ਦਹਿਸ਼ਤਗਰਦਾਂ ਦੀ ਗੋਲਾਬਾਰੀ ਨਾਲ ਦੋ ਜਵਾਨ ਸ਼ਹੀਦ
ਯੂਐਨਆਈ
ਸ੍ਰੀਨਗਰ : 1 ਅਗਸਤ
ਸ਼ਹਿਰ ਦੇ ਅਤਿ ਸੁਰੱਖਿਆ ਵਾਲੇ ਖੇਤਰ ਰੀਗਲ ਚੌਕ ‘ਚ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਕੇਂਦਰੀ ਰਿਜ਼ਰਵ
ਪੁਲਿਸ ਫੋਰਸ (ਸੀਆਰਪੀਐਫ਼) ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਦੂਜਾ ਜ਼ਖ਼ਮੀ ਹੋ ਗਿਆ। ਜਦੋਂ ਕਿ ਇਸ ਦੇ ਤੁਰੰਤ ਬਾਅਦ ਦਹਿਸ਼ਤਗਰਦਾਂ ਨੇ ਇੱਕ ਹੋਰ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਲਾਲ ਚੌਕ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਸਥਿਤ ਰੀਗਲ ਚੌਕ ਦੇ ਇੱਕ ਭੀੜ-ਭਾੜ ਵਾਲੇ ਬਾਜ਼ਾਰ ‘ਚ ਦਹਿਸ਼ਤਗਰਦਾਂ ਨੇ ਅਰਧ-ਸੈਨਿਕ ਦਸਤਿਆਂ ਨੂੰ ਨਿਸ਼ਾਨਾ ਬਣਾਇਆ। ਗੋਲਾਬਾਰੀ ਦੀ ਆਵਾਜ਼ ਸੁਣਦਿਆਂ ਹੀ ਬਾਜ਼ਾਰ ‘ਚ ਹਫ਼ੜਾ-ਦਫ਼ੜੀ ਮੱਚ ਗਈ ਤੇ ਲੋਕ ਬਾਜ਼ਾਰ ਤੋਂ ਭੱਜਣ ਲੱਗੇ। ਇਸ ਦੇ ਤੁਰੰਤ ਬਾਅਦ ਦਹਿਸ਼ਤਗਰਦਾਂ ਨੇ ਸ਼ਹਿਰ ਦੇ ਬਾਟਮਾਲੂ ਖੇਤਰ ‘ਚ ਇੱਕ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਦਹਿਸ਼ਤਗਰਦਾਂ ਦੀ ਭਾਲ ਸ਼ੁਰੂ ਕਰ ਦਿੱਤੀ।