ਰਾਜ ਨੂੰ ਮਿਲਿਆ ਸਰਬਜੀਤ ਦਾ ਪਰਿਵਾਰ
ਮੁੰਬਈ - ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੂੰ ਮਿਲੇ।ਸਰਬਜੀਤ ਦੀ ਭੈਣ ਦਲਬੀਰ ਕੌਰ, ਉਸ ਦੇ ਪਤੀ ਬਲਦੇਵ ਸਿੰਘ ਅਤੇ ਸਰਬਜੀਤ ਦੀਆਂ ਧੀਆਂ ਸਵਪਨਦੀਪ ਕੌਰ ਰਾਜ ਨੂੰ ਉਸ ਦੇ ਘਰ ਸੈਂਟ੍ਰਲ ਮੁੰਬਈ ਵਿਖੇ ਮਿਲੇ।
ਪਾਕਿਸਤਾਨ ਵਿਚ ਮੌਤ ਦੀ ਸਜਾ ਪ੍ਰਾਪਤ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਪਰਿਵਾਰਕ ਮੈਂਬਰ ਅੱਜ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁਖੀ ਰਾਜ ਠਾਕਰੇ ਨੂੰ ਮਿਲੇ।

ਸਰਬਜੀਤ ਦੀ ਭੈਣ ਦਲਬੀਰ ਕੌਰ, ਉਸ ਦੇ ਪਤੀ ਬਲਦੇਵ ਸਿੰਘ ਅਤੇ ਸਰਬਜੀਤ ਦੀਆਂ ਧੀਆਂ ਸਵਪਨਦੀਪ ਕੌਰ ਰਾਜ ਨੂੰ ਉਸ ਦੇ ਘਰ ਸੈਂਟ੍ਰਲ ਮੁੰਬਈ ਵਿਖੇ ਮਿਲੇ।

ਰਾਜ ਨੂੰ ਆਪਣਾ ਦੁੱਖ ਦੱਸਦਿਆਂ ਦਲਬੀਰ ਨੇ ਆਰੋਪ ਲਗਾਇਆ ਕਿ ਸਰਕਾਰ ਸਰਬਜੀਤ ਦੀ ਰਿਹਾਈ ਲਈ ਲੋੜੀਂਦੀ ਕੋਸ਼ਿਸ਼ ਨਹੀਂ ਕਰ ਰਹੀ ਹੈ।

ਦਲਵੀਰ ਨੇ ਰਾਜ ਨੂੰ ਰੱਖੜੀ ਵੀ ਬੰਨੀ ਜਿੰਨ੍ਹਾਂ ਨੇ ਬਦਲੇ ਵਿਚ ਦਲਵੀਰ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਦਿੱਤ।ਉਹਨਾਂ ਕਿਹਾ ਕਿ ਅਸੀਂ ਸ਼ਿਵਸੈਨਾ ਆਗੂਆਂ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨਾਂ ਨਾਲ ਸੰਪਰਕ ਨਹੀਂ ਕਰ ਸਕੇ।