ਸਰਕਾਰ ਦੀ ਨਿੱਜੀ ਏਅਰ ਲਾਇਨਾਂ ਨੂੰ ਚਿਤਾਵਨੀ
ਨਵੀਂ ਦਿੱਲੀ - ਨਿੱਜੀ ਏਅਰ ਲਾਇਨਾਂ ਲਈ ਕਿਸੇ ਰਾਹਤ ਪੈਕੇਜ ਤੋਂ ਇਨਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ ਨਿੱਜੀ ਏਅਰ ਲਾਇਨਾਂ ਨੂੰ ਆਗਾਮੀ 18 ਅਗਸਤ ਨੂੰ ਨਿਰਧਾਰਤ ਹੜਤਾਲ ਰੱਦ ਕਰਨ ਲਈ ਕਿਹਾ ਹੈ ਅਤੇ ਜੇਕਰ ਹੜਤਾਲ ਕਾਰਣ ਉਡਾਨਾਂ ਪ੍ਰਭਾਵਿਤ ਹੋਈਆਂ ਤਾਂ ਸਰਕਾਰ ਉਹਨਾਂ ਖਿਲਾਫ ਉਚਿਤ ਕਾਰਵਾਈ ਕਰੇਗੀ।
ਨਿੱਜੀ ਏਅਰ ਲਾਇਨਾਂ ਲਈ ਕਿਸੇ ਰਾਹਤ ਪੈਕੇਜ ਤੋਂ ਇਨਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ ਨਿੱਜੀ ਏਅਰ ਲਾਇਨਾਂ ਨੂੰ ਆਗਾਮੀ 18 ਅਗਸਤ ਨੂੰ ਨਿਰਧਾਰਤ ਹੜਤਾਲ ਰੱਦ ਕਰਨ ਲਈ ਕਿਹਾ ਹੈ ਅਤੇ ਜੇਕਰ ਹੜਤਾਲ ਕਾਰਣ ਉਡਾਨਾਂ ਪ੍ਰਭਾਵਿਤ ਹੋਈਆਂ ਤਾਂ ਸਰਕਾਰ ਉਹਨਾਂ ਖਿਲਾਫ ਉਚਿਤ ਕਾਰਵਾਈ ਕਰੇਗੀ।

ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਬਿਆਨ ਦਿੱਤ।ਪਟੇਲ ਨੇ ਕਿਹਾ ਕਿ ਰਾਜ ਸਰਕਾਰਾਂ ਵੱਲੋਂ ਵਸੂਲਿਆ ਜਾਣ ਵਾਲਾ ਏਵੀਏਸ਼ ਟਰਬਾਇਨ ਫਿਊਲ ਟੈਕਸ ਕੁੱਝ ਨਵੀਂ ਅਤੇ ਮੌਜੂਦਾ ਹਵਾਈ ਕੰਪਨੀਆਂ ਲਈ ਚਰਚਾ ਦਾ ਮੁੱਦਾ ਰਿਹਾ ਹੈ ਪਰ ਸਰਕਾਰ ਘਾਟੇ ਵਿਚ ਜਾਣ ਵਾਲੀਆਂ ਨਿੱਜੀ ਉਡਾਨ ਕੰਪਨੀਆਂ ਨੂੰ ਕੋਈ ਮਦੱਦ ਨਹੀਂ ਦੇਵੇਗੀ।

ਨਿੱਜੀ ਹਵਾਈ ਕੰਪਨੀਆਂ ਨੂੰ ਗੱਲਬਾਤ ਦੀ ਅਪੀਲ ਕਰਦਿਆਂ ਪਟੇਲ ਨੇ ਕਿਹਾ ਕਿ ਯਾਤਰੀਆਂ ਦੇ ਹਿੱਤਾਂ ਦੀ ਰਾਖੀ ਲਈ ਨਾਗਰਿਕ ਉਡਾਨ ਮਹਾਨਿਦੇਸ਼ਾਲਾ ਉਚਿਤ ਕਦਮ ਚੁੱਕ ਸਕਦਾ ਹੈ।