:: ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਦੀ ਝਾਕੀ ਨੂੰ ਮਿਲਿਆ ਭਰਵਾਂ ਹੁੰਗਾਰਾ   :: ਵੱਡੀ ਖ਼ਬਰ : ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨਸਭਾ ਤੋਂ ਦਿੱਤਾ ਅਸਤੀਫ਼ਾ   :: ਕਿਸਾਨ ਟਰੈਕਟਰ ਪਰੇਡ: ਹਿੰਸਾ ਦੀ ਜਾਂਚ ਲਈ SC ’ਚ ਪਟੀਸ਼ਨ ਦਾਇਰ   :: ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ ਆਵੇਗਾ   :: ਦਿੱਲੀ ਚ ਹੋਈ ਹਿੰਸਾ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਦਾਰ: ਕਾਂਗਰਸ   :: ਜੋਗਿੰਦਰ ਸਿੰਘ ਉਗਰਾਹਾਂ ਨੇ ਲਾਲ ਕਿਲੇ ਚ ਵਾਪਰੀ ਘਟਨਾ ਤੇ ਦਿੱਲੀ ਪੁਲਸ ਦੀ ਕੀਤੀ ਨਿੰਦਾ   :: ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈੱਸ ਨੋਟ ਜਾਰੀ, ਦਿੱਲੀ ਚ ਹੋਈ ਹਿੰਸਕ ਝੜਪ ਦੀ ਕੀਤੀ ਨਿੰਦਾ   :: ਦਿੱਲੀ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਜਾਰੀ; ਲਾਲ ਕਿਲ੍ਹੇ ’ਤੇ ਲਹਿਰਾਇਆ ‘ਕੇਸਰੀ ਝੰਡਾ’   :: ਲਾਲ ਕਿਲ੍ਹੇ ’ਤੇ ਪਹੁੰਚੇ ਨੌਜਵਾਨਾਂ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਵੱਡੀ ਅਪੀਲ   :: ਲਾਲ ਕਿਲ੍ਹੇ ’ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਸ ਨੇ ਕੀਤਾ ਲਾਠੀਚਾਰਜ, ਦਿੱਲੀ ਦੇ ਕੁੱਝ ਇਲਾਕਿਆਂ ’ਚ ਨੈੱਟ ਬੰਦ   :: ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ ਰਾਸ਼‍ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ   :: ਹੁਣ ਬ੍ਰਹਮਪੁੱਤਰ ਦਰਿਆ ਤੇ ਡੈਮ ਬਣਾਉਣ ਦੀ ਤਿਆਰੀ ਵਿਚ ਚੀਨ   :: ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ   :: 26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ   :: ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮੁੱਕੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਨੇ ਚੰਨ ਤੇ ਭੇਜੀ ਪੁਲਾੜ ਗੱਡੀ, 40 ਸਾਲ ਬਾਅਦ ਲਿਆਵੇਗੀ ਚੰਨ ਦੇ ਨਮੂਨੇ PRINT ਈ ਮੇਲ
china  spacecraftਬੀਜਿੰਗ 24-ਨਵੰਬਰ-(ਮੀਡੀਦੇਸਪੰਜਾਬ)  ਚੀਨ ਨੇ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰਨ ਲਈ ਮੰਗਲਵਾਰ ਨੂੰ ਆਪਣੀ ਪਹਿਲੀ ਮਨੁੱਖ ਰਹਿਤ ਪੁਲਾੜ ਗੱਡੀ ਸਫਲਤਾਪੂਰਵਕ ਲਾਂਚ ਕੀਤੀ। ਇਹ ਪੁਲਾੜ ਗੱਡੀ ਪਰਤ ਕੇ ਧਰਤੀ 'ਤੇ ਆਵੇਗੀ। ਸੀ.ਜੀ.ਟੀ.ਐੱਨ. ਦੀ ਖ਼ਬਰ ਦੇ ਮੁਤਾਬਕ, ਚੀਨ ਨੇ ਦੱਖਣੀ ਸੂਬੇ ਹੇਨਾਨ ਸਥਿਤ ਵੇਨਚਾਂਗ ਪੁਲਾੜ ਗੱਡੀ ਲਾਂਚ ਸਥਲ ਤੋਂ ਯਾਨ 'ਚਾਂਗ ਏ-5' (Chang'e-5) ਨੂੰ ਚੰਨ 'ਤੇ ਭੇਜਣ ਦੇ ਲਈ ਸਫਲਤਾਪੂਰਵਕ ਲਾਂਚ ਕੀਤਾ। ਇਹ ਪੁਲਾੜ ਗੱਡੀ 'ਲੌਂਗ ਮਾਰਚ-5 ਰਾਕੇਟ' ਦੇ ਜ਼ਰੀਏ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ 4 ਵਜੇ ਲਾਂਚ ਕੀਤੀ ਗਈ।

