:: ਭਾਰਤ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਦੇ ਜ਼ਖਮ ਕਦੇ ਨਹੀਂ ਭੁੱਲ ਸਕਦਾ : ਨਰਿੰਦਰ ਮੋਦੀ   :: ਦਿੱਲੀ ਵੱਲ ਕਿਸਾਨਾਂ ਦਾ ਕੂਚ, ਤਸਵੀਰਾਂ ਚ ਵੇਖੋ ਹੁਣ ਤੱਕ ਦਾ ਹਾਲ   :: ਸ਼ੰਭੂ ਬਾਰਡਰ ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ ਚ ਸੁੱਟੇ   :: ਪੀ. ਐੱਮ. ਮੋਦੀ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ   :: ਯੂ.ਪੀ ਸਰਕਾਰ ਦੀ ਲਵ ਜਿਹਾਦ ਖ਼ਿਲਾਫ਼ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ   :: ਹੁਣ ਦਿੱਲੀ ਚ ਵੀ ਸੁਰੱਖਿਅਤ ਨਹੀਂ ਹਨ ਭਾਜਪਾ ਨੇਤਾ, ਜੁਲਫਿਕਾਰ ਕੁਰੈਸ਼ੀ ਦਾ ਗੋਲ਼ੀ ਮਾਰ ਕੇ ਕਤਲ   :: ਰਾਹੁਲ ਗਾਂਧੀ ਨੇ ਕੋਰੋਨਾ ਅਤੇ PM ਕੇਅਰਜ਼ ਫੰਡ ਨੂੰ ਲੈ ਕੇ ਨਰਿੰਦਰ ਮੋਦੀ ਤੋਂ ਪੁੱਛੇ ਇਹ 4 ਸਵਾਲ   :: ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ   :: ਨੱਢਾ ਬੋਲੇ- ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਕਾਰਨ ਅੱਜ ਪੂਰੇ ਦੇਸ਼ ਚ ਖਿੜ ਰਿਹਾ ਕਮਲ   :: ਜਾਅਲੀ ਬਿੱਲਾਂ ਦੇ ਮਾਮਲੇ ਚ ਮਨਜਿੰਦਰ ਸਿਰਸਾ ਖਿਲਾਫ FIR ਦਰਜ   :: ਜਿੱਤ ਤੋਂ ਬਾਅਦ ਭਾਜਪਾ ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ   :: ਸਹੀ ਸਮੇਂ ਤੇ ਦੁਸ਼ਮਣ ਨੂੰ ਦੋਸਤ ਅਤੇ ਦੋਸਤ ਨੂੰ ਦੁਸ਼ਮਣ ਬਣਾਉਣ ਚ ਮਾਹਿਰ ਨਿਤੀਸ਼ ਦੇ ਹੱਥ ਫਿਰ ਸੱਤਾ ਦੀ ਚਾਬੀ   :: ਫਰਜ਼ੀਵਾੜੇ ਦਾ ਉਤਸਾਦ ਹੈ ਮਨਜਿੰਦਰ ਸਿੰਘ ਸਿਰਸਾ : ਮਨਜੀਤ ਸਿੰਘ ਜੀ.ਕੇ.   :: ਬਿਹਾਰ ਚੋਣਾਂ ਨਤੀਜੇ: ਫਿਰ ਨਿਤੀਸ਼ ਕੁਮਾਰ ਜਾਂ ਤੇਜਸਵੀ ਸਰਕਾਰ? ਰੁਝਾਨਾਂ ਚ NDA ਅੱਗੇ   :: ਇਸਰੋ ਨੇ ਰਚਿਆ ਇਤਿਹਾਸ, 10 ਸੈਟੇਲਾਈਟਾਂ ਨਾਲ ਲਾਂਚ ਕੀਤਾ PSLV-C49

