ਨਵੰਬਰ 84 ਦੇ ਸ਼ਹੀਦਾਂ ਦੀ ਯਾਦ ’ਚ ਦੇਸ਼ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ
ਨਵੀਂ ਦਿੱਲੀ, 1 ਅਗਸਤ -ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਗਿਆਨ ਸੇਵਾ ਟਰੱਸਟ ਵੱਲੋਂ 25 ਹਜ਼ਾਰ ਪੌਦੇ ਪੂਰੇ ਦੇਸ਼ ਵਿਚ ਲਗਾਏ ਜਾਣਗੇ। ਟਰੱਸਟ ਦੇ ਚੇਅਰਮੈਨ ਸ: ਐਚ. ਐਸ. ਫੂਲਕਾ (ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ) ਦਾ ਕਹਿਣਾ ਹੈ ਕਿ ਇਸ
ਮੁਹਿੰਮ ਵਿਚ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਹੈ ਅਤੇ ਇਹ ਪੌਦੇ ਬਾਬਾ ਜੀ ਵੱਲੋਂ ਆਪਣੀ ਨਰਸਰੀ ਵਿਚੋਂ ਮੁਫਤ ਦਿੱਤੇ ਜਾ ਰਹੇ ਹਨ। ਇਨ੍ਹਾਂ ਪੌਦਿਆਂ ਨੂੰ ਲਗਾਉਣ ਲਈ ਪੰਜਾਬ ਤੋਂ ਵਾ¦ਟੀਅਰਾਂ ਦੀ ਟੀਮ ਵੀ ਆਈ ਹੈ। ਇਨ੍ਹਾਂ ਪੌਦਿਆਂ ਵਿਚੋਂ 100 ਪੌਦੇ ਕੜਕੜਡੂੰਮਾ ਅਦਾਲਤ ਦੇ ਨਾਲ ਲਗਾਏ ਗਏ ਹਨ। ਇਸ ਤੋਂ ਇਲਾਵਾ ਇਕ ਹਜ਼ਾਰ ਪੌਦੇ ਚਿਰਾਜ ਦਿੱਲੀ ਤੇ ਗਰੇਟਰ ਕੈਲਾਸ਼ ਵਿਚ ਵੀ ਪਿਛਲੇ ਦਿਨੀਂ ਲਗਾਏ ਜਾ ਚੁੱਕੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 27 ਜੁਲਾਈ ਨੂੰ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਦੇ ਕਰ ਕਮਲਾਂ ਨਾਲ ਹੋਈ ਸੀ। ਇਸ ਦੌਰਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਵੀ ਆਪਣੀ ਪੂਰੀ ਟੀਮ ਨਾਲ ਪੰਜਾਬ ਤੋਂ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਉਨ੍ਹਾਂ ਨਾਲ ਸੀਨੀਅਰ ਵਕੀਲ ਸ: ਨਵਕਿਰਨ ਸਿੰਘ ਅਤੇ ਫੈਡਰੇਸ਼ਨ ਦਿੱਲੀ ਇਕਾਈ ਦੇ ਆਗੂ ਸ: ਨਰਿੰਦਰ ਸਿੰਘ, ਬੀਬੀ ਦਲਜੀਤ ਕੌਰ, ਸ: ਅਵਤਾਰ ਸਿੰਘ, ਸ: ਰਵਿੰਦਰਪਾਲ ਸਿੰਘ ਲੱਕੀ, ਸ: ਮਨਜੀਤ ਸਿੰਘ, ਸ: ਬਲਜੀਤ ਸਿੰਘ ਵੀ ਮੌਜੂਦ ਸਨ।