'ਚਾਂਗ ਏ-5' ਪੁਲਾੜ ਗੱਡੀ ਨੂੰ ਰਾਕੇਟ ਧਰਤੀ-ਚੰਨ ਟਰਾਂਸਫਰ ਪੰਧ ਵਿਚ ਲਿਜਾਏਗਾ। ਇਹ ਚੰਨ ਦੀ ਸਤਹਿ ਤੋਂ ਨਮੂਨੇ ਇਕੱਠੇ ਕਰੇਗਾ ਅਤੇ ਧਰਤੀ 'ਤੇ ਪਰਤ ਕੇ ਆਵੇਗਾ। 'ਚਾਂਗ ਏ-5' ਚੀਨ ਦੇ ਏਅਰੋਸਪੇਸ ਇਤਿਹਾਸ ਵਿਚ ਸਭ ਤੋਂ ਜਟਿਲ ਅਤੇ ਚੁਣੌਤੀਪੂਰਨ ਮਿਸ਼ਨਾਂ ਵਿਚੋ ਇਕ ਹੈ। ਨਾਲ ਹੀ 40 ਤੋਂ ਵੱਧ ਸਾਲਾਂ ਵਿਚ ਚੰਨ ਤੋਂ ਨਮੂਨੇ ਇਕੱਠੇ ਕਰਨ ਸਬੰਧੀ ਦੁਨੀਆ ਦੀ ਪਹਿਲੀ ਮੁਹਿੰਮ ਹੈ।

ਪੂਰੇ ਮਿਸ਼ਨ 'ਚ ਲੱਗਣਗੇ ਘੱਟੋ-ਘੱਟ 23 ਦਿਨ
ਚੀਨ ਦੀ ਮੁੱਖ ਪੁਲਾੜ ਗੱਡੀ ਚੰਨ ਦੀ ਸਤਹਿ ਦੇ ਨਮੂਨੇ ਨੂੰ ਇਕ ਕੈਪੂਸਲ ਵਿਚ ਰੱਖੇਗੀ। ਫਿਰ ਉਸ ਨੂੰ ਧਰਤੀ ਦੇ ਲਈ ਰਵਾਨਾ ਕਰ ਦੇਵੇਗੀ। ਇਸ ਪੂਰੇ ਮਿਸ਼ਨ ਵਿਚ ਘੱਟੋ-ਘੱਟ 23 ਦਿਨ ਲੱਗ ਸਕਦੇ ਹਨ। ਕਰੀਬ 4 ਦਹਾਕੇ ਬਾਅਦ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਜਦੋਂ ਕੋਈ ਦੇਸ਼ ਚੰਨ ਦੀ ਸਤਹਿ ਦੀ ਖੋਦਾਈ ਕਰਕੇ ਉੱਥੋਂ ਦੀ ਚਟਾਨ ਅਤੇ ਮਿੱਟੀ ਧਰਤੀ 'ਤੇ ਲਿਆਉਣ ਜਾ ਰਿਹਾ ਹੈ। ਇਸ ਪੂਰੇ ਮਿਸ਼ਨ ਨੂੰ ਚੀਨ ਦਾ ਸਭ ਤੋਂ ਅਭਿਲਾਸ਼ੀ ਮਿਸ਼ਨ ਕਿਹਾ ਜਾ ਰਿਹਾ ਹੈ।

ਜੇਕਰ ਚੀਨੀ ਮਿਸ਼ਨ ਸਫਲ ਹੋ ਜਾਂਦਾ ਹੈ ਤਾਂ ਉਸ ਦੀ ਚੰਨ ਦੇ ਬਾਰੇ ਵਿਚ ਸਮਝ ਵਧੇਗੀ ਅਤੇ ਇਸ ਨਾਲ ਉਸ ਨੂੰ ਚੰਨ 'ਤੇ ਬਸਤੀਆਂ ਵਸਾਉਣ ਵਿਚ ਮਦਦ ਮਿਲੇਗੀ। ਚੀਨ ਦੀ ਪੁਲਾੜ ਗੱਟੀ ਨੂੰ ਚੰਨ ਤੱਕ ਪਹੁੰਚਾਉਣ ਲਈ ਲੌਂਗ ਮਾਰਚ-5 ਰਾਕੇਟ ਦੀ ਵਰਤੋਂ ਕੀਤੀ ਗਈ ਹੈ। ਇਹ ਰਾਕੇਟ ਤਰਲ ਕੇਰੋਸਿਨ ਅਤੇ ਤਰਲ ਆਕਸੀਜਨ ਦੀ ਮਦਦ ਨਾਲ ਚੱਲਦਾ ਹੈ। ਚੀਨ ਦਾ ਇਹ ਮਹਾਸ਼ਕਤੀਸ਼ਾਲੀ ਰਾਕੇਟ 187 ਫੁੱਟ ਲੰਬਾ ਅਤੇ 870 ਟਨ ਵਜ਼ਨੀ ਹੈ।

 
< Prev   Next >

Advertisements

Advertisement
Advertisement
Advertisement
Advertisement