:: ਗੁਰਨਾਮ ਸਿੰਘ ਚਢੂਨੀ ਬੋਲੇ- ਗਣਤੰਤਰ ਦਿਵਸ ਸਮਾਰੋਹਾਂ ’ਚ ਨਾ ਕੀਤਾ ਜਾਵੇ ਮੰਤਰੀਆਂ ਦਾ ਬਾਇਕਾਟ   :: ਕਿਸਾਨ ਅੰਦੋਲਨ ਚ ਖੂੰਡੇ ਆਲਾ ਬਾਬਾ ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ ਸਿੰਘ ਮਾਨਸਾ   :: ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ   :: ਸੁਭਾਸ਼ ਚੰਦਰ ਬੋਸ ਦੀ ਧੀ ਬੋਲੀ- ਨੇਤਾਜੀ ਨੇ ਦੇਸ਼ ਲਈ ਬਹੁਤ ਕੁੱਝ ਕੀਤਾ, ਨਹੀਂ ਮਿਲਿਆ ਉਚਿਤ ਸਨਮਾਨ   :: 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ   :: ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ   :: 11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ   :: ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ ਚ ਕਿਸਾਨ ਹਿੱਤ ਨਹੀਂ   :: ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ ਜਾਰੀ   :: ਸਿੱਧੇ-ਸਿੱਧੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ ਸਰਕਾਰ : ਰਾਹੁਲ ਗਾਂਧੀ   :: ਪਟਨਾਂ ਸਹਿਬ ਦੀ ਧਰਤੀ ਤੋਂ ਅਲੋਕਿਕ ਨਗਰ ਕੀਰਤਨ...ਸਾਹਿਬੇ ਕਮਾਲ,ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਗੁਰਪੁਰਬ ਦ   :: ਜੇ ਖੇਤੀ ਕਾਨੂੰਨ ਹੋਏ ਰੱਦ ਤਾਂ 50 ਸਾਲ ਤੱਕ ਕੋਈ ਸਰਕਾਰ ਹੱਥ ਲਾਉਣ ਦੀ ਨਹੀਂ ਕਰੇਗੀ ਹਿੰਮਤ, SC ਦੀ ਕਮੇਟੀ ਦੇ ਮੈਂਬਰ ਦ   :: ਹੁਣ ਸੰਸਦ ਮੈਂਬਰ ਦੋਵਾਂ ਸਦਨਾਂ ਵਿੱਚ ਪੁੱਛ ਸਕਣਗੇ ਸਵਾਲ, ਪ੍ਰਸ਼ਨ ਕਾਲ ਦੀ ਵਾਪਸੀ   :: 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ   :: ਰਾਹੁਲ ਵਲੋਂ ‘ਖੇਤੀ ਕਾ ਖੂਨ’ ਬੁਕਲੇਟ ਜਾਰੀ ਕਰਨ ’ਤੇ ਜਾਵਡੇਕਰ ਦਾ ਵਾਰ- ‘ਕਾਂਗਰਸ ਨੂੰ ਖੂਨ ਨਾਲ ਬਹੁਤ ਪਿਆਰ ਹੈ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
SC ਦੇ ਫੈਸਲੇ ਤੋਂ ਬਾਅਦ ਕਿਸਾਨ ਆਗੂ ਬੋਲੇ- ਅੰਦੋਲਨ ਅਣਮਿੱਥੇ ਸਮੇਂ ਲਈ ਰਹੇਗਾ ਜਾਰੀ PRINT ਈ ਮੇਲ
farmers protest press conference of the united farmers frontਨਵੀਂ ਦਿੱਲੀ --12ਜਨਵਰੀ-(ਮੀਡੀਦੇਸਪੰਜਾਬ)--  ਖੇਤੀ ਕਾਨੂੰਨਾਂ ’ਤੇ ਰੋਕ ਲਾਉਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਗਲਵਾਰ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਬੁਲਾਈ। ਸਿੰਘੂ ਸਰਹੱਦ ’ਤੇ ‘ਸੰਯੁਕਤ ਕਿਸਾਨ ਮੋਰਚਾ’ ਦੀ ਪ੍ਰੈੱਸ ਕਾਨਫਰੰਸ ’ਚ ਬੋਲਦਿਆਂ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਅਜੇ ਤੱਕ ਸਾਨੂੰ ਅਦਾਲਤ ਦਾ ਕੋਈ ਫ਼ੈਸਲਾ ਲਿਖਤੀ ਰੂਪ ਵਿਚ ਨਹੀਂ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਰਾਤ ਅਸੀਂ

