ਮਾਰੂਤੀ ਦੀ ਜੁਲਾਈ 'ਚ ਵੱਧੀ ਵਿੱਕਰੀ
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਇਸ ਵਰ੍ਹੇ ਜੁਲਾਈ ਮਹੀਨੇ ਵਿੱਚ ਕੁੱਲ 78.74 ਕਾਰਾਂ ਵੇਚੀਆਂ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ 58543 ਕਾਰਾਂ ਦੀ ਵਿੱਕਰੀ ਦੀ ਤੁਲਨਾ ਵਿੱਚ 33.4 ਪ੍ਰਤੀਸ਼ਤ ਜਿਆਦਾ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਇਸ ਵਰ੍ਹੇ ਜੁਲਾਈ ਮਹੀਨੇ ਵਿੱਚ ਕੁੱਲ 78.74 ਕਾਰਾਂ ਵੇਚੀਆਂ, ਜੋ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ 58543 ਕਾਰਾਂ ਦੀ ਵਿੱਕਰੀ ਦੀ ਤੁਲਨਾ ਵਿੱਚ 33.4 ਪ੍ਰਤੀਸ਼ਤ ਜਿਆਦਾ ਹੈ।

ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਇਸ ਮਹੀਨੇ ਵਿੱਚ ਉਸਨੇ ਘਰੇਲੂ ਬਾਜਾਰ ਵਿੱਚ ਕੁੱਲ 67528 ਕਾਰਾਂ ਵੇਚੀਆਂ ਜਦਕਿ ਪਿਛਲੇ ਵਰ੍ਹੇ ਜੁਲਾਈ ਵਿੱਚ 52911 ਕਾਰਾਂ ਵੇਚੀਆਂ ਸਨ।

ਇਸ ਵਿੱਚ 27.6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੰਪਨੀ ਨੇ ਇਸੇ ਮਿਆਦ ਵਿੱਚ ਕੁੱਲ 19546 ਕਾਰਾਂ ਦਾ ਨਿਰਯਾਤ ਕੀਤਾ, ਜੋ ਜੁਲਾਈ 2008 ਵਿੱਚ ਨਿਰਯਾਤ ਕੀਤੀਆਂ ਗਈਆਂ 5632 ਕਾਰਾਂ ਦੀ ਤੁਲਨਾ ਵਿੱਚ 87.3 ਪ੍ਰਤੀਸ਼ਤ ਜਿਆਦਾ ਹੈ।