:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਜ਼ਮਲ ਕਸਾਬ ਵੱਲੋਂ ਜੁਰਮ ਦਾ ਇਕਬਾਲ PRINT ਈ ਮੇਲ
ਮੁੰਬਈ : 21 ਜੁਲਾਈ  ਪਿਛਲੇ ਸਾਲ 26 ਨਵੰਬਰ ਨੂੰ ਹੋਏ ਮੁੰਬਈ ਹਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਇਸ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਕੋ-ਇਕ ਜਿਉਂਦਾ ਦਹਿਸ਼ਤਗਰਦ ਅਜ਼ਮਲ ਆਮਿਰ ਕਾਸਬ ਨੇ ਹਮਲਿਆਂ ઑਚ ਸ਼ਮੂਲੀਅਤ ਬਾਰੇ ਆਪਣਾ ਜੁਰਮ ਕਬੂਲ ਲਿਆ। ਇਸ ਦੇ ਨਾਲ ਹੀ ਕਾਸਬ ਨੇ ਏ ਟੀ ਐਸ ਮੁਖੀ ਹੇਮੰਤ ਕਰਕਰੇ ਤੇ ਏ ਟੀ ਐਸ ਦੇ ਪ੍ਰਮੁੱਖ ਨਿਸ਼ਾਨੇਬਾਜ਼ ਵਿਜੇ ਸਾਲਸਕਰ ਨੂੰ ਮਾਰਨ ਦੀ ਗੱਲ ਵੀ ਕਬੂਲੀ। ਵਿਸ਼ੇਸ਼ ਜੱਜ ਐਮ ਐਲ ਤਹਿਲਿਆਨੀ ਸਾਹਮਣੇ ਦਿੱਤੇ ਗਏ ਬਿਆਨ ਵਿਚ ਕਾਸਬ ਨੇ ਕਿਹਾ ਕਿ ਉਹ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਸ ਨੇ ਇਸ ਦਹਿਸ਼ਤਗਰਦ ਹਮਲੇ ਨੂੰ ਅੰਜ਼ਾਮ ਦੇਣ ਲਈ ਕਰਾਚੀ ਤੋਂ ਮੁੰਬਈ ਤੱਕ ਦਾ ਆਪਣਾ ਪੂਰਾ ਵੇਰਵਾ ਨਸ਼ਰ ਕੀਤਾ। ਕਾਸਬ ਨੇ ਕਰਾਚੀ ਤੋਂ ਮੁੰਬਈ ਆਉਣ ਦੀ ਗੱਲ ਵੀ ਕਬੂਲੀ। ਇਸ ਤੋਂ ਇਲਾਵਾ ਕਾਸਬ ਨੇ 26 ਨਵੰਬਰ ਨੂੰ ਛਤਰਪਤੀ ਸ਼ਿਵਾਜੀ ਟਰਮੀਨਲ ਤੇ ਦੱਖਣੀ ਮੁੰਬਈ ਦੇ ਕਾਮਾ ਹਸਪਤਾਲ ઑਤੇ ਹੋਏ ਹਮਲਿਆਂ ਵਿਚ ਭੂਮਿਕਾ ਨਿਭਾਉਣ ਦੀ ਗੱਲ ਵੀ ਕਹੀ।
ਜ਼ਿਕਰਯੋਗ ਹੈ ਕਿ ਮੁੰਬਈ ਹਮਲਿਆਂ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਕਾਸਬ ਤੇ 85 ਹੋਰਨਾਂ ਖ਼ਿਲਾਫ਼ ਕੁਝ ਦਿਨ ਪਹਿਲਾਂ ਹੀ ਭਾਰਤ ਵਿਰੁੱਧ ਯੁੱਧ ਛੇੜਨ ਦੇ ਦੋਸ਼ ਆਇਦ ਕੀਤੇ ਗਏ ਸਨ। ਮੁੰਬਈ ਹਮਲਿਆਂ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਕਾਸਬ ਵਿਚ ਲਗਾਏ 86 ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਨ੍ਹਾਂ ਦੋਸ਼ਾਂ ਵਿਚ ਕਤਲ, ਹਥਿਆਰ ਤੇ ਵਿਸਫੋਟਕ ਰੱਖਣ ਦੇ ਦੋਸ਼ ਸ਼ਾਮਲ ਸਨ। ਮੁੰਬਈ ਹਮਲਿਆਂ ઑਚ ਕਾਸਬ ਦੀ ਸ਼ਮੂਲੀਅਤ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨੇ ਦਹਿਸ਼ਤਵਾਦ ਵਿਰੁੱਧ ਲੜਾਈ ਵਿਚ ਵੱਡੀ ਜਿੱਤ ਦੱਸਿਆ ਹੈ। ਕਾਸਬ ਵੱਲੋਂ ਜੁਰਮ ਕਬੂਲਣ ਤੋਂ ਬਾਅਦ ਸਰਕਾਰੀ ਵਕੀਲ ਉਜਵਲ ਨਿਕਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਸਬ ਦੇ ਇਸ ਬਿਆਨ ਨਾਲ ਅਸੀਂ ਸਾਰੇ ਹੈਰਾਨ ਹੋ ਗਏ ਹਾਂ ਕਿਉਂਕਿ ਇਸ ਤੋਂ ਪਹਿਲਾਂ ਉਹ ਆਪਣੇ-ਆਪ ਨੂੰ ਬੇਕਸੂਰ ਦੱਸ ਰਿਹਾ ਸੀ। ਅਦਾਲਤੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸ੍ਰੀ ਨਿਕਮ ਨੇ ਕਿਹਾ ਕਿ ਅਸੀਂ 8 ਮਈ ਨੂੰ ਅਜ਼ਮਲ ਕਾਸਬ ਖ਼ਿਲਾਫ਼ ਸੁਣਵਾਈ ਸ਼ੁਰੂ ਕੀਤੀ ਸੀ ਅਤੇ ਅੱਜ ਜਦੋਂ ਮੁੜ ਸੁਣਵਾਈ ਕਰਨ ਜਾ ਰਹੇ ਸੀ ਤਾਂ ਕਾਸਬ ਨੇ ਸੁਣਵਾਈ ਦੌਰਾਨ ਹੀ ਆਪਣਾ ਜੁਰਮ ਕਬੂਲ ਲਿਆ।
 à¨‰à¨¨à©à¨¹à¨¾à¨‚ ਦੱਸਿਆ ਕਿ ਜਦੋਂ ਜੱਜ ਸਾਹਿਬ ਨੇ ਕਾਸਬ ਨੂੰ ਟੋਕਦਿਆਂ ਪੁੱਛਿਆ "ਤੁਸੀਂ ਕੀ ਕਰਨਾ ਚਾਹੁੰਦੇ ਹੋ? ਤਾਂ ਕਾਸਬ ਨੇ ਕਿਹਾ ਕਿ "ਮੈਂ ਮੁੰਬਈ ਹਮਲਿਆਂ ઑਚ ਸ਼ਾਮਲ ਹੋਣ ਦੇ ਦੋਸ਼ ਨੂੰ ਕਬੂਲਦਾ ਹਾਂ।'' ਸ੍ਰੀ ਨਿਕਮ ਨੇ ਕਿਹਾ ਕਿ ਇਸ ਮਾਮਲੇ ਵਿਚ 134 ਗਵਾਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਗਵਾਹਾਂ ਦੀ ਪੁੱਛਗਿੱਛ ਤੋਂ ਬਾਅਦ ਇਹ ਸਪੱਸ਼ਟ ਹੋਣ ਲੱਗਿਆ ਸੀ ਕਿ ਮਾਮਲੇ ਵਿਚ ਕਾਸਬ ਦੀ ਸ਼ਮੂਲੀਅਤ ਹੈ। ਸ੍ਰੀ ਨਿਕਮ ਮੁਤਾਬਕ ਕਾਸਬ ਨੇ ਮੁਦੱਈ ਪੱਖ ਵੱਲੋਂ ਪੇਸ਼ ਕੀਤੇ ਗਏ ਸੀ ਸੀ ਟੀ ਕੈਮਰੇ ਤੇ ਬਾਕੀ ਹੋਰ ਸਬੂਤਾਂ ਦੀ ਅਸਲੀਅਤ ਨੂੰ ਵੀ ਮੰਨ ਲਿਆ ਹੈ। ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਕਾਸਬ ਦੇ ਬਿਆਨ ਨੂੰ ਇਕਪਾਸੜ ਕਰਾਰ ਦਿੱਤਾ ਹੈ। ਪਾਕਿਸਤਾਨੀ ਰੱਖਿਆ ਮੰਤਰੀ ਚੌਧਰੀ ਏ ਮੁਖ਼ਤਿਆਰ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਸਬ ਦਾ ਇਹ ਬਿਆਨ ਦਬਾਅ ਹੇਠ ਦਿੱਤਾ ਗਿਆ ਬਿਆਨ ਹੈ ਅਤੇ ਪਾਕਿਸਤਾਨ ਉਸ ਆਦਮੀ ਦੇ ਇਕਬਾਲੀਆ ਬਿਆਨ ਦੇ ਆਧਾਰ ઑਤੇ ਕੋਈ ਕਾਰਵਾਈ ਨਹੀਂ ਕਰ ਸਕਦਾ, ਜਿਹੜਾ ਕਿ ਦਬਾਅ ਹੇਠ ਲਿਆ ਗਿਆ ਹੋਵੇ।
 
< Prev   Next >

Advertisements