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼ੀ ਜਿਨਪਿੰਗ ਅਤੇ ਪੁਤਿਨ ਵਾਂਗ ਸੱਤਾ ਨੂੰ ਕਾਬੂ ਕਰਨਾ ਚਾਹੁੰਦੇ ਸਨ ਟਰੰਪ! PRINT ਈ ਮੇਲ
xi jinping vladimir putin donald trump:-09-ਨਵੰਬਰ-(ਮੀਡੀਦੇਸਪੰਜਾਬ)-  ਡੋਨਾਲਡ ਟਰੰਪ ਚੋਣ ਹਾਰ ਚੁੱਕੇ ਹਨ। ਜੋਅ ਬਾਈਡੇਨ ਸੰਯੁਕਤ ਰਾਜ ਦੇ ਅਗਲੇ ਰਾਸ਼ਟਰਪਤੀ ਹੋਣਗੇ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਾਈਡੇਨ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਘਰੇਲੂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਖਿੰਡੇ ਹੋਏ ਸਮਾਜਿਕ ਤਾਣੇ-ਬਾਣੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਚੋਣਾਂ ਦੌਰਾਨ, ਅਮਰੀਕਨ ਸਮਾਜਿਕ

ਪ੍ਰਬੰਧ ਵਿੱਚ ਅਸੰਤੁਸ਼ਟੀ ਨਜ਼ਰ ਆਈ। ਅਮਰੀਕਾ ਵਿਚ ਹਥਿਆਰਾਂ ਦੀ ਵਿਕਰੀ ਤੇਜ਼ ਹੋਈ ਅਤੇ ਚੋਣ ਪ੍ਰਚਾਰ ਦੌਰਾਨ ਲੱਖਾਂ ਹਥਿਆਰ ਵੇਚੇ ਗਏ। ਟਰੰਪ ਸਿੱਧੇ ਤੌਰ ‘ਤੇ ਹਥਿਆਰਾਂ ਦੀ ਇਸ ਵਿਕਰੀ ਲਈ ਜ਼ਿੰਮੇਵਾਰ ਹਨ। ਹਾਲਾਂਕਿ, ਇਸ ਨਾਲ ਅਮਰੀਕਾ ਦੇ ‘ਗਨ ਲਾਬੀ’ ਨੂੰ ਬਹੁਤ ਫ਼ਾਇਦਾ ਹੋਇਆ, ਜਿਸਦਾ ਸਾਲਾਨਾ ਕਾਰੋਬਾਰ 20 ਅਰਬ ਡਾਲਰ ਦੇ ਨੇੜੇ ਹੈ। ਅਮਰੀਕੀ ਸਮਾਜ ਵਿੱਚ ਇਸ ਨੇ ਹਿੰਸਾ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਆਖ਼ਰਕਾਰ ਸਮਾਂ ਦੱਸੇਗਾ ਕਿ ਬਾਈਡੇਨ ਭਵਿੱਖ ਵਿੱਚ ਇਨ੍ਹਾਂ ਚੁਣੌਤੀਆਂ ਨਾਲ ਕਿਵੇਂ ਨਜਿੱਠਣਗੇ। ਟਰੰਪ ਨੇ ਆਪਣੇ ਤੌਰ ‘ਤੇ ਅਮਰੀਕੀ ਸੰਘੀ ਏਜੰਸੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਰਾਜਨੀਤਕ ਸੰਘੀ ਏਜੰਸੀਆਂ ਵਿਰੋਧੀਆਂ ਖ਼ਿਲਾਫ਼ ਵਰਤੀਆਂ ਜਾਂਦੀਆਂ ਹਨ। ਆਖਿਰਕਾਰ ਬਾਈਡੇਨ ਲਈ ਵੀ ਇਹ ਇਕ ਵੱਡੀ ਚੁਣੌਤੀ ਹੈ।

ਟਰੰਪ ਬਨਾਮ ਵਿਸ਼ਵ
