ਤੇਲ ਮਾਰਕਿਟਿੰਗ ਕੰਪਨੀਆਂ ਨੂੰ ਭਾਰੀ ਨੁਕਸਾਨ
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਇਸ ਸਾਲ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਸੀ ਗੈਸ ਦੀ ਵਿੱਕਰੀ ਤੋਂ ਕਰੀਬਨ 50 ਹਜਾਰ ਕਰੋੜ ਰੁਪਏ ਦੀ ਘੱਟ ਵਸੂਲੀ ਹੋਣ ਦਾ ਅਨੁਮਾਨ ਹੈ।
ਸਰਵਜਨਕ ਖੇਤਰ ਦੀ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਇਸ ਸਾਲ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਸੀ ਗੈਸ ਦੀ ਵਿੱਕਰੀ ਤੋਂ ਕਰੀਬਨ 50 ਹਜਾਰ ਕਰੋੜ ਰੁਪਏ ਦੀ ਘੱਟ ਵਸੂਲੀ ਹੋਣ ਦਾ ਅਨੁਮਾਨ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਲੋਕ ਸਭਾ ਨੂੰ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਵਿੱਚ ਇਹ ਜਾਣਕਾਰੀ ਦਿੱਤੀ।

ਉਹਨਾਂ ਨੇ ਦੱਸਿਆ ਕਿ ਇੱਕ ਜੁਲਾਈ 2009 ਦੀ ਸਥਿਤੀ ਦੇ ਮੁਤਾਬਿਕ ਸਰਵਜਨਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੂੰ 2009-10 ਵਿੱਚ ਪੈਟਰੋਲੀਅਮ ਪਦਾਰਥਾਂ ਦੀ ਲਾਗਤ ਤੋਂ ਘੱਟ ਕੀਮਤ ਉੱਤੇ ਵਿੱਕਰੀ ਨਾਲ ਕਰੀਬ 50 ਹਜਾਰ ਕਰੋੜ ਰੁਪਏ ਦੀ ਘੱਟ ਵਸੂਲੀ ਹੋਣ ਦਾ ਅਨੁਮਾਨ ਹੈ।

ਉਹਨਾਂ ਨੇ ਦੱਸਿਆ ਕਿ ਤੇਲ ਕੰਪਨੀਆਂ ਦੇ ਇਸ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਪੈਟਰੋਲ ਦੇ ਖੁਦਰਾ ਭਾਅ ਵਿੱਚ 6.94 ਰੁਪਏ, ਡੀਜ਼ਲ ਵਿੱਚ 4.11 ਅਤੇ ਮਿੱਟੀ ਦੇ ਤੇਲ ਵਿੱਚ 16.01 ਪ੍ਰਤੀ ਲੀਟਰ ਦਾ ਵਾਧਾ ਕਰਨ ਦੀ ਜ਼ਰੂਰਤ ਹੈ। ਇਸਦੇ ਇਲਾਵਾ ਰਸੋਈ ਗੈਸ ਸਿਲੰਡਰ ਦੇ ਭਾਅ ਵਿੱਚ 96.68 ਰੁਪਏ ਦੇ ਵਾਧੇ ਦੀ ਜ਼ਰੂਰਤ ਹੈ।