:: AAP ਨੇਤਾ ਸੰਜੀਵ ਕੁਮਾਰ ਨੇ ਫੜਿਆ ਕਾਂਗਰਸ ਦਾ ਹੱਥ   :: ਦਿੱਲੀ ਹਿੰਸਾ ਚ AAP ਕੌਂਸਲਰ ਤਾਹਿਰ ਹੁਸੈਨ ਤੇ ਡਿੱਗੀ ਗਾਜ ?   :: ਹਾਈਕਮਾਨ ਦੇ ਦਰਬਾਰ ਪੁੱਜੇ ਨਵਜੋਤ ਸਿੱਧੂ, ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ   :: ਦਿੱਲੀ ਹਿੰਸਾ ਪੀੜਤਾਂ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਚ ਹੋ ਰਹੀਆਂ ਨੇ ਅਰਦਾਸਾਂ   :: ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ   :: ਮੋਦੀ ਕੈਬਨਿਟ ਬੈਠਕ ਦੇ 3 ਵੱਡੇ ਫੈਸਲੇ, ਆਮ ਆਦਮੀ ਤੇ ਹੋਵੇਗਾ ਇਨ੍ਹਾਂ ਦਾ ਸਿੱਧਾ ਅਸਰ   :: ਫੜਨਵੀਸ ਨੇ ਵਾਰਿਸ ਪਠਾਨ ਦੀ ਟਿੱਪਣੀ ’ਤੇ ਪੁੱਛਿਆ, ਕੀ ਸ਼ਿਵ ਸੈਨਾ ਨੇ ਚੂੜੀਆਂ ਪਾਈਆਂ ਹੋਈਆਂ ਹਨ?   :: ਦਿੱਲੀ ਹਿੰਸਾ: ਤਸਵੀਰਾਂ ਦੇਖ ਭੱਜੀ ਹੋਏ ਹੈਰਾਨ, ਕਿਹਾ- ਆਪਣਿਆਂ ਨੂੰ ਕਿਉਂ ਮਾਰ ਰਹੇ ਹੋ   :: ਦਿੱਲੀ ਪੁਲਸ ਦੀ ਅਸਫ਼ਲਤਾ ਦਿਖਾਉਂਦੀ ਹੈ ਹਿੰਸਾ : ਚਿਦਾਂਬਰਮ   :: ਪਤਨੀ ਅਤੇ ਬੇਟੇ ਸਮੇਤ ਆਜ਼ਮ ਖਾਨ ਨੂੰ ਅਦਾਲਤ ਨੇ ਭੇਜਿਆ ਜੇਲ   :: ਦਿੱਲੀ ਹਿੰਸਾ ਨੂੰ ਲੈ ਕੇ ਵਿਦਿਆਰਥੀਆਂ ਨੇ ਕੇਜਰੀਵਾਲ ਦੇ ਘਰ ਦਾ ਕੀਤਾ ਘਿਰਾਓ   :: ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ   :: ਦਿੱਲੀ ਹਿੰਸਾ: ਅਦਾਲਤ ਨੇ ਅੱਧੀ ਰਾਤ ਕੀਤੀ ਸੁਣਵਾਈ, ਐਬੂਲੈਂਸ ਨੂੰ ਸੁਰੱਖਿਅਤ ਰਸਤਾ ਦੇਣ ਦਾ ਦਿੱਤਾ ਆਦੇਸ਼   :: ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ   :: ਦਿੱਲੀ ਨੂੰ ਬਚਾਉਣਾ ਹੈ ਤਾਂ ਫੌਜ ਨੂੰ ਕਰੋ ਤਾਇਨਾਤ : ਓਵੈਸੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਹਿਲੇਰੀ ਦਾ ਪੰਜ ਰੋਜ਼ਾ ਭਾਰਤ ਦੌਰਾ ਸ਼ੁਰੂ PRINT ਈ ਮੇਲ
ਅਤਿਵਾਦ ਨਾਲ ਨਜਿੱਠਣ ਲਈ ਭਾਰਤ ਅਤੇ ਅਮਰੀਕਾ ਦਾ ਇਕੋ ਅਹਿਦ