ਸਵਾਲ ਇਹੀ ਉੱਠ ਰਹੇ ਹਨ ਕਿ ਟਰੰਪ ਨੇ ਦੁਨੀਆਂ ਤੋਂ ਕੀ ਸਿੱਖਿਆ? ਦੁਨੀਆਂ ਨੂੰ ਕੀ ਦਿੱਤਾ? ਟਰੰਪ ਆਪਣੇ ਆਪ ਨੂੰ ਰਾਸ਼ਟਰ ਤੋਂ ਉੱਪਰ ਸਮਝਦੇ ਸਨ। ਇਸ ਲਈ ਉਸਨੇ ਬਹੁਤ ਸਾਰੀਆਂ ਆਲਮੀ ਸੰਸਥਾਵਾਂ ਨੂੰ ਚੁਣੌਤੀ ਦਿੱਤੀ। ਦੁਨੀਆ ਨੂੰ ਇਸ਼ਾਰਾ ਕੀਤਾ ਕਿ ਜੇ ਉਹ ਇਕੱਠੇ ਨਹੀਂ ਰਹਿੰਦੇ ਤਾਂ ਗਲੋਬਲ ਸੰਸਥਾਵਾਂ ਨਹੀਂ ਚੱਲਣਗੀਆਂ। ਟਰੰਪ ਨੇ ਦੁਨੀਆ ਦੇ ਕੁਝ ਡੈਮੋਕਰੇਟ ਤਾਨਾਸ਼ਾਹਾਂ ਅਤੇ ਕੁਝ ਦੇਸ਼ਾਂ ਵਿੱਚ ਮੌਜੂਦ ਇਕ ਦਲ ਪ੍ਰਣਾਲੀ ਦੇ ਆਗੂਆਂ ਤੋਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ। ਨਤੀਜਾ ਟਰੰਪ ਦੁਆਰਾ ਰਿਪਬਲੀਕਨ ਪਾਰਟੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਸੀ। ਜਿਸ ਤਰ੍ਹਾਂ ਡੋਨਾਲਡ ਟਰੰਪ ਜੂਨੀਅਰ ਨੇ ਕੁਝ ਰਿਪਬਲੀਕਨ ਆਗੂਆਂ ‘ਤੇ ਚੋਣ ਹਾਰਨ ਤੋਂ ਬਾਅਦ, ਉਸ ਨਾਲ ਧੋਖਾ ਕਰਨ ਦਾ ਗੰਭੀਰ ਦੋਸ਼ ਲਾਇਆ ਹੈ,ਉਹ ਦੱਸਦਾ ਹੈ ਕਿ ਟਰੰਪ ਨੂੰ ਲੈ ਕੇ ਰਿਪਬਲੀਕਨ ਪਾਰਟੀ ਵਿਚ ਨਾਰਾਜ਼ਗੀ ਸੀ। ਇਸ ਦੇ ਵਾਜਬ ਕਾਰਨ ਸਨ। 

ਟਰੰਪ ਦਾ ਪਰਿਵਾਰ ਬਨਾਮ ਅਮਰੀਕਾ
ਟਰੰਪ ਅਤੇ ਉਸ ਦਾ ਪਰਿਵਾਰ ਰਿਪਬਲੀਕਨ ਪਾਰਟੀ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਣ ਅਤੇ ਇਕ ਪਰਿਵਾਰਕ ਪਾਰਟੀ ਬਣਾਉਣ ਦੀ ਖੇਡ ਵਿਚ ਫਸ ਗਏ। ਇਸ ਦੇ ਲਈ ਕਾਰਪੋਰੇਟ ਸੈਕਟਰ ਦਾ ਸਹਿਯੋਗ ਵੀ ਲਿਆ ਜਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਟਰੰਪ ਅਤੇ ਉਸ ਦੇ ਪਰਿਵਾਰ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਤੋਂ ਆਪਣੀ ਰਾਜਨੀਤਿਕ ਪਾਰਟੀ ਦਾ ਕੰਟਰੋਲ ਲੈਣ ਦੀ ਕਲਾ ਸਿੱਖੀ ਹੈ। ਪਿਛਲੇ ਚਾਰ ਸਾਲਾਂ ਵਿੱਚ, ਵ੍ਹਾਈਟ ਹਾਊਸ ਦੇ ਫ਼ੈਸਲੇ ਸਪਸ਼ਟ ਤੌਰ ਤੇ ਦੱਸ ਰਹੇ ਸਨ ਕਿ ਟਰੰਪ ਦਾ ਪਰਿਵਾਰ ਅਮਰੀਕਾ ਦੀਆਂ ਵੱਡੀਆਂ ਨੀਤੀਆਂ ਨਿਰਧਾਰਤ ਕਰਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਟਰੰਪ ਆਪਣੇ ਫ਼ੈਸਲਿਆਂ ਨਾਲ ਆਪਣਾ ਨਿੱਜੀ ਪ੍ਰਭਾਵ ਵਧਾਉਂਦੇ ਹੋਏ, ਰਿਪਬਲੀਕਨ ਪਾਰਟੀ ਤੋਂ ਆਪਣੇ ਕੱਦ ਨੂੰ ਉੱਚਾ ਕਰ ਰਹੇ ਸਨ। ਵੈਸੇ ਟਰੰਪ ਨੂੰ ਪਾਰਟੀ ਦੇ ਅੰਦਰ ਨੁਕਸਾਨ ਹੋਣ ਦਾ ਯਕੀਨ ਸੀ। ਵ੍ਹਾਈਟ ਹਾਊਸ ਉੱਤੇ ਟਰੰਪ ਦੇ ਪੁੱਤ ਡੋਨਾਲਡ ਟਰੰਪ ਜੂਨੀਅਰ, ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦਾ ਕਬਜ਼ਾ ਸੀ।ਇਹ ਟਰੰਪ ਦੇ ਮੁੱਖ ਸਲਾਹਕਾਰ ਵੀ ਸਨ। ਜੇਰੇਡ ਕੁਸ਼ਨਰ,ਡੋਨਾਲਡ ਟਰੰਪ ਜੂਨੀਅਰ ਅਤੇ ਇਵਾਂਕਾ ਟਰੰਪ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਤ ਕਰ ਰਹੇ ਸਨ। ਟਰੰਪ ਪਰਿਵਾਰ ਆਪਣੇ ਆਪ ਵਿਚ ਇਕ ਵੱਡਾ ਕਾਰੋਬਾਰੀ ਹੈ ਅਤੇ ਜੇਰੇਡ ਕੁਸ਼ਨਰ ਵੀ ਇਕ ਵਪਾਰੀ ਹੈ, ਇਸ ਲਈ ਵਿਦੇਸ਼ ਨੀਤੀ ਦੇ ਸਾਰੇ ਫ਼ੈਸਲਿਆਂ ਵਿਚ ਟਰੰਪ ਪਰਿਵਾਰ ਦੇ ਵਪਾਰਕ ਹਿੱਤਾਂ ਵਿਚ ਵਾਧਾ ਕੀਤਾ ਗਿਆ ਸੀ। ਕੁਸ਼ਲਰ, ਜੋ ਇਜ਼ਰਾਈਲ ਅਤੇ ਅਰਬ ਦੇਸ਼ਾਂ ਵਿਚ ਵਿਚੋਲਾ ਬਣ ਗਿਆ ਸੀ, ਦੇ ਆਪਣੇ ਆਰਥਿਕ ਹਿੱਤ ਹਨ।

PunjabKesari

ਨਰਿੰਦਰ ਮੋਦੀ ਦੀ ਟਰੰਪ ਪ੍ਰਤੀ ਭਾਵਨਾ
ਇਹ ਚੋਣ ਨਤੀਜਾ ਭਾਰਤ ਲਈ ਹੈਰਾਨੀ ਭਰਿਆ ਹੈ। ਚੰਗੇ ਅਹਿਸਾਸ ਵਾਲਾ ਵੀ ਹੈ ਤੇ ਦੁਖਦ ਵੀ ਹੈ। ਦੁਨੀਆ ਭਰ ਦੇ ਕਈ ਦੇਸ਼ਾਂ ਦੀ ਵਿਦੇਸ਼ ਨੀਤੀ ਨੂੰ ਛੱਡਦਿਆਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਸ਼ਹਿਰ ਵਿੱਚ ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।