:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਕਿਸਤਾਨ ਤੋਂ ਇੱਧਰ ਡਿੱਗੇ ਰਾਕਟਾਂ ਦਾ ਭੇਦ ਬਰਕਰਾਰ PRINT ਈ ਮੇਲ
ਅਟਾਰੀ,25 ਜੁਲਾਈ  : ਲੰਘੀ ਰਾਤ ਜੁਲਾਈ ਨੂੰ ਪਾਕਿਸਤਾਨ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ 'ਚ ਸਰਗਰਮ ਦਹਿਸ਼ਤਗਰਦ ਜਥੇਬੰਦੀਆਂ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਡੰਡੇ ਅਤੇ ਬੇਹੜਵਾਲ ਵਿਖੇ ਰਾਤ ਨੂੰ ਦਾਗੇ ਗਏ ਤਿੰਨ ਰਾਕਟਾਂ ਦਾ ਭੇਦ ਅਜੇ ਬਰਕਾਰਾ ਹੈ। ਪਾਕਿਸਤਾਨ ਤਰਫੋਂ ਭਾਰਤ ਦੇ ਖੇਤਰ 'ਚ ਪੈਂਦੇ ਪਿੰਡਾਂ 'ਚ ਸੁੱਟੇ ਗਏ ਰਾਕਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਲੰਘੀ 21 ਜੁਲਾਈ ਨੂੰ ਭਾਰਤ ਪਾਕਿ ਦੇਸ਼ਾਂ ਦੇ ਸਰਹੱਦੀ ਅਧਿਕਾਰੀਆਂ ਦਰਮਿਆਨ ਪਾਕਿ ਰੇਂਜਰਾਂ ਦੇ ਵਾਹਗਾ ਪਾਕਿਸਤਾਨ ਵਿਖੇ ਸਥਿਤ ਕਾਨਫਰੰਸ ਹਾਲ 'ਚ ਮੀਟਿੰਗ ਹੋਈ, ਜਿਸ 'ਚ ਬੀ ਐਸਐਫ ਦੇ ਕਮਾਂਡੈਂਟ ਇੰਦਰਾਜ ਸਿੰਘ ਦੀ ਅਗਵਾਈ ਹੇਠ ਅਧਿਕਾਰੀ ਪਾਕਿਸਤਾਨ ਗਏ ਅਤੇ ਪਾਕਿ ਵਾਲੇ ਪਾਸਿਓਂ ਵਿੰਗ ਕਮਾਂਡੈਂਟ ਤਾਰਿਕ ਸੁਲਤਾਨ ਅਵਾਣ ਦੀ ਟੀਮ 'ਚ 7 ਅਧਿਕਾਰੀ ਮੀਟਿੰਗ 'ਚ ਪੁੱਜੇ। ਮੀਟਿੰਗ ਵਿਚ ਬੀ ਐਸ ਐਫ ਨੇ ਪਾਕਿਸਤਾਨੀ ਰੇਂਜਰਾਂ ਨੂੰ ਕਿਹਾ ਕਿ 4 ਜੁਲਾਈ ਨੂੰ ਅਟਾਰੀ ਇਨਾਕੇ 'ਚ ਪਾਕਿ ਪਾਸਿਓਂ ਕੀਤੀ ਗੋਲਾਬਾਰੀ ਦੀ ਰਿਪੋਰਟ ਜਲਦੀ ਭਾਰਤ ਸਰਕਾਰ ਦੇ ਨਾਮ ਜਾਰੀ ਕੀਤੀ ਜਾਵੇ। ਮੀਟਿੰਗ ਵਿਚ ਇਹ ਸਹਿਮਤੀ ਜ਼ਰੂਰ ਬਣੀ ਕਿ ਇਕ ਦੂਜੇ ਮੁਲਕ ਦੀਆਂ ਸਰਹੱਦਾਂ ਨੇੜਲੇ ਸਥਿਤ ਪਿੰਡਾਂ 'ਚ ਦਹਿਸ਼ਤਗਰਦ ਘਟਨਾਵਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਦੋਵਾਂ ਦੇਸ਼ਾਂ ਦੇ ਸਰਹੱਦੀ ਰਾਖਿਆਂ ਦਰਮਿਆਨ ਹੋਈ ਮੀਟਿੰਗ ਦੇ ਜਲਦੀ ਸਿੱਟੇ ਨਿਕਲਣ ਦੀ ਕੋਈ ਆਸ ਨਹੀਂ ਪ੍ਰਗਟਾਈ ਜਾ ਰਹੀ ਹੈ। ਕਿਉਂਕਿ ਅਟਾਰੀ ਕੋਲ ਪਾਕਿਸਤਾਨ ਦੇ ਇਲਾਕੇ 'ਚੋਂ ਭਾਰਤ ਦੇ ਪਿੰਡਾਂ 'ਚ ਦਾਗੇ ਰਾਕਟਾਂ ਦਾ ਭੇਦ ਅਜੇ ਬਰਕਰਾਰ ਹੈ। ਭਾਵੇਂ ਕਿ ਚੱਲੇ ਰਾਕੇਟਾਂ ਦੇ ਪੁਰਜ਼ਿਆਂ ਨੂੰ ਲੈ ਕੇ ਬੀਐਸਐਫ ਵੱਲੋਂ ਜਾਂਚ ਪੜਤਾਲ ਕੀਤੀ ਜਾ ਚੁੱਕੀ ਹੈ, ਪਰ ਅਜੇ ਤੱਕ ਭਾਰਤ ਦੀ ਸਰਹੱਦੀ ਫੌਜ ਨੇ ਆਪਣੀ ਜਾਂਚ ਦੀ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਹੈ, ਕਿਉਂਕਿ ਸਾਰਿਆਂ ਦਾ ਧਿਆਨ ਜਾਂਚ ਰਿਪੋਰਟ ਵੱਲ ਕੇਂਦਰਿਤ  ਹੈ। ਸਰਹੱਦੀ ਇਲਾਕੇ ਦੇ ਲੋਕ ਜਿਨ੍ਹਾਂ ਨੇ ਇਹ ਧਮਾਕਾ ਅੱਖੀ ਦੇਖਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰਾਕਟ ਪਾਕਿ ਵੱਲੋਂ ਦਾਗੇ ਗਏ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਇਹ ਰਾਕਟ ਕਿਥੇ ਬਣਾਏ ਗਏ ?  ਇਨ੍ਹਾਂ 'ਤੇ ਕਿਸ ਦੇਸ਼ ਦੀ ਮੋਹਰ ਹੈ? ਖੁਫੀਆ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਧਰਤੀ ਤੋਂ ਅਟਾਰੀ ਇਲਾਕੇ 'ਚ ਦਾਗੇ ਗਏ ਰਾਕਟ 107 ਐਮ ਐਮ ਦੇ ਹਨ ਤੇ ਇਨ੍ਹਾਂ ਰਾਕਟਾਂ ਦਾ ਸਟਾਕ ਪਾਕਿਸਤਾਨ 'ਚ ਮੌਜੂਦ ਹੈ।
ਭਾਰਤੀ ਫੌਜ ਇਸ ਗੱਲ ਲਈ ਚਿੰਤਤ ਦੱਸੀ ਜਾ ਰਹੀ ਹੈ ਕਿ ਉਕਤ ਰਾਕਟ ਪਾਕਿਸਤਾਨ ਦੀ ਫੌਜ ਵੱਲੋਂ ਦਾਗੇ ਗਏ ਸ ਨ ਜਾਂ ਫਿਰ ਤਾਲਿਬਾਨੀ ਜਥੇਬੰਦੀ ਵੱਲੋਂ? ਇਸ ਬਾਰੇ ਕੋਈ ਜਾਣਕਾਰੀ ਅਜੇ ਬੀਐਸਐਫ ਨੂੰ ਨਹੀਂ ਮਿਲ ਸਕੀ। ਅੰਮ੍ਰਿਤਸਰ ਦੀ ਜਾਂਚ ਟੀਮ ਨੇ ਭਾਵੇਂ ਕੋਈ ਖੁਲਾਸਾ ਨਹੀਂ ਕੀਤਾ, ਪਰ ਦੱਸਿਆ ਜਾ ਰਿਹਾ ਹੈ ਕਿ ਰਾਕਟ ਦੇ ਪੂਰਜ਼ਿਆਂ ਤੋਂ ਰਾਕਟ 'ਤੇ ਲੱਗ ਮਾਰਕੇ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਦੂਜੇ ਪਾਸੇ ਦਹਿਸ਼ਤਗਰਦ ਵਿਰੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਇਸ ਹਮਲੇ ਨੂੰ ਪਾਕਿ ਦੀ ਸਰਗਰਮ ਦਹਿਸ਼ਤਗਰਦੀ ਜਥੇਬੰਦੀਆਂ ਦਾ ਕਾਰਨਾਮਾ ਦੱਸ ਰਹੇ ਹਨ ਖਬਰ ਇਹ ਹੈ ਕਿ ਭਾਰਤ ਦੀਆਂ ਚੋਟੀ ਦੀਆਂ ਖੁਫੀਆਂ ਏਜੰਸੀਆਂ ਰਾਕਟਾਂ ਦੀ ਸ਼ਨਾਖਤ ਕਰਨ ਦੀ ਭਾਲ ਸਰਗਰਮ ਹਨ।  
 
< Prev   Next >

Advertisements