ਭਾਰਤ ਦੀ ਆਰਥਿਕ ਵਾਧਾ ਦਰ ਸਥਿਰ ਰਹੇਗੀ:ਐਚਐਸਬੀਸੀ
ਮੁੰਬਈ-ਵਿੱਤੀ ਸੰਸਥਾ ਐਚਐਸਬੀਸੀ ਨੇ ਕਿਹਾ ਹੈ ਕਿ ਮਾਨਸੂਨ ਦੀ ਬਰਸਾਤ 'ਚ 19 ਫ਼ੀਸਦੀ ਦੀ ਕਮੀ ਹੋਣ ਦੇ ਬਾਵਜੂਦ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ ਸਥਿਰ ਰਹੇਗੀ।
ਵਿੱਤੀ ਸੰਸਥਾ ਐਚਐਸਬੀਸੀ ਨੇ ਕਿਹਾ ਹੈ ਕਿ ਮਾਨਸੂਨ ਦੀ ਬਰਸਾਤ 'ਚ 19 ਫ਼ੀਸਦੀ ਦੀ ਕਮੀ ਹੋਣ ਦੇ ਬਾਵਜੂਦ ਚਾਲੂ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ ਸਥਿਰ ਰਹੇਗੀ।

ਐਚਐਸਬੀਸੀ ਨੇ ਭਾਰਤੀ ਅਰਥਵਿਵਸਥਾ 'ਤੇ ਅਪਣਾ ਤਾਜ਼ਾ ਅਨੁਮਾਨ ਜ਼ਾਰੀ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਵਿੱਤੀ ਸਾਲ 'ਚ ਕੁੱਲ੍ਹ ਘਰੇਲੂ ਉਤਪਾਦ ਦੀ ਵਿਕਾਸ ਦਰ 6.2 ਪ੍ਰਤਿਸ਼ਤ ਦੇ ਆਸਪਾਸ ਰਹੇਗ।ਐਚਐਸਬੀਸੀ ਨੇ ਅਗਲੇ ਵਿੱਤੀ ਸਾਲ 2010-11 ਲਈ ਅਰਥ ਵਿਵਸਥਾ ਦੀ ਵਿਕਾਸ ਦਾ ਅਨੁਮਾਨ ਅੱਠ ਫ਼ੀਸਦੀ ਲਗਾਇਆ ਹੈ,ਬਹਿਰਹਾਲ ਪਿੱਛਲੇ ਸੱਤ ਸਾਲ 'ਚ ਦੇਸ਼ ਪਹਿਲੀ ਵਾਰ ਮਾਨਸੂਨ ਦੀ ਬਰਸਾਤ ਘੱਟ ਹੋਣ ਦੀ ਸਥਿੱਤੀ ਤੋਂ ਨਿਪਟਣ ਦੀ ਤਿਆਰੀ ਕਰ ਰਿਹਾ ਹ।ਪਿੱਛਲੇ ਦੋ ਦਹਾਕਿਆਂ 'ਚ ਇਹ ਸਥਿੱਤੀ ਦੂਸਰੀ ਵਾਰ ਪੈਦਾ ਹੋਈ ਹੈ।