ਹਾਲਾਂਕਿ ਅਮਰੀਕਾ ਵਿੱਚ, ਭਾਰਤੀ ਮੂਲ ਦੇ ਸਿਰਫ਼ 20 ਲੱਖ ਵੋਟਰ ਹਨ। ਇਹ ਕੁਲ ਵੋਟਰਾਂ ਦਾ 1 ਪ੍ਰਤੀਸ਼ਤ ਬਣਦਾ ਹੈ। ਇਸ ਦੇ ਬਾਵਜੂਦ ਮੋਦੀ ਨੇ ਹਿਊਸਟਨ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ "ਹਾਉਡੀ ਮੋਦੀ" ਪ੍ਰੋਗਰਾਮ ਵਿੱਚ ਕਿਹਾ, "ਇਸ ਵਾਰ ਟਰੰਪ ਦੀ ਸਰਕਾਰ"। ਦੁਨੀਆ ਦੇ ਸਾਰੇ ਦੇਸ਼ ਮੋਦੀ ਦੇ ਇਸ ਐਲਾਨ ਨਾਲ ਹੈਰਾਨ ਸਨ। ਇਹ ਭਾਰਤੀ ਵਿਦੇਸ਼ ਨੀਤੀ ਨੂੰ ਕੁਚਲਣ ਵਰਗਾ ਸੀ ਕਿਉਂਕਿ ਭਾਰਤੀ ਮੂਲ ਦੇ ਜ਼ਿਆਦਾਤਰ ਲੋਕ ਅਮਰੀਕਾ ਵਿਚ ਡੈਮੋਕਰੇਟਿਕ ਪਾਰਟੀ ਦਾ ਸਮਰਥਨ ਕਰਦੇ ਹਨ। ਚੋਣ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਭਾਰਤੀ ਮੂਲ ਦੇ ਵੋਟਰ ਜੋਅ ਬਾਈਡੇਨ ਦਾ ਸਾਥ ਦਿੰਦੇ ਸਨ। ਅਮਰੀਕਾ ਵਿਚ ਵਸੇ ਭਾਰਤੀ ਮੂਲ ਦੇ ਲੋਕ ਵੀ ਮੋਦੀ ਦੇ ਨਾਅਰੇ ਕਾਰਨ ਪ੍ਰੇਸ਼ਾਨ ਹੋ ਗਏ। ਹਾਲਾਂਕਿ ਟਰੰਪ ਦੇ ਜਾਣ ਅਤੇ ਬਾਈਡੇਨ ਦੀ ਤਾਜਪੋਸ਼ੀ ਦਾ ਭਾਰਤ-ਅਮਰੀਕਾ ਸਬੰਧਾਂ 'ਤੇ ਕੋਈ ਅਸਰ ਨਹੀਂ ਪਏਗਾ। 1990 ਤੋਂ ਬਾਅਦ ਭਾਰਤ-ਅਮਰੀਕਾ ਦੇ ਸੰਬੰਧ ਇੱਕ ਨਵੇਂ ਢੰਗ ਨਾਲ ਨਿਰਧਾਰਤ ਹੋਏ। ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਭਾਵਨਾ ਸੀ ਕਿਉਂਕਿ ਅਮਰੀਕਾ ਨੂੰ ਭਾਰਤ ਦੀ ਅਤੇ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ। ਭਾਵੇਂ ਸੰਯੁਕਤ ਰਾਜ ਵਿਚ ਡੈਮੋਕਰੇਟਸ ਦਾ ਰਾਜ ਹੋਵੇ ਜਾਂ ਰਿਪਬਲੀਕਨ ਦਾ, ਭਾਰਤ ਵਿਚ ਕਾਂਗਰਸ ਦਾ ਰਾਜ ਹੋਵੇ ਜਾਂ ਭਾਜਪਾ ਦਾ, ਭਾਰਤ-ਅਮਰੀਕਾ ਸੰਬੰਧਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਈ। ਦੋਵੇਂ ਦੇਸ਼ ਰਿਸ਼ਤੇ ਸੁਧਾਰਨ ਲਈ ਅੱਗੇ ਆਏ ਕਿਉਂਕਿ ਭਾਰਤ ਰੱਖਿਆ ਅਤੇ ਤੇਲ ਲਈ ਇਕ ਵੱਡਾ ਬਾਜ਼ਾਰ ਹੈ, ਇਸ ਲਈ ਬਾਈਡੇਨ ਅਮਰੀਕੀ ਕਾਰਪੋਰੇਟ ਸੈਕਟਰ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਗੇ। ਭਾਰਤ ਲਈ ਬਾਈਡੇਨ ਪਾਕਿਸਤਾਨ ਵਿਰੁੱਧ ਹਮਲਾਵਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਚੀਨ ਸਬੰਧੀ ਬਾਈਡੇਨ ਦੀ ਭਾਸ਼ਾ ਵਿੱਚ ਹਮਲਾਵਰ ਰੁਖ ਨਹੀਂ ਹੋਵੇਗਾ, ਜੋ ਟਰੰਪ ਦੀ ਭਾਸ਼ਾ ਵਿੱਚ ਸੀ।

