:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
’03 ਮੁੰਬਈ ਬੰਬ ਧਮਾਕਿਆਂ ’ਚ 3 ਲਸ਼ਕਰ ਅੱਤਵਾਦੀ ਦੋਸ਼ੀ ਕਰਾਰ ਫ਼ਾਂਸੀ ਦੀ ਹੋ ਸਕਦੀ ਹੈ ਸਜ਼ਾ, ਫ਼ੈਸਲਾ 4 ਨੂੰ PRINT ਈ ਮੇਲ
ਮੁੰਬਈ, 27 ਜੁਲਾਈ (ਪੀ. ਟੀ. ਆਈ)-ਛੇ ਸਾਲ ਪਹਿਲਾਂ ਮੁੰਬਈ ’ਚ ਗੇਟਵੇ ਆਫ ਇੰਡੀਆ ਅਤੇ ਜ਼ਵੇਰੀ ਬਜ਼ਾਰ ਵਿਚ ਹੋਏ ਲੜੀਵਾਰ ਦੋ ਬੰਬ ਧਮਾਕਿਆਂ ਦੇ ਮਾਮਲੇ ਵਿਚ ਵਿਸ਼ੇਸ਼ ਪੋਟਾ ਅਦਾਲਤ ਨੇ
ਪਤੀ-ਪਤਨੀ ਸਮੇਤ ਲਸ਼ਕਰ-ਏ-ਤਾਇਬਾ ਦੇ 3 ਅੱਤਵਾਦੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਧਮਾਕਿਆਂ ਵਿਚ 52 ਲੋਕ ਮਾਰੇ ਗਏ ਸੀ 244 ਦੇ ਕਰੀਬ ਜ਼ਖ਼ਮੀ ਹੋ ਗਏ ਸੀ। ਜੱਜ ਐਮ. ਆਰ. ਪੁਰਾਨਿਕ ਨੇ ਅਸ਼ਰਤ ਸ਼ਫੀਕ ਅਨਸਾਰੀ (32), ਮੁਹੰਮਦ ਹਨੀਫ ਸਈਅਦ ਅਨੀਸ (46) ਤੇ ਉਸ ਦੀ ਪਤਨੀ ਫੇਹਮਿਦਾ ਸਈਅਦ (43) ਨੂੰ ਧਮਾਕਿਆਂ ਵਿਚ ਨਿਭਾਈ ਉਨ੍ਹਾਂ ਦੀ ਭੂਮਿਕਾ ਲਈ ਸਾਜ਼ਿਸ਼, ਕਤਲ ਤੇ ਕਤਲ ਦੇ ਯਤਨ ਲਈ ਆਈ. ਪੀ. ਸੀ. ਦੀਆਂ ਵੱਖ ਵੱਖ ਧਾਰਾਵਾਂ, ਪੋਟਾ ਦੀਆਂ ਧਾਰਾਵਾਂ, ਧਮਾਕਾਖੇਜ਼ ਸਮੱਗਰੀ ਕਾਨੂੰਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਬਾਰੇ ਕਾਨੂੰਨ ਤਹਿਤ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਦੋਸ਼ੀਆਂ ਨੇ ਇਕ ਮਹੀਨਾ ਪਹਿਲਾਂ 28 ਜੁਲਾਈ ਨੂੰ ਘਾਟਕੋਪਰ ਵਿਚ ਇਕ ਸਰਕਾਰੀ ਬਸ ਵਿਚ ਬੰਬ ਰੱਖਿਆ ਸੀ ਜਿਸ ਵਿਚ ਦੋ ਵਿਅਕਤੀ ਮਾਰੇ ਗਏ ਸੀ। ਇਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਜੱਜ ਨੇ ਸਜ਼ਾ ਸੁਣਾਉਣ ਬਾਰੇ ਫੈਸਲਾ 4 ਅਗਸਤ ’ਤੇ ਪਾ ਦਿੱਤਾ ਹੈ। ਅਦਾਲਤ ਦਾ ਕਹਿਣਾ ਸੀ ਕਿ ਉਹ 4 ਅਗਸਤ ਨੂੰ ਸਜ਼ਾ ਸਬੰਧੀ ਬਚਾਅ ਪੱਖ ਤੇ ਸਰਕਾਰੀ ਧਿਰ ਦੀਆਂ ਦਲੀਲਾਂ ਸੁਣੇਗੀ। ਅਦਾਲਤ ਵਿਚ ਅੱਜ ਸਾਰੇ ਦੋਸ਼ੀ ਮੌਜੂਦ ਸਨ ਤੇ ਜੱਜ ਵੱਲੋਂ ਫੈਸਲਾ ਸੁਣਾਉਣ ਸਮੇਂ ਚੁੱਪ-ਚਾਪ ਖੜ੍ਹੇ ਸੁਣਦੇ ਰਹੇ। ਇਸ ਮਾਮਲੇ ਦੀ ਸੁਣਵਾਈ 6 ਸਾਲ ਚੱਲੀ ਤੇ ਅੱਜ ਦਾ ਇਹ ਫੈਸਲਾ 1993 ਦੇ ਮੁੰਬਈ ਬੰਬ ਧਮਾਕਿਆਂ ਬਾਰੇ 2007 ਵਿਚ ਵਿਸ਼ੇਸ਼ ਟਾਡਾ ਅਦਾਲਤ ਵਲੋਂ 100 ਦੋਸ਼ੀਆਂ ਨੂੰ ਦੋਸ਼ੀ ਠਹਿਰਾਏ ਜਾਣ ਬਾਰੇ ਸੁਣਾਏ ਗਏ ਫੈਸਲੇ ਤੋਂ ਬਾਅਦ ਦਾ ਸਭ ਤੋਂ ਵੱਡਾ ਫੈਸਲਾ ਹੈ। ਜ਼ਿਕਰਯੋਗ ਹੈ ਕਿ 25 ਅਗਸਤ 2003 ਨੂੰ ਗੇਟਵੇ ਆਫ ਇੰਡੀਆ ਤੇ ਦੱਖਣੀ ਮੁੰਬਈ ਵਿਚ ਭੀੜ ਭਰੇ ਜ਼ਵੇਰੀ ਬਾਜ਼ਾਰ ਵਿਚ ਦੋ ਲੜੀਵਾਰ ਬੰਬ ਧਮਾਕੇ ਹੋਏ ਸੀ ਜਿਨ੍ਹਾਂ ਨੂੰ ਲਸ਼ਕਰ-ਏ-ਤਾਇਬਾ ਵਲੋਂ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦੇ ਦੋ ਹੋਰ ਦੋਸ਼ੀ ਮੁਹੰਮਦ ਅਨਸਾਰੀ ਲੱਡੂਵਾਲਾ ਤੇ ਮੁਹੰਮਦ ਹਸਨ ਬੈਟਰੀਵਾਲਾ ਨੂੰ ਪਿਛਲੇ ਸਾਲ ਪੋਟਾ ਨਜ਼ਰਸਾਨੀ ਕਮੇਟੀ ਵਲੋਂ ਕਲੀਨ ਚਿੱਟ ਦਿੱਤੇ ਜਾਣ ਕਾਰਨ ਬਰੀ ਕਰ ਦਿੱਤਾ ਗਿਆ ਸੀ। ਵਿਸ਼ੇਸ਼ ਸਰਕਾਰੀ ਵਕੀਲ ਉਜਵਲ ਨਿਕਮ ਨੇ ਦੋਸ਼ੀ ਠਹਿਰਾਏ ਗਏ 3 ਜਣਿਆਂ ਖਿਲਾਫ ਕੇਸ ਮਜ਼ਬੂਤ ਕਰਨ ਲਈ 103 ਗਵਾਹਾਂ ਨੂੰ ਪੇਸ਼ ਕੀਤਾ ਸੀ। ਇਨ੍ਹਾਂ ਵਿਚ ਸੱਭ ਤੋਂ ਅਹਿਮ ਗਵਾਹ ਉਹ ਟੈਕਸੀ ਡਰਾਈਵਰ ਸੀ ਜਿਸ ਦੀ ਟੈਕਸੀ ਨੂੰ ਗੇਟਵੇ ਆਫ ਇੰਡੀਆ ਵਿਚ ਬੰਬ ਰੱਖਣ ਲਈ ਵਰਤਿਆ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਉਕਤ ਡਰਾਈਵਰ ਨੇ ਹੀ ਦੋਸ਼ੀਆਂ ਦੇ ਘਰ ਤੱਕ ਪਹੁੰਚਣ ਵਿਚ ਮਦਦ ਕੀਤੀ ਸੀ।
 
< Prev   Next >

Advertisements