:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼੍ਰੋਮਣੀ ਕਮੇਟੀ ਤਾਜ ਐਤਕੀ ਦਲਿਤ ਸਿਰ ਸੱਜਣ ਦੇ ਆਸਾਰ! PRINT ਈ ਮੇਲ
shiromani committee annual sessionਲੁਧਿਆਣਾ/ਅੰਮ੍ਰਿਤਸਰ  :-07-ਨਵੰਬਰ-(ਮੀਡੀਦੇਸਪੰਜਾਬ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਇਜਲਾਸ 27 ਨਵੰਬਰ ਨੂੰ ਹੋਣ ਦਾ ਐਲਾਨ ਹੋ ਗਿਆ ਹੈ। ਇਸ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਕਿਸੇ ਦਲਿਤ ਮੈਂਬਰ ਦੇ ਸਿਰ ਸਜਣ ਦੇ ਆਸਾਰ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲੋਂ ਨਾਤਾ ਟੁੱਟ ਜਾਣ 'ਤੇ ਹੁਣ ਅਕਾਲੀ ਦਲ ਦਲਿਤ ਭਾਈਚਾਰੇ ਨੂੰ ਆਪਣੇ ਨਾਲ ਲਗਾਉਣ ਲਈ ਦਲਿਤ ਪੱਤਾ ਖੇਡ ਸਕਦਾ ਹੈ।

ਇਸ ਲਈ ਧਾਰਮਿਕ ਤੇ ਸਿਆਸੀ ਹਲਕਿਆਂ 'ਚ ਹੁਣ ਤੋਂ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ ਐਤਕੀ ਸੁਖਬੀਰ ਦੇ ਲਿਫ਼ਾਫ਼ੇ 'ਚੋਂ ਕਿਸੇ ਦਾ ਨਾਂ ਨਿਕਲੇਗਾ, ਉਹ ਦਲਿਤ ਭਾਈਚਾਰੇ ਨਾਲ ਸਬੰਧਤ ਮੈਂਬਰ ਹੋਵੇਗਾ। ਜੇਕਰ ਅਕਾਲੀ ਦਲ ਨੇ ਕਿਸੇ ਦਲਿਤ ਦੇ ਕਲਗੀ ਲਗਾਉਣੀ ਚਾਹੀ ਤਾਂ ਸੰਤ ਬਲਵੀਰ ਸਿੰਘ ਘੁੰਮਣ, ਸ਼ਿੰਗਾਰਾ ਸਿੰਘ, ਕੇਵਲ ਸਿੰਘ ਬਾਦਲ, ਬਾਬਾ ਬੂਟਾ ਸਿੰਘ, ਹਰਪਾਲ ਸਿੰਘ ਜੱਲ੍ਹਾ ਤੋਂ ਇਲਾਵਾ ਹੋਰ ਦਰਜਨਾਂ ਮੈਂਬਰ ਮੌਜੂਦ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਦੀ ਭਾਈਵਾਲ ਭਾਜਪਾ ਪਿਛਲੇ 10 ਸਾਲਾਂ ਤੋਂ ਦਲਿਤ ਵੀਰਾਂ ਨੂੰ ਮਾਣ ਤੇ ਸਨਮਾਨ ਦਿੰਦੀ ਆ ਰਹੀ ਹੈ ਜਿਵੇਂ ਕਿ ਵਿਜੇ ਸਾਂਪਲਾ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਤੇ ਫਿਰ ਵਜ਼ੀਰੀ ਦਿੱਤੀ। ਉਸ ਤੋਂ ਬਾਅਦ ਸੋਮ ਪ੍ਰਕਾਸ਼ ਨੂੰ ਐੱਮ. ਪੀ. ਬਣਾ ਕੇ, ਹੁਣ ਵਜ਼ੀਰ ਬਣਾਇਆ ਹੋਇਆ ਹੈ। ਭਾਜਪਾ ਨੂੰ ਸਮਝ ਆ ਚੁੱਕੀ ਹੈ ਕਿ 32 ਫੀਸਦੀ ਦਲਿਤ ਵੋਟਰ ਜਿੱਤ ਹਾਰ ਦੀ ਤਾਕਤ ਰੱਖਦੇ ਹਨ। ਸ਼ਾਇਦ ਇਸੇ ਕਰ ਕੇ ਹੁਣ ਸ਼੍ਰੋ. ਅਕਾਲੀ ਦਲ ਦੇ ਹਲਕਿਆਂ ਵਿਚ ਇਸ ਵਾਰ ਕਿਸੇ ਦਲਿਤ ਵੀਰ ਮੈਂਬਰ ਨੂੰ ਸ਼੍ਰੋ. ਕਮੇਟੀ ਦਾ ਤਾਜ ਮਿਲਣ ਦੀ ਚਰਚਾ ਛਿੜ ਚੁੱਕੀ ਹੈ। ਇਸ ਕਾਰਵਾਈ 'ਤੇ ਧਾਰਮਿਕ ਹਲਕਿਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਦਲਿਤ ਵੀਰ ਦੇ ਪ੍ਰਧਾਨ ਬਣਾਉਣ ਦੀ ਗੱਲ ਚੱਲੀ ਸੀ ਪਰ ਇਸ ਵਾਰ ਪੱਕੇ ਆਸਾਰ ਹਨ। ਜੇਕਰ ਇਸ ਵਾਰ ਅਕਾਲੀ ਦਲ ਖੁੰਝ ਗਿਆ ਤਾਂ ਅਗਲੇ ਵਰ੍ਹੇ ਚੋਣਾਂ ਹੋਣ ਕਰ ਕੇ ਦਲਿਤਾਂ ਵਿਚ ਜਾਣ ਲਈ ਕਿਹੜੀਆਂ ਵੱਡੀਆਂ ਪ੍ਰਾਪਤੀਆਂ ਲੈ ਕੇ ਜਾਵੇਗਾ। ਇਸ ਲਈ ਦਲਿਤ ਵੀਰ ਦੇ ਸਿਰ ਪ੍ਰਧਾਨਗੀ ਦਾ ਤਾਜ ਸਜ ਸਕਦਾ ਹੈ। ਬਾਕੀ ਮਾਝੇ ਤੇ ਅੰਮ੍ਰਿਤਸਰ ਅਜੇ ਤੱਕ ਸ਼੍ਰੋ. ਕਮੇਟੀ ਦੀ ਪ੍ਰਧਾਨਗੀ ਲਈ ਸੁੱਚੇ ਮੂੰਹ ਬੈਠੇ ਹਨ। ਲਗਦਾ ਮਾਝੇ ਵਿਚੋਂ ਵੀ ਕਿਸੇ ਦਲਿਤ ਵੀਰ ਦਾ ਨੰਬਰ ਲੱਗ ਸਕਦਾ ਹੈ। ਬਾਕੀ ਦੇਖਦੇ ਹਾਂ ਕਿ ਇਹ ਪ੍ਰਧਾਨ ਲਿਫਾਫੇ 'ਚੋਂ ਨਿਕਲਦਾ ਹੈ ਜਾਂ ਫਿਰ ਮੈਂਬਰ ਚੁਣਦੇ ਹਨ।

 
< Prev   Next >

Advertisements

Advertisement
Advertisement

Advertisement