ਭਾਰਤ ਨੂੰ ਅਮਰੀਕਾ ਤੋਂ ਸਿੱਖਣ ਦੀ ਲੋੜ
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਅਮਰੀਕੀ ਲੋਕਤੰਤਰ ਦੇ ਕੁਝ ਮਾੜੇ ਅਤੇ ਖ਼ੂਬਸੂਰਤ ਪਹਿਲੂਆਂ ਤੋਂ ਸਿੱਖਣਾ ਚਾਹੀਦਾ ਹੈ। ਜੋਅ ਬਾਈਡੇਨ ਨੇ ਆਪਣੀ ਹੀ ਡੈਮੋਕਰੇਟਿਕ ਪਾਰਟੀ ਵਿੱਚ ਵਿਰੋਧੀ ਕਮਲਾ ਹੈਰਸ ਨੂੰ ਉਪ-ਰਾਸ਼ਟਰਪਤੀ ਉਮੀਦਵਾਰ ਚੁਣਿਆ। ਇਹ ਅਮਰੀਕੀ ਲੋਕਤੰਤਰ ਦੀ ਸੁੰਦਰਤਾ ਹੈ। ਬਾਈਡੇਨ ਨੇ ਅਫ਼ਰੀਕਾ-ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਅਮਰੀਕਾ ਵਿੱਚ ਘੱਟਗਿਣਤੀ ਵਜੋਂ ਨਾਮਜ਼ਦ ਕੀਤਾ। ਕੀ ਇਹ ਭਾਰਤ ਦੇ ਰਾਜਨੀਤਿਕ ਦਲਾਂ ਵਿਚ ਸੰਭਵ ਹੈ? ਕੀ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅੰਦਰ ਕੋਈ ਆਗੂ ਆਪਣੇ ਦਲ ਅੰਦਰਲੇ ਲੋਕਾਂ ਦਾ ਵਿਰੋਧ ਕਰਕੇ ਉੱਚ ਅਹੁਦਾ ਪ੍ਰਾਪਤ ਕਰ ਸਕਦਾ ਹੈ? ਸੰਯੁਕਤ ਰਾਜ ਵਿੱਚ ਚੋਣ ਕਮਿਸ਼ਨ ਤੋਂ ਬਿਨਾਂ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਗਈਆਂ ਹਨ।ਭਾਰਤ ਵਿੱਚ ਸੁਤੰਤਰ ਚੋਣ ਕਮਿਸ਼ਨ ਦੇ ਬਾਵਜੂਦ, ਚੋਣਾਂ ਸਹੀ ਢੰਗ ਨਾਲ ਕਰਵਾਈਆਂ ਜਾਂਦੀਆਂ ਹਨ? ਹਾਂ, ਅਮਰੀਕੀ ਲੋਕਤੰਤਰ ਦਾ ਇੱਕ ਬਦਸੂਰਤ ਚਿਹਰਾ ਵੀ ਹੈ। ਕਾਰਪੋਰੇਟ ਸੈਕਟਰ ਦੋਵੇਂ ਵੱਡੀਆਂ ਅਮਰੀਕੀ ਪਾਰਟੀਆਂ ਨੂੰ ਨਿਯੰਤਰਿਤ ਕਰਦਾ ਹੈ। ਚੋਣਾਂ ਦੌਰਾਨ ਦੋਵਾਂ ਧਿਰਾਂ ਨੂੰ ਕਾਰਪੋਰੇਟ ਸੈਕਟਰ ਤੋਂ ਅਰਬਾਂ ਡਾਲਰ ਮਿਲ ਚੁੱਕੇ ਹੋਣਗੇ। ਅਮਰੀਕਨ ਫਾਰਮਾ ਸੈਕਟਰ,ਰੱਖਿਆ ਖੇਤਰ ਅਤੇ ਊਰਜਾ ਖੇਤਰ ਦੀਆਂ ਕੰਪਨੀਆਂ ਅਮਰੀਕੀ ਲੋਕਤੰਤਰ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ। ਭਾਰਤੀ ਲੋਕਤੰਤਰ ਨੇ ਨਿਸ਼ਚਤ ਤੌਰ ਤੇ ਅਮਰੀਕੀ ਲੋਕਤੰਤਰ ਦੇ ਇਸ ਬਦਸੂਰਤ ਚਿਹਰੇ ਨੂੰ ਅਪਣਾਇਆ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਕਾਰਪੋਰੇਟ ਸੈਕਟਰ ਦੇ ਦਾਨ ਉੱਤੇ ਨਿਰਭਰ ਹਨ, ਉਨ੍ਹਾਂ ਦੇ ਇਸ਼ਾਰੇ ਉੱਤੇ ਨੀਤੀਆਂ ਬਣਾਉਂਦੀਆਂ ਹਨ।ਬਾਈਡੇਨ ਲਈ ਲਕਸ਼ਮਣ ਰੇਖਾ 

