ਸੈਨਾ ਭਰਤੀ ਘੁਟਾਲਾ, ਆਰੋਪੀਆਂ ਦੀ ਜ਼ਮਾਨਤ ਰੱਦ
ਅਜਮੇਰ- ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਪਿਛਲੀ 11 ਤੋਂ 19 ਜੁਲਾਈ ਤੱਕ ਚੱਲੀ ਸੈਨਾ ਭਰਤੀ ਦੇ ਦੌਰਾਨ ਘੁਟਾਲਾ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਦਲਾਲਾਂ ਦੀ ਜ਼ਮਾਨਤ ਅਪੀਲ ਕੱਲ੍ਹ ਜਿਲ੍ਹਾ ਅਤੇ ਸ਼ੈਸਨ ਜੱਜ ਅਤੁਲ ਕੁਮਾਰ ਜੈਨ ਨੇ ਖਾਰਿਜ ਕਰ ਦਿੱਤੀ।
ਰਾਜਸਥਾਨ ਦੇ ਅਜਮੇਰ ਸ਼ਹਿਰ ਵਿੱਚ ਪਿਛਲੀ 11 ਤੋਂ 19 ਜੁਲਾਈ ਤੱਕ ਚੱਲੀ ਸੈਨਾ ਭਰਤੀ ਦੇ ਦੌਰਾਨ ਘੁਟਾਲਾ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਦਲਾਲਾਂ ਦੀ ਜ਼ਮਾਨਤ ਅਪੀਲ ਕੱਲ੍ਹ ਜਿਲ੍ਹਾ ਅਤੇ ਸ਼ੈਸਨ ਜੱਜ ਅਤੁਲ ਕੁਮਾਰ ਜੈਨ ਨੇ ਖਾਰਿਜ ਕਰ ਦਿੱਤੀ।

ਭਰਤੀ ਸ਼ੁਰੂ ਹੋਣ ਦੇ ਦਿਨ ਹੀ ਸੈਨਾ ਦੀ ਖੁਫ਼ੀਆ ਸ਼ਾਖਾ ਅਤੇ ਪੁਲਿਸ ਨੇ ਸੰਯੁਕਤ ਕਾਰਵਾਈ ਕਰਕੇ ਦਲਾਲਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹਨਾਂ ਦਲਾਲਾਂ ਵਿੱਚ ਝੁੰਝੁਨੂੰ ਨਿਵਾਸੀ ਕੁੰਦਨ ਸਿੰਘ, ਜੈਪੁਰ ਦੇ ਸੀਤਾਰਾਮ, ਜੋਧਪੁਰ ਦੇ ਤਾਜਾਰਾਮ, ਲਾਹੋਖਾਨ ਅਜਮੇਰ ਨਿਵਾਸੀ ਹਨੀਫ਼ ਅਤੇ ਗੁਲਾਬਪੁਰਾ ਨਿਵਾਸੀ ਸਚਿਨ ਸ਼ਾਮਿਲ ਸਨ, ਜਿਹਨਾਂ ਦੀ ਜ਼ਮਾਨਤ ਅਰਜੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਇਹਨਾਂ ਲੋਕਾਂ ਦੇ ਵਿਰੁੱਧ ਗੰਭੀਰ ਆਰੋਪ ਹ। ਇਹਨਾਂ ਨੇ ਸੈਨਾ ਦੇ ਅਧਿਕਾਰੀਆਂ ਨਾਲ ਗੰਢਤੁਪ ਕਰਕੇ ਸਾਜਿਸ਼ ਅਤੇ ਧੋਖਾਧੜੀ ਨਾਲ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ।