ਅੰਤਿਮ ਸੰਸਕਾਰ ਨੂੰ ਤਰਸ ਰਹੀ ਹੈ ਲਾਸ਼
ਉਦੈਪੁਰ- ਰਾਜਸਥਾਨ ਵਿਖੇ ਉਦੈਪੁਰ ਦੇ ਆਦਿਵਾਸੀ ਪਿੰਡ ਵਿੱਚ ਇੱਕ ਵਿਅਕਤੀ ਦੀ ਕਥਿਤ ਮੌਤ ਦੇ ਜਿੰਮੇਦਾਰ ਵਿਅਕਤੀ ਤੋਂ ਮੁਆਵਜੇ ਨੂੰ ਲੈਕੇ ਮ੍ਰਿਤਕ ਦੀ ਲਾਸ਼ ਪਿਛਲੇ ਪੰਜ ਮਹੀਨਿਆਂ ਤੋਂ ਅੰਤਿਮ ਸੰਸਕਾਰ ਦੇ ਲਈ ਤਰਸ ਰਹੀ ਹੈ।
ਰਾਜਸਥਾਨ ਵਿਖੇ ਉਦੈਪੁਰ ਦੇ ਆਦਿਵਾਸੀ ਪਿੰਡ ਵਿੱਚ ਇੱਕ ਵਿਅਕਤੀ ਦੀ ਕਥਿਤ ਮੌਤ ਦੇ ਜਿੰਮੇਦਾਰ ਵਿਅਕਤੀ ਤੋਂ ਮੁਆਵਜੇ ਨੂੰ ਲੈਕੇ ਮ੍ਰਿਤਕ ਦੀ ਲਾਸ਼ ਪਿਛਲੇ ਪੰਜ ਮਹੀਨਿਆਂ ਤੋਂ ਅੰਤਿਮ ਸੰਸਕਾਰ ਦੇ ਲਈ ਤਰਸ ਰਹੀ ਹੈ।

ਉਦੈਪੁਰ ਤੋਂ ਕਰੀਬਨ 150 ਕਿਲੋਮੀਟਰ ਦੂਰ ਆਦਿਵਾਸੀ ਅੰਚਲ ਕੋਟੜਾ ਤਹਿਸੀਲ ਦੇ ਵਿਓਲ ਪਿੰਡ ਵਿੱਚ ਰੱਖੀ ਇਹ ਲਾਸ਼ ਗੁਜਰਾਤ ਦੇ ਤਾੜੀਵੇਰੀ ਪਿੰਡ ਦੇ ਹੁੰਸਾਰਾਮ ਦੀ ਹੈ। ਹੁੰਸਾਰਾਮ ਵਿਓਲ ਪਿੰਡ ਦੇ ਮਸ਼ਰਲਾਲ ਦੇ ਟਰੈਕਟਰ ਉੱਤੇ ਮਜ਼ਦੂਰੀ ਕਰਦਾ ਸੀ।

ਹੁੰਸਾਰਾਮ ਦੀ ਕੋਟੜਾ ਪਿੰਡ ਦੇ ਨੇੜੇ ਨਦੀ ਵਿੱਚ 26 ਫਰਵਰੀ 2009 ਨੂੰ ਡੁੱਬਣ ਨਾਲ ਮੌਤ ਹੋ ਗਈ ਸੀ। ਹੁੰਸਾਰਾਮ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਦਾ ਅੰਤਿਮ ਸਰਕਾਰ ਕਰਨ ਦੀ ਬਜਾਏ ਮਸ਼ਰਲਾਲ ਨੂੰ ਮੌਤ ਦਾ ਜਿੰਮੇਦਾਰ ਮੰਨਦੇ ਹੋਏ ਉਸ ਤੋਂ ਚਾਰ ਲੱਖ ਰੁਪਏ ਦੇ ਮੁਆਵਜੇ ਦੀ ਮੰਗ ਕੀਤੀ।