:: ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮੁੱਕੀ   :: ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ   :: ਗੁਰਨਾਮ ਸਿੰਘ ਚਢੂਨੀ ਬੋਲੇ- ਗਣਤੰਤਰ ਦਿਵਸ ਸਮਾਰੋਹਾਂ ’ਚ ਨਾ ਕੀਤਾ ਜਾਵੇ ਮੰਤਰੀਆਂ ਦਾ ਬਾਇਕਾਟ   :: ਕਿਸਾਨ ਅੰਦੋਲਨ ਚ ਖੂੰਡੇ ਆਲਾ ਬਾਬਾ ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ ਸਿੰਘ ਮਾਨਸਾ   :: ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ   :: ਸੁਭਾਸ਼ ਚੰਦਰ ਬੋਸ ਦੀ ਧੀ ਬੋਲੀ- ਨੇਤਾਜੀ ਨੇ ਦੇਸ਼ ਲਈ ਬਹੁਤ ਕੁੱਝ ਕੀਤਾ, ਨਹੀਂ ਮਿਲਿਆ ਉਚਿਤ ਸਨਮਾਨ   :: 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ   :: ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ   :: 11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ   :: ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ ਚ ਕਿਸਾਨ ਹਿੱਤ ਨਹੀਂ   :: ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ ਜਾਰੀ   :: ਸਿੱਧੇ-ਸਿੱਧੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ ਸਰਕਾਰ : ਰਾਹੁਲ ਗਾਂਧੀ   :: ਪਟਨਾਂ ਸਹਿਬ ਦੀ ਧਰਤੀ ਤੋਂ ਅਲੋਕਿਕ ਨਗਰ ਕੀਰਤਨ...ਸਾਹਿਬੇ ਕਮਾਲ,ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਗੁਰਪੁਰਬ ਦ   :: ਜੇ ਖੇਤੀ ਕਾਨੂੰਨ ਹੋਏ ਰੱਦ ਤਾਂ 50 ਸਾਲ ਤੱਕ ਕੋਈ ਸਰਕਾਰ ਹੱਥ ਲਾਉਣ ਦੀ ਨਹੀਂ ਕਰੇਗੀ ਹਿੰਮਤ, SC ਦੀ ਕਮੇਟੀ ਦੇ ਮੈਂਬਰ ਦ   :: ਹੁਣ ਸੰਸਦ ਮੈਂਬਰ ਦੋਵਾਂ ਸਦਨਾਂ ਵਿੱਚ ਪੁੱਛ ਸਕਣਗੇ ਸਵਾਲ, ਪ੍ਰਸ਼ਨ ਕਾਲ ਦੀ ਵਾਪਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭਾਰਤ ਲਈ ਖ਼ਤਰਾ ਪੈਦਾ ਕਰ ਰਹੇ ਹਨ ਪਾਕਿਸਤਾਨ ਅਤੇ ਚੀਨ : ਫ਼ੌਜ ਮੁਖੀ PRINT ਈ ਮੇਲ
india army chief mm naravane pakistan chinaਨਵੀਂ ਦਿੱਲੀ --12ਜਨਵਰੀ-(ਮੀਡੀਦੇਸਪੰਜਾਬ)--  ਫ਼ੌਜ ਮੁਖੀ ਐੱਮ.ਐੱਮ. ਨਰਵਣੇ ਨੇ ਇਕ ਵਾਰ ਫਿਰ ਦੋਹਰਾਇਆ ਕਿ ਭਾਰਤੀ ਫ਼ੌਜ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਨੂੰ ਤਿਆਰ ਹਨ, ਸਾਡੀ ਮੁਹਿੰਮ ਸੰਬੰਧੀ ਤਿਆਰੀਆਂ ਬਹੁਤ ਉੱਚ ਪੱਧਰ ਦੀਆਂ ਹਨ। ਇਸ ਦੇ ਨਾਲ ਹੀ ਆਰਮੀ ਚੀਫ਼ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਮਿਲ ਕੇ ਭਾਰਤ ਲਈ ਇਕ ਸ਼ਕਤੀਸ਼ਾਲੀ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਾਂਗੇ।