ਕਾਫੀ ਮਹਤੱਵਪੂਰਨ ਪ੍ਰੈੱਸ ਨੋਟ ਜਾਰੀ ਕੀਤਾ ਸੀ। ਜਿਸ ’ਚ ਕਿਹਾ ਗਿਆ ਸੀ ਕਿ ਜੇਕਰ ਸੁਪਰੀਮ ਕੋਰਟ ਕੋਈ ਕਮੇਟੀ ਬਣਾਉਂਦਾ ਹੈ ਤਾਂ ਸਾਨੂੰ ਇਹ ਮਨਜ਼ੂਰ ਨਹੀਂ। ਅੱਜ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਜਿਸ ਨੂੰ ਅਸੀਂ ਨਹੀਂ ਮੰਨਦੇ। ਇਸ ਕਮੇਟੀ ’ਚ ਸਾਰੇ ਲੋਕ ਸਰਕਾਰ ਦੇ ਹੀ ਹਨ। ਦਰਸ਼ਨ ਪਾਲ ਨੇ ਕਿਹਾ ਕਿ ਸਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਈ ਹੈ, ਇਸ ’ਚ ਭੁਪਿੰਦਰ ਸਿੰਘ ਮਾਨ, ਡਾ. ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਗੁਲਾਟੀ (ਖੇਤੀ ਮਾਹਰ) ਅਤੇ ਅਨਿਲ ਘਨਵੰਤ ਸ਼ਾਮਲ ਹਨ। ਕਮੇਟੀ ਦੇ ਚਾਰੋਂ ਮੈਂਬਰ ਕਾਨੂੰਨ ਦੇ ਹੱਕ ’ਚ ਵਿਚ ਲੇਖ ਲਿਖਦੇ ਰਹੇ ਹਨ। 

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਸਾਡਾ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ, ਸਗੋਂ ਪੂਰੇ ਦੇਸ਼ ’ਚ ਲੈ ਕੇ ਜਾਵਾਂਗੇ। ਸੁਪਰੀਮ ਕੋਰਟ ਦੇ ਜ਼ਰੀਏ ਸਰਕਾਰ ਆਪਣੀ ਨੀਤੀ ਨੂੰ ਲਾਗੂ ਕਰਵਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਸਾਫ਼ ਕੀਤਾ ਹੈ ਕਿ 26 ਜਨਵਰੀ ਨੂੰ ਵੀ ਪ੍ਰਦਰਸ਼ਨ ਸ਼ਾਂਤੀਪੂਰਨ ਹੋਵੇਗਾ। ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਹੀਂ ਹੋਵੇਗੀ, ਸੰਸਦ ਘੇਰਨ ਦੀਆਂ ਅਫ਼ਵਾਹਾਂ ਝੂਠੀਆਂ ਫੈਲਾਈਆਂ ਜਾ ਰਹੀਆਂ ਹਨ। ਹਿੰਸਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਹੜੀ ਵਾਲੇ ਦਿਨ ਤਿੰਨਾਂ ਕਾਨੂੰਨਾਂ ਨੂੰ ਸਾੜਿਆ ਜਾਵੇਗਾਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਅੱਜ ਫ਼ੈਸਲਾ ਲਿਆ ਹੈ, ਜਿਸ ਬਾਰੇ ਸਾਨੂੰ ਮੀਡੀਆ ਜ਼ਰੀਏ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕੋਰਟ ਨੇ ਕਮੇਟੀ ਬਣਾਈ ਹੈ, ਅਸੀਂ ਕਮੇਟੀ ਦੇ ਹੱਕ ’ਚ ਨਹੀਂ ਹਾਂ, ਮੈਂਬਰ ਭਾਵੇਂ ਕੋਈ ਵੀ ਹੋਵੇ। ਇਸ ਦਾ ਅਸੀਂ ਕੱਲ੍ਹ ਹੀ ਵਿਰੋਧ ਕਰ ਦਿੱਤਾ ਸੀ ਕਿ ਅਸੀਂ ਅਜਿਹੀ ਕੋਈ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਵਾਂਗੇ। ਕਮੇਟੀ ਦਾ ਮਤਲਬ ਮੁੱਦੇ ਨੂੰ ਠੰਡੇ ਬਸਤੇ ’ਚ ਪਾਉਣਾ। ਅਸੀਂ ਕਿਸੇ ਕਮੇਟੀ ਦੀ ਮੰਗ ਨਹੀਂ ਕੀਤੀ। ਅਸੀਂ ਸਰਕਾਰ ਦੇ ਜਾਲ ’ਚ ਨਹੀਂ ਫਸਾਂਗੇ।

 
< Prev   Next >

Advertisements

Advertisement

Advertisement
Advertisement
Advertisement