ਮਿਲਾਵਟ ਖੋਰਾਂ ਖਿਲਾਫ ਮਾਇਆ ਦੇ ਆਦੇਸ਼
ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਖਾਧ ਪਦਾਰਥਾਂ ਅਤੇ ਦਵਾਈਆਂ ਵਿਚ ਮਿਲਾਵਟ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪ੍ਰਸ਼ਾਸਨਿਕ ਵਿਵਸਥਾ ਉੱਪਰ ਸੁਤੰਤਰ ਰੂਪ ਨਾਲ ਖਾਧ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਗਠਨ ਨੂੰ ਮੰਜੂਰੀ ਦਿੱਤੀ ਹੈ।
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਖਾਧ ਪਦਾਰਥਾਂ ਅਤੇ ਦਵਾਈਆਂ ਵਿਚ ਮਿਲਾਵਟ ਦੀਆਂ ਘਟਨਾਵਾਂ ਉੱਪਰ ਰੋਕ ਲਗਾਉਣ ਲਈ ਪ੍ਰਸ਼ਾਸਨਿਕ ਵਿਵਸਥਾ ਉੱਪਰ ਸੁਤੰਤਰ ਰੂਪ ਨਾਲ ਖਾਧ ਅਤੇ ਦਵਾਈ ਪ੍ਰਸ਼ਾਸਨ ਵਿਭਾਗ ਦੇ ਗਠਨ ਨੂੰ ਮੰਜੂਰੀ ਦਿੱਤੀ ਹੈ।

ਮਾਇਆਵਤੀ ਨੇ ਇਸ ਦੇ ਨਾਲ ਹੀ ਇਸ ਅਧੀਨ ਮਜ਼ਬੂਤ ਸੂਚਨਾ ਇਕਾਈ ਨੂੰ ਗਠਿਤ ਕਰਨ ਅਤੇ ਇਸ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਨੂੰ ਪ੍ਰਭਾਵੀ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।

ਉਹਨਾਂ ਨੇ ਮਿਲਾਵਟ ਸੰਬੰਧੀ ਸ਼ਿਕਾਇਤਾਂ ਦੇ ਕਾਰਗਰ ਨਿਵਾਰਨ ਲਈ ਪਬਲਿਕ ਵਾਚ ਗਰੁੱਪ ਬਨਾਉਣ ਅਤੇ ਇੱਕ ਹੈਲਪਲਾਇਨ ਸਥਾਪਤ ਕਰਨ ਦੇ ਵੀ ਆਦੇਸ਼ ਦਿੱਤੇ ਹਨ ਜਿਸ ਨਾਲ ਆਮ ਜਨਤਾ ਤੋਂ ਪ੍ਰਾਪਤ ਸ਼ਿਕਾਇਤਾਂ ਉੱਪਰ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਈ ਜਾ ਸਕੇ।

ਉਹਨਾਂ ਫੀਲਡ ਅਧਿਕਾਰੀਆਂ ਨੂੰ ਮਿਲਾਵਟ ਖੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਯਕੀਨੀ ਬਨਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।