ਪਿਛਲਾ ਸਾਲ ਚੁਣੌਤੀਆਂ ਨਾਲ ਭਰਿਆ ਸੀ
ਐੱਮ.ਐੱਮ. ਨਰਵਣੇ ਨੇ ਆਪਣੇ ਸਾਲਾਨਾ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪਿਛਲਾ ਸਾਲ ਚੁਣੌਤੀਆਂ ਨਾਲ ਭਰਿਆ ਸੀ। ਸਰਹੱਦ 'ਤੇ ਤਣਾਅ ਸੀ ਅਤੇ ਕੋਰੋਨਾ ਇਨਫੈਕਸ਼ਨ ਦਾ ਵੀ ਖ਼ਤਰਾ ਸੀ ਪਰ ਫ਼ੌਜ ਨੇ ਇਸ ਦਾ ਕਾਮਯਾਬੀ ਨਾਲ ਸਾਹਮਣਾ ਕੀਤਾ ਹੈ। ਅਸੀਂ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਉੱਚ ਪੱਧਰ ਦੀ ਸਰਗਰਮੀ ਵਰਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੂਰਬੀ ਲੱਦਾਖ 'ਚ ਆਪਣੀਆਂ ਸਥਿਤੀਆਂ ਨੂੰ ਕਾਇਮ ਰੱਖਾਂਗੇ, ਸਮਾਨ ਸੁਰੱਖਿਆ ਦੇ ਆਧਾਰ 'ਤੇ ਹੱਲ ਦੀ ਉਮੀਦ ਹੈ। ਫ਼ੌਜ ਮੁਖੀ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਫ਼ੌਜੀਆਂ ਦੀ ਵਾਪਸੀ ਅਤੇ ਤਣਾਅ ਘੱਟ ਕਰਨ ਲਈ ਇਕ ਸਮਝੌਤੇ 'ਤੇ ਪਹੁੰਚਾਂਗੇ।

ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ
ਨਰਵਣੇ ਨੇ ਦੱਸਿਆ ਕਿ ਪਾਕਿਸਤਾਨ ਲਗਾਤਾਰ ਅੱਤਵਾਦ ਦੀ ਵਰਤੋਂ ਰਾਜ ਨੀਤੀ ਦੇ ਔਜਾਰ ਦੇ ਰੂਪ 'ਚ ਕਰਦਾ ਆ ਰਿਹਾ ਹੈ। ਅਸੀਂ ਸਰਹੱਦ ਪਾਰ ਅੱਤਵਾਦ ਦਾ ਸਹੀ ਸਮੇਂ 'ਤੇ ਜਵਾਬ ਦੇਣ ਦਾ ਅਧਿਕਾਰ ਰੱਖਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਬਹੁਤ ਸਪੱਸ਼ਟ ਰੁਖ ਹੈ ਕਿ ਅਸੀਂ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਾਂਗੇ। ਨਰਵਣੇ ਨੇ ਦੱਸਿਆ ਕਿ ਫ਼ੌਜ ਭੂ-ਰਾਜਨੀਤਕ ਘਟਨਾਕ੍ਰਮਾਂ ਅਤੇ ਖ਼ਤਰਿਆਂ ਦੇ ਆਧਾਰ 'ਤੇ ਆਪਣੀਆਂ ਤਿਆਰੀਆਂ 'ਚ ਤਬਦੀਲੀ ਕਰਦੀ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਉੱਤਰੀ ਸਰਹੱਦ 'ਤੇ ਤੇ ਲੱਦਾਖ 'ਚ ਉੱਚ ਪੱਧਰ ਦੀ ਤਿਆਰੀ ਕੀਤੀ ਹੈ ਅਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਨੂੰ ਤਿਆਰ ਹੈ। 

ਫ਼ੌਜ 'ਚ ਨਵੀਂ ਤਕਨੀਕ ਦੀ ਵਰਤੋਂ ਹੋ ਰਹੀ ਹੈ
ਫ਼ੌਜ 'ਚ ਨਵੀਂ ਤਕਨੀਕ ਦੀ ਵਰਤੋਂ ਜਨਰਲ ਨਰਵਣੇ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਕ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਰਮੀ ਏਵੀਏਸ਼ਨ 'ਚ ਹੁਣ ਤੱਕ ਅਫ਼ਸਰ ਬੀਬੀ ਸਿਰਫ਼ ਗਰਾਊਂਡ ਡਿਊਟੀ 'ਤੇ ਹੀ ਸੀ ਪਰ ਹੁਣ ਇਸ ਸਾਲ ਜੁਲਾਈ 'ਚ ਜਦੋਂ ਕੋਰਸ ਸ਼ੁਰੂ ਹੋਵੇਗਾ, ਉਦੋਂ ਫਲਾਇੰਗ ਵਿੰਗ 'ਚ ਬੀਬੀਆਂ ਵੀ ਸ਼ਾਮਲ ਹੋਣਗੀਆਂ। ਇਕ ਸਾਲ ਬਾਅਦ ਆਰਮੀ ਏਵੀਏਸ਼ਨ 'ਚ ਫਾਈਟਰ ਪਾਇਲਟ ਬੀਬੀ ਹੋਵੇਗੀ। ਏਅਰਫੋਰਸ, ਜਲ ਸੈਨਾ ਤੋਂ ਬਾਅਦ ਹੁਣ ਫ਼ੌਜ 'ਚ ਵੀ ਬੀਬੀਆਂ ਪਾਇਲਟ ਦੇ ਰੋਲ 'ਚ ਹੋਣਗੀਆਂ। ਇਸ ਸਾਲ ਤੋਂ ਸਿਖਲਾਈ ਸ਼ੁਰੂ ਹੋਵੇਗੀ।

 
< Prev   Next >

Advertisements

Advertisement
Advertisement
Advertisement
Advertisement