ਟਰੰਪ ਨੇ ਬਾਈਡੇਨ ਲਈ ਇੱਕ ਲਕਸ਼ਮਣ ਰੇਖਾ ਖਿੱਚ ਦਿੱਤੀ ਹੈ। ਟਰੰਪ ਦੇ 'ਅਮਰੀਕਾ ਪਹਿਲਾਂ' ਤੋਂ ਬਾਈਡੇਨ ਸੰਭਲ ਕੇ ਹੀ ਪਿੱਛੇ ਹਟਣਗੇ। ਟਰੰਪ ਨੂੰ ਅਮਰੀਕਾ ਦੇ ਪੇਂਡੂ ਖੇਤਰਾਂ ਵਿੱਚ ਕਾਫ਼ੀ ਵੋਟਾਂ ਮਿਲੀਆਂ ਹਨ। ਪਿੰਡਾਂ ਵਿੱਚ ਮੌਜੂਦ ‘ਗੋਰੀ’ ਆਬਾਦੀ ਨੇ ਟਰੰਪ ਨੂੰ ਵੱਡੀ ਗਿਣਤੀ ‘ਚ ਵੋਟਾਂ ਪਾਈਆਂ ਹਨ। ਕਈ ਰਾਜਾਂ ਵਿੱਚ, ਡੈਮੋਕਰੇਟਿਕ ਪਾਰਟੀ ਪੇਂਡੂ ਖੇਤਰਾਂ ਵਿੱਚ ਟਰੰਪ ਦੀਆਂ ਵੋਟਾਂ ਤੋਂ ਨਿਰਾਸ਼ ਸੀ ਕਿਉਂਕਿ ਟਰੰਪ ਦੀ ਰੱਖਿਆਵਾਦੀ ਨੀਤੀ ਦਾ ਗੋਰੇ ਕਿਸਾਨਾਂ ਨੂੰ ਫ਼ਾਇਦਾ ਹੋਇਆ। ਟਰੰਪ ਨੇ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਤੇ ਅਮਰੀਕੀ ਖੇਤੀ ਉਤਪਾਦਾਂ ਦੀ ਖ਼ਰੀਦ ਲਈ ਦਬਾਅ ਬਣਾਇਆ। ਅਮਰੀਕੀ ਕਿਸਾਨਾਂ ਨੂੰ ਵੀ ਇਸਦਾ ਫ਼ਾਇਦਾ ਹੋਇਆ। ਹਾਲਾਂਕਿ ਬਾਈਡੇਨ ਟਰੰਪ ਦੀਆਂ ਸੁਰੱਖਿਆਵਾਦੀ ਨੀਤੀਆਂ ਤੋਂ ਪਿੱਛੇ ਹਟਣਗੇ ਪਰ ਸਹਿਜ ਨਾਲ। ਸੀਮਾ ਕੀ ਹੋਵੇਗੀ, ਇਹ ਸਮਾਂ ਦੱਸੇਗਾ? ਹਾਂ, ਅਮਰੀਕਾ ਦੇ ਕਾਰਪੋਰੇਟ ਸੈਕਟਰ ਵਿੱਚ ਇੱਕ ਘਬਰਾਹਟ ਹੈ ਕਿ ਬਾਈਡੇਨ ਕਾਰਪੋਰੇਟ ਟੈਕਸ ਨੂੰ 28 ਪ੍ਰਤੀਸ਼ਤ ਤੱਕ ਵਧਾ ਸਕਦਾ ਹੈ। ਬਾਈਡੇਨ ਕਾਰਪੋਰੇਟ ਟੈਕਸ ਵਿੱਚ ਵਾਧਾ ਕਰਕੇ ਸਰਕਾਰੀ ਖ਼ਜ਼ਾਨੇ ਦੀ ਆਮਦਨੀ ਵਿੱਚ ਵਾਧਾ ਕਰਨਾ ਚਾਹੁੰਦਾ ਹੈ ਤਾਂ ਜੋ ਸੰਘੀ ਸਰਕਾਰ ਮਾੜੀ ਗ਼ਰੀਬਾਂ,ਬੇਰੁਜ਼ਗਾਰਾਂ ਅਤੇ ਕਾਮਿਆਂ ਨੂੰ ਜ਼ਿਆਦਾ ਲਾਭ ਦੇਣ ਦੀ ਸਥਿਤੀ ‘ਚ ਸਰਕਾਰ ਆ ਸਕੇ।
 
< Prev   Next >

Advertisements

Advertisement
Advertisement
Advertisement