ਸੁਜਲੋਨ ਦਾ ਮੁਨਾਫ਼ਾ ਘੱਟਿਆ
ਨਵੀਂ ਦਿੱਲੀ- ਪੌਣ ਚੱਕੀ ਬਣਾਉਣ ਵਾਲੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਸੁਜਲੋਨ ਐਨਰਜੀ ਲਿਮੀਟੇਡ ਨੂੰ ਪਿਛਲੀ 30 ਜੂਨ ਨੂੰ ਸਮਾਪਤ ਤਿਮਾਹੀ ਵਿੱਚ 453 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਸਮੇਂ ਸੀਮਾ ਵਿੱਚ ਉਸਨੂੰ 9.30 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਪੌਣ ਚੱਕੀ ਬਣਾਉਣ ਵਾਲੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਸੁਜਲੋਨ ਐਨਰਜੀ ਲਿਮੀਟੇਡ ਨੂੰ ਪਿਛਲੀ 30 ਜੂਨ ਨੂੰ ਸਮਾਪਤ ਤਿਮਾਹੀ ਵਿੱਚ 453 ਕਰੋੜ ਰੁਪਏ ਦਾ ਘਾਟਾ ਹੋਇਆ, ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਸਮੇਂ ਸੀਮਾ ਵਿੱਚ ਉਸਨੂੰ 9.30 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਤਿਮਾਹੀ ਵਿੱਚ ਉਸਦੀ ਕੁੱਲ ਆਮਦਨ 4171 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 3129 ਕਰੋੜ ਰੁਪਏ ਦੀ ਤੁਲਨਾ ਵਿੱਚ 33.3 ਪ੍ਰਤੀਸ਼ਤ ਜਿਆਦਾ ਹੈ।