:: ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ   :: 26 ਜਨਵਰੀ ਨੂੰ ਹੋਵੇਗੀ ਇਤਿਹਾਸਕ ਕਿਸਾਨ ਪਰੇਡ : ਯੋਗੇਂਦਰ ਯਾਦਵ   :: ਵੱਡੀ ਖ਼ਬਰ: ਸਿੰਘੂ ਸਰਹੱਦ ’ਤੇ ਰਵਨੀਤ ਬਿੱਟੂ ਦਾ ਜ਼ਬਰਦਸਤ ਵਿਰੋਧ, ਹੋਈ ਧੱਕਾ-ਮੁੱਕੀ   :: ਰਵਨੀਤ ਬਿੱਟੂ ਤੋਂ ਬਾਅਦ ਵਿਧਾਇਕ ਕੁਲਬੀਰ ਜ਼ੀਰਾ ਦਾ ਸਿੰਘੂ ਸਰਹੱਦ ’ਤੇ ਵਿਰੋਧ, ਲੱਥੀ ਪੱਗ   :: ਗੁਰਨਾਮ ਸਿੰਘ ਚਢੂਨੀ ਬੋਲੇ- ਗਣਤੰਤਰ ਦਿਵਸ ਸਮਾਰੋਹਾਂ ’ਚ ਨਾ ਕੀਤਾ ਜਾਵੇ ਮੰਤਰੀਆਂ ਦਾ ਬਾਇਕਾਟ   :: ਕਿਸਾਨ ਅੰਦੋਲਨ ਚ ਖੂੰਡੇ ਆਲਾ ਬਾਬਾ ਦੇ ਨਾਂ ਨਾਲ ਮਸ਼ਹੂਰ ਜਾਣੋ ਕੌਣ ਹਨ ਰੁਲਦੂ ਸਿੰਘ ਮਾਨਸਾ   :: ਕਿਸਾਨਾਂ ਦੀ ਰਿਪਬਲਿਕ ਡੇਅ ਟ੍ਰੈਕਟਰ ਪਰੇਡ ਨੂੰ ਦਿੱਲੀ ਪੁਲਸ ਵੱਲੋਂ ਮਿਲੀ ਹਰੀ ਝੰਡੀ   :: ਸੁਭਾਸ਼ ਚੰਦਰ ਬੋਸ ਦੀ ਧੀ ਬੋਲੀ- ਨੇਤਾਜੀ ਨੇ ਦੇਸ਼ ਲਈ ਬਹੁਤ ਕੁੱਝ ਕੀਤਾ, ਨਹੀਂ ਮਿਲਿਆ ਉਚਿਤ ਸਨਮਾਨ   :: 26 ਜਨਵਰੀ ਦੇ ਟਰੈਕਟਰ ਮਾਰਚ ਲਈ ਪਰਵਾਸੀ ਪੰਜਾਬੀ ਨੇ ਕੀਤਾ ਵੱਡਾ ਐਲਾਨ   :: ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ   :: 11ਵੇਂ ਗੇੜ੍ਹ ਦੀ ਬੈਠਕ ਵੀ ਰਹੀ ਬੇਸਿੱਟਾ, ਸਰਕਾਰ ਨੇ ਕਾਨੂੰਨ ਰੱਦ ਕਰਨ ਤੋਂ ਕੀਤਾ ਇਨਕਾਰ   :: ਬੈਠਕ ਤੋਂ ਬਾਅਦ ਬੋਲੇ ਖੇਤੀਬਾੜੀ ਮੰਤਰੀ, ਯੂਨੀਅਨਾਂ ਦੀ ਸੋਚ ਚ ਕਿਸਾਨ ਹਿੱਤ ਨਹੀਂ   :: ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ ਜਾਰੀ   :: ਸਿੱਧੇ-ਸਿੱਧੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ ਸਰਕਾਰ : ਰਾਹੁਲ ਗਾਂਧੀ   :: ਪਟਨਾਂ ਸਹਿਬ ਦੀ ਧਰਤੀ ਤੋਂ ਅਲੋਕਿਕ ਨਗਰ ਕੀਰਤਨ...ਸਾਹਿਬੇ ਕਮਾਲ,ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਗੁਰਪੁਰਬ ਦ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਿਸਾਨ ਅੰਦੋਲਨ ਅੱਗੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਰੰਗ ਪਏ ਫਿੱਕੇ PRINT ਈ ਮੇਲ
farmer movements political partiesਮਾਲੇਰਕੋਟਲਾ --13ਜਨਵਰੀ-(ਮੀਡੀਦੇਸਪੰਜਾਬ)--  ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਅੰਨਦਾਤਾ ਕਿਸਾਨਾਂ ਵੱਲੋਂ ਕਰੀਬ ਪੋਣੇ ਦੋ ਮਹੀਨਿਆਂ ਤੋਂ ਦਿੱਲੀ ਦੀ ਦਹਿਲੀਜ਼ ’ਤੇ ਹਿੱਕ ਡਾਹ ਕੇ ਕੀਤੇ ਜਾ ਰਹੇ ਅੰਦੋਲਨ ਦੀਆਂ ਜਿਥੇ ਭਾਰਤ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਪੂਰੀਆਂ ਧੂੰਮਾਂ ਪਈਆਂ ਹੋਈਆਂ ਹਨ ਅਤੇ ਵਿਦੇਸ਼ਾਂ ਦੀ ਧਰਤੀ ’ਤੇ ਬੈਠੇ ਪੰਜਾਬੀਆਂ ਵੱਲੋਂ ਉਥੇ ਬੈਠੇ ਹੋਏ ਹੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਪਾਏ ਜਾਣ ਦੇ ਨਾਲ-ਨਾਲ ਪਲ-ਪਲ ਦੀਆਂ ਖਬਰਾਂ ’ਤੇ ਵੀ ਬਾਜ਼ ਅੱਖ ਰੱਖੀ ਹੋਈ ਹੈ, ਉਥੇ ਕਿਸਾਨਾਂ ਦੀ ਇਸ ਲੜਾਈ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਕਿਸੇ ਸਿਆਸੀ ਪਾਰਟੀ ਦੇ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ ਸਿਰ ਹੀ ਵੱਡੀਆਂ ਲੜਾਈਆਂ ਲੜਨ ਦੇ ਸਮਰੱਥ ਹਨ।

ਕਿਸਾਨਾਂ ਨੇ ਰਾਜਸੀ ਪਾਰਟੀਆਂ ਨੂੰ ਇਹ ਵੀ ਅਹਿਸਾਸ ਕਰਵਾ ਦਿੱਤਾ ਹੈ ਕਿ ਸਿਆਸੀ ਪਾਰਟੀਆਂ ਨੂੰ ਕਿਸਾਨੀ ਵੋਟ ਬੈਂਕ ਦੀ ਲੋੜ ਹੈ ਨਾ ਕਿ ਕਿਸਾਨ ਕਿਸੇ ਸਿਆਸੀ ਜਮਾਤ ’ਤੇ ਨਿਰਭਰ ਹਨ। ਮੌਜੂਦਾ ਸਮੇਂ ਦੇਸ਼ ਦੀ ਹੰਕਾਰੀ ਹੋਈ ਮੋਦੀ ਹਕੂਮਤ ਨਾਲ ਦਿੱਲੀ ਦੇ ਬਾਰਡਰਾਂ ’ਤੇ ਦੋ ਹੱਥ ਕਰ ਰਹੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੀ ਇਸ ਵੇਲੇ ਵੱਡੀ ਜਿੱਤ ਤਾਂ ਇਹ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਆਪਣੇ ਅੰਦੋਲਨ ’ਚ ਘੁਸਪੈਠ ਨਾ ਕਰਨ ਦਿੰਦੇ ਹੋਏ ਇਨ੍ਹੇ ਦਿਨਾਂ ਤੋਂ ਇਹ ਵੱਡਾ ਅੰਦੋਲਨ ਜਾਰੀ ਰੱਖਿਆ ਹੋਇਆ ਹੈ, ਜਦਕਿ ਦੇਸ਼ ਦੀਆਂ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਮੁੱਢ ਤੋਂ ਹੀ ਕਿਸਾਨਾਂ ਦੇ ਅੰਦੋਲਨ ’ਚ ਸ਼ਮੂਲੀਅਤ ਕਰ ਕੇ ਸਿਆਸੀ ਲਾਹਾ ਲੈਣ ਲਈ ਰਸਤਾ ਲੱਭਦੀਆਂ ਆ ਰਹੀਆਂ ਹਨ ਕਿਉਂਕਿ ਮੌਜੂਦਾ ਸਮੇਂ ਪੰਜਾਬ ਦੀ ਤਾਂ ਸਮੁੱਚੀ ਸਿਆਸਤ ਹੀ ਕਿਸਾਨੀ ਅੰਦੋਲਨ ਦੇ ਦੁਆਲੇ ਘੁੰਮ ਰਹੀ ਹੈ।

ਪੰਜਾਬ ਤੇ ਹਰਿਆਣਾ ’ਚ ਕਿਸਾਨਾਂ ਨੇ ਭਾਜਪਾਈ ਲੀਡਰਸ਼ਿੱਪ ਦੇ ਨੱਕ ’ਚ ਦਮ ਕੀਤਾ
ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਮੇਤ ਸਮੁੱਚੀ ਭਾਜਪਾ ਲੀਡਰਸ਼ਿੱਪ ਜਿਥੇ ਇਸ ਸਮੇਂ ਕਿਸਾਨੀ ਅੰਦੋਲਨ ਦੇ ਮੁੱਖ ਨਿਸ਼ਾਨੇ ’ਤੇ ਚੱਲਦੀਆਂ ਹੋਣ ਕਾਰਣ ਭਾਜਪਾ ਦੀ ਦੇਸ਼ ’ਚ ਥਾਂ-ਥਾਂ ਕਿਰਕਰੀ ਹੋ ਰਹੀ ਹੈ, ਉਥੇ ਹੀ ਪੰਜਾਬ ਅਤੇ ਹਰਿਆਣਾ ’ਚ ਤਾਂ ਕਿਸਾਨਾਂ ਨੇ ਭਾਜਪਾਈ ਲੀਡਰਸ਼ਿੱਪ ਦੇ ਨੱਕ ’ਚ ਹੀ ਦਮ ਕਰਕੇ ਰੱਖਿਆ ਹੋਇਆ ਹੈ। ਲੰਘੇ ਕੱਲ ਹਰਿਆਣਾ ਸੂਬੇ ਦੇ ਕਰਨਾਲ ਨੇੜੇ ਕੈਮਲਾ ਪਿੰਡ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮਹਾਪੰਚਾਇਤ ਪ੍ਰੋਗਰਾਮ ਵਾਲੀ ਥਾਂ ’ਤੇ ਪੁੱਜੇ ਕਿਸਾਨਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣ ਕਾਰਣ ਪੈਦਾ ਹੋਏ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਜਿਥੇ ਮੁੱਖ ਮੰਤਰੀ ਖੱਟੜ ਦੇ ਹੈਲੀਕਾਪਟਰ ਨੂੰ ਅਸਮਾਨ ’ਚ ਹੀ ਇਕ ਚੱਕਰ ਲਾ ਕੇ ਵਾਪਸ ਜਾਣਾ ਪਿਆ ਉਥੇ ਹੀ ਪਿਛਲੇ ਦਿਨਾਂ ਦੌਰਾਨ ਪੰਜਾਬ ’ਚ ਵੀ ਭਾਜਪਾ ਦੇ ਇਕ ਸਾਬਕਾ ਮੰਤਰੀ ਸਮੇਤ ਇਕ ਭਾਜਪਾ ਨੇਤਾ ਨੂੰ ਕਿਸਾਨਾਂ ਖ਼ਿਲਾਫ਼ ਮੀਡੀਆ ’ਚ ਕੀਤੀ ਗਈ ਬਿਆਨਬਾਜ਼ੀ ਕਾਰਣ ਕਿਸਾਨਾਂ ਦੇ ਜ਼ਬਰਦਸ਼ਤ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਇਥੋਂ ਤੱਕ ਕਿ ਉਕਤ ਸਾਬਕਾ ਮੰਤਰੀ ਦੀ ਤਾਂ ਕੋਠੀ ਦੇ ਗੇਟ ’ਚ ਕਿਸਾਨਾਂ ਨੇ ਗੋਭਰ ਦੀ ਭਰੀ ਟਰਾਲੀ ਤੱਕ ਵੀ ਲਿਆ ਕੇ ਸੁੱਟ ਦਿੱਤੀ ਸੀ।

ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ’ਚ ਤਾਂ ਭਾਜਪਾ ਵਾਲਿਆਂ ਦੀ ਹਾਲਤ ਜਿਥੇ ਬਹੁਤ ਪਤਲੀ ਕਰ ਰੱਖੀ ਹੈ ਉਥੇ ਪੰਜਾਬ ’ਚ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ ਦੀ ਹਾਲਤ ਵੀ ਬੁਰੀ ਬਣੀ ਹੋਈ ਹੈ। 10 ਸਾਲ ਤੋਂ ਸੱਤਾ ਦਾ ਸੁੱਖ ਭੋਗ ਕੇ ਸ਼੍ਰੋਮਣੀ ਅਕਾਲੀ ਦਲ ਨੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਇਸੇ ਗੱਲ ’ਚ ਹੀ ਗੁੰਮਰਾਹ ਕਰ ਕੇ ਰੱਖਿਆ ਕਿ ਉਹੀ ਇਕੋ-ਇਕ ਅਜਿਹੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਹਿੱਤਾਂ ਲਈ ਲੜਾਈ ਲੜੀ ਹੈ, ਜਦਕਿ ਸੂਬੇ ’ਚ ਬਹੁ-ਗਿਣਤੀ ਸਾਧਾਰਨ ਕਿਸਾਨਾਂ ਦੇ ਅੰਦਰੋਂ ਇਸ ਸਮੇਂ ਇਕ ਹੀ ਆਵਾਜ਼ ਨਿਕਲ ਰਹੀ ਹੈ ਕਿ ਕੇਂਦਰ ’ਚ ਬੈਠੀ ਭਾਜਪਾ ਸਰਕਾਰ ਨਾਲ ਅਕਾਲੀ ਦਲ ਦੇ ਗਠਜੋੜ ਰਿਸ਼ਤਿਆਂ ਮੌਕੇ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ ਹੋਇਆ ਅਤੇ ਜੇਕਰ ਹੋਇਆ ਹੈ ਤਾਂ ਇਹ ਸਿਰਫ ਉਸ ਪਰਿਵਾਰ ਲਈ ਹੀ ਵਰਦਾਨ ਸਾਬਿਤ ਹੋਇਆ ਹੈ, ਜਿਸ ਦਾ ਅਕਾਲੀ ਦਲ ਉਪਰ ਕਈ ਦਹਾਕਿਆਂ ਤੋਂ ਕਬਜ਼ਾ ਜੰਮਿਆ ਆ ਰਿਹਾ ਹੈ।

ਸਿਆਸੀ ਲੋਕਾਂ ਦੀਆਂ ਸ਼ੈਤਾਨੀਆਂ ਨੂੰ ਪਾ ਗਈ ਹੈ ਮਾਤ
