅਰਹੋਲਡਿੰਗ ਦੋ ਕੰਪਨੀਆਂ ਵੱਲੋਂ ਕੀਤੀ ਜਾਂਦੀ ਹੈ, ਜਿਸ 'ਚੋਂ ਸਮੂਹ ਦੀ ਇੱਕ ਕੰਪਨੀ 'ਚ ਛਾਪੇਮਾਰੀ ਕੀਤੀ ਗਈ, ਜਦੋਂ ਕਿ ਦੂਜੀ ਕੰਪਨੀ ਇੱਕ ਪ੍ਰਮੁੱਖ ਇੰਫਰਾਸਟਰਕਚਰ ਡਿਵੈਲਪਮੈਂਟ ਐਂਡ ਫਾਇਨੈਂਸਿੰਗ ਗਰੁੱਪ ਦੀ ਸਹਾਇਕ ਕੰਪਨੀ ਹੈ। ਜਾਰੀ ਬਿਆਨ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਛਾਪੇਮਾਰੀ ਸਮੂਹ ਨਾਲ ਸਬੰਧਿਤ ਕੰਪਨੀ ਨੇ ਮਾਮੂਲੀ ਰਕਮ ਦੇ ਨਿਵੇਸ਼ ਨਾਲ ਹੀ ਕੰਪਨੀ ਦਾ 72 ਫ਼ੀਸਦੀ ਦਾ ਹਿੱਸੇਦਾਰ ਹੈ, ਜਦੋਂ ਕਿ 28 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੀ ਦੂਜੀ ਕੰਪਨੀ ਨੇ ਉਸ 'ਚ ਲੱਗਭੱਗ ਪੂਰਾ ਪੈਸਾ ਲਗਾਇਆ ਹੈ।

ਸੀ.ਬੀ.ਡੀ.ਟੀ. ਨੇ ਦੱਸਿਆ ਕਿ ਇਸ ਨਾਲ ਲੱਗਭੱਗ 7 ਕਰੋੜ ਸਿੰਗਾਪੁਰ ਡਾਲਰ ਦਾ ਲਾਭ ਹੋਇਆ ਹੈ, ਜੋ ਲੱਗਭੱਗ 200 ਕਰੋੜ ਹੈ ਉਹ ਛਾਪੇਮਾਰੀ ਸਮੂਹ ਨਾਲ ਸਬੰਧਿਤ ਫਰਮ ਦੇ ਹੱਥਾਂ 'ਚ ਗਿਆ ਹੈ, ਜਿਸ ਨੂੰ ਕੰਪਨੀ ਦੁਆਰਾ ਨਾ ਹੀ ਉਸਦੇ ਆਈ.ਟੀ. ਰਿਟਰਨ ਅਤੇ ਨਾ ਹੀ ਐੱਫ.ਏ. ਅਨੁਸੂਚੀ 'ਚ ਦਿਖਾਇਆ ਗਿਆ ਹੈ। ਇਸ ਤਰ੍ਹਾਂ 200 ਕਰੋੜ ਦੇ ਬਰਾਬਰ ਸ਼ੇਅਰ ਮੈਂਬਰੀ ਦੇ ਰੂਪ 'ਚ ਪ੍ਰਾਪਤ ਵਿਦੇਸ਼ੀ ਕਮਾਈ ਦਾ ਛੁਪਾਇਆ ਗਿਆ ਹੈ, ਜੋ ਭਾਰਤ 'ਚ ਟੈਕਸੇਬਲ ਹੈ। ਸਮੂਹ ਖ਼ਿਲਾਫ਼ ਵਿਦੇਸ਼ੀ ਜਾਇਦਾਦ/ਲਾਭਕਾਰੀ ਹਿੱਤ ਦਾ ਖੁਲਾਸਾ ਇਨਕਮ ਟੈਕਸ ਰਿਟਰਨ ਦੀ ਐੱਫ.ਏ. ਅਨੁਸੂਚੀ 'ਚ ਨਹੀਂ ਕਰਨ ਦੇ ਲਈ ਬਲੈਕ ਮਨੀ ਐਕਟ, 2015 ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

 
< Prev   Next >

Advertisements


Advertisement
Advertisement
Advertisement