ਤਾਜ ਦੀ ਯਾਦਗਾਰੀ ਪੁਸਤਕ 'ਤੇ ਦਸਤਖਤ ਕਰਕੇ ਹਿਲੇਰੀ ਨੇ ਧਮਾਕਿਆਂ 'ਚ ਮਾਰੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ,18  ਜੁਲਾਈ  : ਆਪਣੇ ਰੋਜ਼ਾ ਭਾਰਤ ਫੇਰੀ 'ਤੇ ਆਈ ਅਮਰੀਕਾ ਦੀ ਵਿਦੇਸ਼ ਮੰਤਰੀ ਨੇ ਕਲ ਰਾਤ ਮੁੰਬਈ ਤੋਂ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕੀਤੀ ਹੈ। ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਨੋਂ ਹੀ ਅਤਿਵਾਦ ਤੋਂ ਪ੍ਰਭਾਵਤ ਹਨ ਅਤੇ ਦੋਹਾਂ ਦੇਸ਼ਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ। ਤਾਜ਼ ਹੋਟਲ 'ਚ ਦਿੱਤੇ ਗਏ ਆਪਣੇ ਭਾਸ਼ਣ 'ਚ ਹਿਲੇਰੀ ਕਲਿੰਟਨ ਨੇ ਕਿਹਾ ਕਿ ਅਮਰੀਕਾ ਇਸ ਦੁਖ ਦੀ ਘੜੀ 'ਚ ਭਾਰਤ ਦੇ ਨਾਲ ਖੜ੍ਹਾ ਹੈ।  ਇਸ ਤੋਂ ਇਲਾਵਾ ਉਨ੍ਹਾ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਇਕ ਨਵੇਂ ਦੌਰ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਵੀ ਪਿਛਲੇ ਦਿਨਾਂ 'ਚ ਅਤਿਵਾਦ ਨੂੰ ਕੁਚਲਣ ਲਈ ਸਖਤ ਕਦਮ ਚੁੱਕੇ ਹਨ।  ਇਸ ਤੋਂ ਪਹਿਲਾਂ ਉਨ੍ਹਾਂ ਤਾਜ ਹੋਟਲ 'ਚ ਰਤਨ ਟਾਟਾ, ਮੁਕੇਸ਼ ਅੰਬਾਨੀ, ਸਵਾਤੀ ਪੀਰਾਮਲ, ਜਮਸ਼ੇਦ ਗੋਦਰੇਜ਼ ਅਤੇ ਚੰਦਾ ਕੋਚਰ ਸਮੇਤ ਭਾਰਤ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਕਾਰੋਬਾਰ ਨਾਲ ਜੁੜੇ ਮੁੱਦਿਆਂ 'ਤੇ ਭਾਰਤੀ ਉਦਯੋਗਪਤੀਆਂ ਦਾ ਪੱਖ ਜਾਣਿਆ। ਇਸ ਤੋਂ ਇਲਾਵਾ ਹਿਲੇਰੀ ਕਲਿੰਟਨ ਨੇ ਤਾਜ ਹੋਟਲ 'ਚ 26 ਨਵੰਬਰ ਦੇ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਯਾਦਗਾਰੀ ਪੁਸਤਕ 'ਤੇ ਦਸਤਖਤ ਕੀਤੇ। ਹਿਲੇਰੀ ਕਲਿੰਟਨ ਤਾਜ ਹੋਟਲ ਵਿਚ ਹੀ ਠਹਿਰੀ ਹੈ। ਕੱਟੜਪੰਥੀ ਹਮਲੇ ਦੇ ਪੀੜਤ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਉਂਦਿਆਂ ਹਿਲੇਰੀ ਕਲਿੰਟਨ ਨੇ ਇਸ ਹੋਟਲ 'ਚ ਠਹਿਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਤਾਜ ਹੋਟਲ ਨੂੰ 26 ਨਵੰਬਰ 2008 ਨੂੰ ਕੱਟੜਪੰਥੀਆਂ ਨੇ ਨਿਸ਼ਾਨਾ ਬਣਾਇਆ ਸੀ। ਉਸ ਹਮਲੇ 'ਚ 170 ਲੋਕ ਮਾਰੇ ਗਏ ਸਨ।
 ਜਿਸ 'ਚ ਕਈ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ। ਇਸ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਕੜਵਾਹਟ ਆਈ ਹੋਈ ਹੈ। ਮੁੰਬਈ ਤੋਂ ਬਾਅਦ ਹਿਲੇਰੀ ਕਲਿੰਟਨ ਅੱਜ ਦਿੱਲੀ ਰਵਾਨਾ ਹੋਵੇਗੀ ਜਿੱਥੇ ਉਹ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਨਾਲ ਮੁਲਾਕਾਤ ਕਰੇਗੀ। ਮੰਨਿਆ ਜਾ ਰਿਹਾ ਕਿ ਆਪਣੀ ਪੰਜ ਰੋਜ਼ਾ ਯਾਤਰਾ ਦੌਰਾਨ ਹਿਲੇਰੀ ਭਾਰਤ ਦੇ ਨਾਲ ਅਮਰੀਕਾ ਦੇ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਆਪਣੀ ਯਾਤਰਾ ਦੌਰਾਨ ਹਿਲੇਰੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ਨੂੰ ਵਧੀਆ ਬਣਾਉਣ ਲਈ ਵੀ ਦਬਾਅ ਪਾਵੇਗੀ। ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਓਬਾਮਾ ਪ੍ਰਸ਼ਾਸਨ ਭਾਰਤ ਸਰਕਾਰ  ਦੀਆਂ ਇਨ੍ਹਾਂ ਚਿੰਤਾਵਾਂ 'ਤੇ ਵਿਸ਼ਰਾਮ ਚਿੰਨ੍ਹ ਲਗਾਉਣਾ ਚਾਹੁੰਦਾ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ  ਦੇ ਕਾਰਨ ਭਾਰਤੀ ਹਿਤਾਂ ਦੀ ਅਣਦੇਖੀ ਹੋ ਰਹੀ ਹੈ।
 ਭਾਰਤ ਅਤੇ ਪਾਕਿ ਦਰਮਿਆਨ ਚਲ ਰਿਹਾ ਮੌਜੂਦਾ ਤਣਾਅ ਵੀ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪਿਛਲੇ ਸਾਲ ਤੋਂ ਅਮਰੀਕਾ ਲਗਾਤਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਲਬਾਤ ਸ਼ੁਰੂ ਕਰਨ ਲਈ ਦਬਾਅ ਪਾ ਰਿਹਾ ਹੈ। ਹਾਲ ਹੀ ਦੋਨਾਂ ਦੇਸ਼ਾਂ ਨੇ ਗੁੱਟ ਨਿਰਲੇਪ ਵਾਰਤਾ ਦੌਰਾਨ ਇਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੀ ਦੋਨਾਂ ਹੀ ਦੇਸ਼ਾਂ 'ਚ ਵੱਖੋਂ ਵੱਖਰੇ ਤਰੀਕੇ ਨਾਲ ਵਿਆਖਿਆ ਹੋ ਰਹੀ ਹੈ। ਭਾਰਤ 'ਚ ਬੈਠੇ ਕੁਝ ਮਾਹਰ ਵੀ ਮੰਨ ਰਹੇ ਹਨ ਕਿ ਅਮਰੀਕਾ ਦੇ ਦਬਾਅ 'ਚ ਹੀ ਭਾਰਤ ਨੂੰ ਇਹ ਸਾਂਝਾ ਬਿਆਨ ਜਾਰੀ ਕਰਨਾ ਪਿਆ ਹੈ। ਇਸ ਬਿਆਨ 'ਚ ਭਾਰਤ ਇਸ ਗੱਲ 'ਤੇ ਰਾਜ਼ੀ ਹੋਇਆ ਹੈ ਕਿ ਕੂਟਨੀਤਿਕ ਗੱਲਬਾਤ ਨੂੰ ਅਤਿਵਾਦੀ ਗਤੀਵਿਧੀਆਂ ਨਾਲ ਨਾ ਜੋੜਿਆ ਜਾਵੇ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement

Advertisement
Advertisement
Advertisement