ਟੈਕਨੀਕਲ ਇੰਪਲਾਈਜ਼ ਐਸੋਸੀਏਸ਼ਨ ਆਫ਼ ਰੋਡਵੇਜ਼ ਦਾ ਪੰਜਵਾਂ ਸੰਮੇਲਨ ਸਮਾਪਤ
ਨਵੀਂ ਦਿੱਲੀ, 1 ਅਗਸਤ -ਟੈਕਨੀਕਲ ਇੰਪਲਾਈਜ਼ ਐਸੋਸੀਏਸ਼ਨ ਆਫ਼ ਰੇਲਵੇਜ਼ (ਟੀਅਰ) ਦਾ ਪੰਜਵਾਂ ਰਾਸ਼ਟਰੀ ਵਾਰਸ਼ਿਕ ਸੰਮੇਲਨ ਚੇਨੱਈ ਵਿਚ ਸਮਾਪਤ ਹੋਇਆ। ਸੰਮੇਲਨ ਦੇ ਮੁੱਖ ਮਹਿਮਾਨ ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਦੇ ਤਾਮਿਲਨਾਡੂ ਪ੍ਰਦੇਸ਼ ਪ੍ਰਧਾਨ ਸੀ.
ਕੇ. ਰੋਮਜ਼ ਸਨ ਅਤੇ ਸਮਾਰੋਹ ਦੀ ਪ੍ਰਧਾਨਗੀ ਸੰਗਠਨ ਦੇ ਕਾਰਜਕਾਰੀ ਪ੍ਰਧਾਨ ਐਨ. ਪੀ. ਨੋਰੀਆ ਨੇ ਕੀਤੀ। ਇਸ ਸੰਮੇਲਨ ਵਿਚ 11 ਰੋਡਵੇਜ਼ ਦੇ ਟੀਅਰ ਪ੍ਰਤੀਨਿਧੀਆਂ ਨੇ ਵੱਡੀ ਸੰਖਿਆ ਵਿਚ ਭਾਗ ਲਿਆ ਅਤੇ ਕਈ ਪ੍ਰਸਤਾਵ ਵੀ ਪਾਸ ਕੀਤੇ। ਸੰਮੇਲਨ ਵਿਚ ਤਕਨੀਕੀ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਉਨ੍ਹਾਂ ਸੰਮੇਲਨ ਵਿਚ ਪਾਸ ਕੀਤਾ ਗਿਆ ਕਿ ਸੰਪੂਰਨ ਗਰੁੱਪ ਸੀ, ਤਕਨੀਸ਼ੀਅਨ ਕੇਡਰ ਨੂੰ ਇਕ ਕੇਡਰ ਕਰਾਉੁਣ ਅਤੇ ਸਾਰੇ ਭੱਤੇ ਤਕਨੀਕੀ ਕਰਮਚਾਰੀਆਂ ਨੂੰ ਵੀ ਦਿਵਾਉਣ ਤੀਕ ਲਗਾਤਾਰ ਅ੍ਯੰਦੋਲਨ ਕੀਤੇ ਜਾਣਗੇ। ਰਾਸ਼ਟਰੀ ਸੰਮੇਲਨ ਵਿਚ ਟੀਅਰ ਦੀ ਨਵੀਂ ਰਾਸ਼ਟਰੀ ਕਾਰਜਕਰਨੀ ਦਾ ਗਠਨ ਵੀ ਕੀਤਾ ਗਿਆ। ਚੋਣ ਅਧਿਕਾਰੀ ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਤਾਮਿਲਨਾਡੂ ਪ੍ਰਦੇਸ਼ ਦੇ ਜਨਰਲ ਸਕੱਤਰ ਰਾਜੀਵ ਮੈਨਨ ਦੀ ਦੇਖ-ਰੇਖ ਵਿਚ ਇਹ ਚੋਣ ਨਿਰਵਿਰੋਧ ਸਮਾਪਤ ਹੋਈ ਰਾਸ਼ਟਰੀ ਜਨਰਲ ਸਕੱਤਰ ਜੇ. ਪੀ. ਮਿਸਰਾ (ਦਿੱਲੀ) ਨੂੰ ਰਾਸ਼ਟਰੀ ਪ੍ਰਧਾਨ, ਰਾਜ ਕੁਮਾਰ ਅਗਨੀ ਹੋਤਰੀ (ਸਕੂਰ ਬਸਤੀ ਦਿੱਲੀ) ਨੂੰ ਰਾਸ਼ਟਰੀ ਜਨਰਲ ਸਕੱਤਰ, ਐਨ. ਪੀ. ਨੋਰੀਆ (ਜੱਬਲਪੁਰ) ਨੂੰ ਕਾਰਜਕਾਰੀ ਪ੍ਰਧਾਨ, ਪੀ. ਸੀ. ਸੈਨੀ (ਅਜਮੇਰ) ਨੂੰ ਸੰਯੁਕਤ ਜਨਰਲ ਸਕੱਤਰ ਅਤੇ ਰਾਜੇਸ਼ ਕੁਮਾਰ (ਦਿੱਲੀ) ਨੂੰ ਵਿੱਤ ਸਕੱਤਰ ਚੁਣਿਆ ਗਿਆ। ਕਾਰਜਕਾਰੀ ਵਿਚ 4 ਪ੍ਰਧਾਨ, 6 ਸਹਾਇਕ ਜਨਰਲ ਸਕੱਤਰ, ਇਕ ਸਹਾਇਕ ਵਿੱਤ ਸਕੱਤਰ ਅਤੇ 11 ਕਾਰਜਕਾਰਨੀ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਪ੍ਰਧਾਨ ਸੀ. ਕੇ. ਸੋਮਨ ਨੇ ਤਕਨੀਕੀ ਕਰਮਚਾਰੀਆਂ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਟੀਅਰ ਦੇ ਹਰੇਕ ਸੰਘਰਸ਼ ਵਿਚ ਉੁਨ੍ਹਾਂ ਦਾ ਸਾਥ ਦੇਣਗੇ।