ਸੈਂਸੈਕਸ 13 ਮਹੀਨਿਆਂ ਦੇ ਉੱਚ ਪੱਧਰ 'ਤੇ
ਮੁੰਬਈ -ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ 310 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ।ਇਸ ਤੋਂ ਮਗਰੋਂ ਸ਼ਾਮ ਵੇਲ੍ਹੇ ਕਾਰੋਬਾਰ ਬੰਦ ਹੋਣ ਮੌਕੇ ਇਹ 282 ਅੰਕਾਂ ਦੇ ਵਾਧੇ ਨਾਲ 13 ਮਹੀਨਿਆਂ ਦੇ ਉੱਚ ਪੱਧਰ ਉੱਪਰ ਜਾ 15,670 ਪੁੱਜਾ।
ਬੰਬਈ ਸਟਾਕ ਐਕਸਚੇਂਜ ਦੇ ਸੈਂਸੈਕਸ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ 310 ਅੰਕਾਂ ਦਾ ਵਾਧਾ ਦਰਜ ਕੀਤਾ ਗਿ।ਇਸ ਤੋਂ ਮਗਰੋਂ ਸ਼ਾਮ ਵੇਲ੍ਹੇ ਕਾਰੋਬਾਰ ਬੰਦ ਹੋਣ ਮੌਕੇ ਇਹ 282 ਅੰਕਾਂ ਦੇ ਵਾਧੇ ਨਾਲ 13 ਮਹੀਨਿਆਂ ਦੇ ਉੱਚ ਪੱਧਰ ਉੱਪਰ ਜਾ 15,670 ਪੁੱਜਾ।

ਇਹ ਵਾਧਾ ਵਿਦੇਸ਼ੀ ਫੰਡਾਂ ਵੱਲੋਂ ਪੂੰਜੀ ਭੇਜਣ ਅਤੇ ਕਾਰਪੋਰੇਟ ਕੰਪਨੀਆਂ ਦੇ ਪ੍ਰਭਾਵਸ਼ਾਲੀ ਤਿਮਾਹੀ ਸਿੱਟਿਆਂ ਅਤੇ ਸੰਸਾਰਕ ਬਜ਼ਾਰਾਂ ਵਿਚ ਆਈ ਸਥਿੱਰਤਾ ਕਾਰਣ ਦਰਜ ਕੀਤਾ ਗਿਆ।

ਬੀਤੇ ਕੱਲ੍ਹ ਵੀ ਵਾਧੇ ਨਾਲ ਬੰਦ ਹੋਇਆ ਬੀਐਸਈ ਸੈਂਸੈਕਸ ਅੱਜ 311 ਅੰਕਾਂ ਦੀ ਤੇਜ਼ੀ ਨਾਲ 15,698 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ ਸੀ ਜੋ 2.47 ਫੀਸਦੀ ਹੈ।

ਇਸ ਤੋਂ ਅਲਾਵਾ ਐਨਐਸਈ ਦਾ ਨਿਫਟੀ ਵੀ 65 ਅੰਕਾਂ ਦੀ ਤੇਜ਼ੀ ਨਾਲ 4,636 ਅੰਕਾਂ ਦੇ ਪੱਧਰ ਉੱਪਰ ਜਾ ਪੁੱਜ।ਬਜ਼ਾਰ ਸੂਤਰਾਂ ਨੇ ਦੱਸਿਆ ਕਿ ਸ਼ੇਅਰ ਬਜ਼ਾਰ ਦੇ ਅੱਗੇ ਵੀ ਮੌਜੂਦਾ ਪੱਧਰ ਦੇ ਆਲੇ ਦੁਆਲੇ ਰਹਿਣ ਦੀ ਸੰਭਾਵਨਾ ਹੈ।