ਸਸਤੇ ਹੋ ਸਕਦੇ ਹਨ ਲੈਪਟਾਪ ਅਤੇ ਕੰਪਿਊਟਰ
ਨਵੀਂ ਦਿੱਲੀ : ਦੇਸ਼ 'ਚ ਇੰਟਰਪ੍ਰਾਈਜ਼ ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ। ਸਰਕਾਰ ਵਿਕਸਿਤ ਬਜ਼ਾਰਾਂ ਤੋਂ ਭਾਰਤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ ਤਰ੍ਹਾਂ) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।
ਦੇਸ਼ 'ਚ ਇੰਟਰਪ੍ਰਾਈਜ਼ ਆਈਟੀ ਗਾਹਕਾਂ ਲਈ ਵਿਕਲਪ ਵਧਣ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਜਲਦ ਹੀ ਲੈਪਟਾਪ ਅਤੇ ਡੈਸਕਟਾਪ ਪੀਸੀ ਸਸਤੇ ਹੋ ਜਾਣ।

ਸਰਕਾਰ ਵਿਕਸਿਤ ਬਜ਼ਾਰਾਂ ਤੋਂ ਭਾਰਤ 'ਚ ਰਿਫਬਿਸ਼ਰਡ ਆਈਟੀ ਉਪਕਰਨ (ਰਾਉਟਰ ਅਤੇ ਸਵਿਚ ਦੀ ਤਰ੍ਹਾਂ) ਦੇ ਆਯਾਤ ਤੋਂ ਪਾਬੰਦੀ ਹਟਾਉਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਜੇਕਰ ਇਸ ਕਦਮ ਦਾ ਦਾਇਰਾ ਇਸਤੇਮਾਲ ਕੀਤੇ ਜਾਣ ਵਾਲੇ ਕੰਪਿਊਟਰ ਦੇ ਆਯਾਤ ਤੱਕ ਵਧਾਇਆ ਜਾਂਦਾ ਹੈ, ਤਾਂ ਇਸ ਨਾਲ ਡੈਸਕਟਾਪ ਕੰਪਿਊਟਰ ਅਤੇ ਲੈਪਟਾਪ ਸਸਤੇ ਹੋ ਸਕਦੇ ਹਨ ਅਤੇ ਨਾਲ ਹੀ ਕੰਪਿਊਟਰ ਦੀ ਪਹੁੰਚ ਵਧਾਉਣ 'ਚ ਵੀ ਮੱਦਦ ਮਿਲੇਗੀ, ਜੋ ਫਿਲਹਾਲ 2.6 ਫੀਸਦੀ ਦੇ ਮਾਮੂਲੀ ਪੱਧਰ 'ਤੇ ਹੈ।

ਕੰਪਨੀ ਸਿਸਕੋ ਦਾ ਕਹਿਣਾ ਹੈ ਕਿ ਜੇਕਰ ਆਯਾਤ ਕੀਤੇ ਗਏ ਉਪਕਰਨ ਸਬੰਧਿਤ ਸਪੋਰਟ ਨਾਲ ਆਉਂਦੇ ਹਨ, ਤਾਂ ਇਸ ਕਦਮ ਦਾ ਸਵਾਗਤ ਹੈ, ਅਤੇ ਐਚਪੀ, ਪ੍ਰੋਕਰਵ, ਸਨ ਮਾਈਕ੍ਰੋਸਿਸਟਮਸ ਅਤੇ ਡੀ-ਲਿੰਕ ਵਰਗੀਆਂ ਕੰਪਨੀਆਂ ਇਸਦਾ ਵਿਰੋਧ ਕਰ ਰਹੀਆਂ ਹਨ।

ਆਈਟੀ ਹਾਰਡਵੇਅਰ ਲਈ ਉਦਯੋਗਿਕ ਸੰਸਥਾ ਮੈਨਿਊਫੈਕਚਰਸ ਐਸੋਸਿਏਸ਼ਨ ਆਫ ਇਨਫਾਰਮੇਸ਼ਨ ਟੈਕਨਾਲਾਜੀ (ਐਮਏਆਈਟੀ) ਨੇ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਨਾਂ ਦੇ ਆਯਾਤ ਸਬੰਧੀ ਪ੍ਰਸਤਾਵ 'ਤੇ ਸਖਤ ਵਿਰੋਧ ਜਤਾਇਆ ਹੈ।