ਬਾਈਡੇਨ ਬਣੇ 80 ਮਿਲੀਅਨ ਵੋਟਾਂ ਨੂੰ ਪਾਰ ਕਰਨ ਵਾਲੇ ਅਮਰੀਕਾ ਦੇ ਪਹਿਲੇ ਉਮੀਦਵਾਰ |
|
|
 ਫਰਿਜ਼ਨੋ, 26-ਨਵੰਬਰ-(ਮੀਡੀਆਦੇਸਪੰਜਾਬ) ਅਮਰੀਕਾ ਵਿਚ ਇਸ ਵਾਰ ਰਾਸ਼ਟਰਪਤੀ ਅਹੁਦੇ
ਦੀਆਂ ਚੋਣਾਂ ਵਿਚ ਇਸ ਅਹੁਦੇ ਲਈ ਚੁਣੇ ਗਏ ਜੋਅ ਬਾਈਡੇਨ ਨੇ ਰਿਕਾਰਡ ਜਿੱਤ ਪ੍ਰਾਪਤ ਕੀਤੀ
ਹੈ। ਅਮਰੀਕਾ ਦੇ ਇਤਿਹਾਸ ਵਿਚ 80 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਨਾਲ ਬਾਈਡੇਨ
ਦੇਸ਼ ਦੇ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਹਿਲੇ ਉਮੀਦਵਾਰ ਬਣ ਗਏ ਹਨ। ਬਾਈਡੇਨ
ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ
ਰਿਕਾਰਡ ਨੂੰ 10 ਮਿਲੀਅਨ ਤੋਂ ਵੱਧ ਵੋਟਾਂ ਨਾਲ
ਪਾਰ ਕੀਤਾ, ਜਿਨ੍ਹਾਂ ਨੇ 2008 ਦੀ ਚੋਣ ਵਿਚ 70 ਮਿਲੀਅਨ ਤੋਂ ਵੱਧ ਵੋਟਾਂ ਨਾਲ ਜਿੱਤ
ਪ੍ਰਾਪਤ ਕੀਤੀ ਸੀ। ਫਿਰ ਸਾਲ 2012 ਵਿਚ ਨਾ ਤਾਂ ਓਬਾਮਾ, ਨਾ ਹੀ ਰਾਸ਼ਟਰਪਤੀ ਡੋਨਾਲਡ
ਟਰੰਪ ਜਾਂ ਕਿਸੇ ਹੋਰ ਉਮੀਦਵਾਰ ਨੇ ਸਾਲ 2016 ਵਿਚ ਇਹ ਸੰਖਿਆ ਪ੍ਰਾਪਤ ਕੀਤੀ ਸੀ। ਟਰੰਪ
ਨੇ ਪਿਛਲੀਆਂ ਚੋਣਾਂ ਵਿੱਚ 73 ਮਿਲੀਅਨ ਵੋਟਾਂ ਲੈ ਕੇ ਓਬਾਮਾ ਦਾ 2008 ਦਾ ਰਿਕਾਰਡ ਤੋੜ
ਦਿੱਤਾ ਸੀ ਪਰ ਇਸ ਵਾਰ ਉਹ ਬਾਈਡੇਨ ਨਾਲ ਵੋਟਾਂ ਦੀ ਦੌੜ ਵਿਚ ਪੱਛੜ ਗਏ।
ਮੰਗਲਵਾਰ ਨੂੰ ਕੁੱਕ ਪੋਲੀਟੀਕਲ ਰਿਪੋਰਟ ਅਨੁਸਾਰ ਬਾਈਡੇਨ ਨੇ 80,070,466 ਦੀ ਗਿਣਤੀ
ਨਾਲ 51 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਜਦੋਂ ਕਿ ਟਰੰਪ ਦੀਆਂ ਵੋਟਾਂ 73,890,413
ਦੇ ਨਾਲ 47.1 ਫ਼ੀਸਦੀ ਸਨ। ਇਹ ਰਿਕਾਰਡ ਤੋੜ ਗਿਣਤੀ ਇਸ ਗੱਲ ਦਾ ਪ੍ਰਮਾਣ ਹੈ ਕਿ
ਪਿਛਲੀਆਂ ਚੋਣਾਂ ਦੇ ਮੁਕਾਬਲੇ ਕਿੰਨੇ ਹੋਰ ਅਮਰੀਕੀਆਂ ਨੇ ਚੋਣਾਂ ਵਿਚ ਹਿੱਸਾ ਲਿਆ ਹੈ।
ਇਸ ਦੇ ਇਲਾਵਾ ਕੁੱਝ ਖੇਤਰ ਅਜੇ ਵੀ ਵੋਟਾਂ ਦੀ ਗਿਣਤੀ ਕਰ ਰਹੇ ਹਨ, ਜਿਸ ਨਾਲ ਬਾਈਡੇਨ ਦੀ
ਰਿਕਾਰਡ ਤੋੜ ਜਿੱਤ ਲਗਾਤਾਰ ਹੋਰ ਵੀ ਵੱਧ ਸਕਦੀ ਹੈ।
|