ਕਿਸਾਨਾਂ ਦੇ ਅੰਦੋਲਨ ਨੂੰ ਜਿੱਤ ਦੇ ਮੁਕਾਮ ਵੱਲ ਵੱਧਦਾ ਦੇਖ ਹੁਣ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਗੋਂਦਾ-ਗੁੰਦ ਰਹੀਆਂ ਹਨ। ਸੱਤਾਧਾਰੀ ਕਾਂਗਰਸ ਪਾਰਟੀ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਪਿਛਲੇ ਦਿਨਾਂ ਦੌਰਾਨ ਸਤਰੰਜ਼ ਦੀ ਵੱਡੀ ਚਾਲ ਵੀ ਚੱਲੀ ਸੀ ਪਰ ਕਾਮਯਾਬ ਨਹੀਂ ਸੀ ਹੋਈ। ਦੂਜੇ ਪਾਸੇ ਅਕਾਲੀ ਦਲ ਵੀ ਭਾਵੇਂ ਆਪਣੀ ਗੇਮ ਖੇਡਣ ’ਚ ਮਸ਼ਰੂਫ ਹੈ ਪਰ ਅਕਾਲੀ ਦਲ ਦੀ ਕਿਸਾਨਾਂ ਵੱਲੋਂ ਕੋਈ ਪੇਸ਼ ਨਹੀਂ ਚੱਲਣ ਦਿੱਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ’ਤੇ ਦੋਸ਼ ਮੜੇ ਜਾ ਰਹੇ ਹਨ ਕਿ ਸਾਰੇ ਕਾਲੇ ਕਾਨੂੰਨ ਜਿਥੇ ਅਕਾਲੀ ਦਲ ਦੀ ਲੋਕ ਸਭਾ ਅੰਦਰਲੀ ਚੁੱਪ ਦੀ ਹੀ ਦੇਣ ਹਨ, ਉਥੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਇਹ ਦੋਸ਼ ਲੱਗਦੇ ਆ ਰਹੇ ਹਨ ਕਿ ਮੋਦੀ ਹਕੂਮਤ ਵੱਲੋਂ ਇਹ ਕਾਨੂੰਨ ਬਣਾਉਣ ਵੇਲੇ ਕੈਪਟਨ ਵੱਲੋਂ ਵੀ ਇਨ੍ਹਾਂ ਕਾਲੇ ਕਾਨੂੰਨਾਂ ’ਤੇ ਆਪਣੀ ਸਹਿਮਤੀ ਦੀ ਮੋਹਰ ਲਾਈ ਗਈ ਸੀ। ਕਿਸਾਨ ਜਥੇਬੰਦੀਆਂ ਦੇ ਅੰਦੌਲਨ ਨੂੰ ਤਪਦਾ ਰੱਖਣ ’ਚ ਭਰਾਤਰੀ ਜਥੇਬੰਦੀਆਂ ਦਾ ਵੀ ਪੂਰਨ ਸਹਿਯੋਗ ਹੈ ਅਤੇ ਇਹ ਸਭ ਰਲ ਕੇ ਸਿਆਸੀ ਪਾਰਟੀਆਂ ਨੂੰ ਆਪਣੇ ਸੰਘਰਸ਼ ਦੇ ਨੇੜੇ ਵੀ ਨਹੀਂ ਫਟਕਣ ਦੇ ਰਹੀਆਂ, ਜੋ ਇਨ੍ਹਾਂ ਜਥੇਬੰਦੀਆਂ ਦੀ ਏਕਤਾ ਅਤੇ ਸਿਰੜ ਦਾ ਵੱਡਾ ਸਬੂਤ ਮੰਨਿਆਂ ਜਾ ਰਿਹਾ ਹੈ ਅਤੇ ਇਹੀ ਏਕਤਾ ਇਸ ਵਾਰ ਸਿਆਸੀ ਲੋਕਾਂ ਦੀਆਂ ਸ਼ੈਤਾਨੀਆਂ ਨੂੰ ਮਾਤ ਪਾ ਗਈ ਹੈ।

 
< Prev   Next >

Advertisements

Advertisement
Advertisement
Advertisement
Advertisement