ਸੋਨੇ ਚਾਂਦੀ ਦੇ ਭਾਅ 'ਚ ਤੇਜੀ
ਨਵੀਂ ਦਿੱਲੀ- ਡਾਲਰ ਦੇ ਕਮਜੋਰ ਪੈਣ ਨਾਲ ਕੌਮਾਂਤਰੀ ਸਰਾਫਾ ਬਾਜਾਰ ਵਿੱਚ ਪੀਲੀ ਧਾਤੂ ਵਿੱਚ ਤੇਜੀ ਆਉਣ ਦਾ ਪ੍ਰਭਾਵ ਅੱਜ ਸਥਾਨਕ ਸਰਾਫ਼ਾ ਬਾਜਾਰ ਵਿੱਚ ਵਿਖਾਈ ਦਿੱਤਾ, ਜਿੱਥੇ ਇਹ ਦਸ ਰੁਪਏ ਪ੍ਰਤੀ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 400 ਰੁਪਏ ਪ੍ਰਤੀ ਕਿਲੋਗ੍ਰਾਮ ਚਮਕ ਗਈ।
ਡਾਲਰ ਦੇ ਕਮਜੋਰ ਪੈਣ ਨਾਲ ਕੌਮਾਂਤਰੀ ਸਰਾਫਾ ਬਾਜਾਰ ਵਿੱਚ ਪੀਲੀ ਧਾਤੂ ਵਿੱਚ ਤੇਜੀ ਆਉਣ ਦਾ ਪ੍ਰਭਾਵ ਅੱਜ ਸਥਾਨਕ ਸਰਾਫ਼ਾ ਬਾਜਾਰ ਵਿੱਚ ਵਿਖਾਈ ਦਿੱਤਾ, ਜਿੱਥੇ ਇਹ ਦਸ ਰੁਪਏ ਪ੍ਰਤੀ ਦਸ ਗ੍ਰਾਮ ਚੜ੍ਹ ਗਿਆ ਅਤੇ ਚਾਂਦੀ 400 ਰੁਪਏ ਪ੍ਰਤੀ ਕਿਲੋਗ੍ਰਾਮ ਚਮਕ ਗਈ।

ਕੌਮਾਂਤਰੀ ਸਰਾਫ਼ਾ ਬਾਜਾਰ ਵਿੱਚ ਸੋਨਾ ਹਾਜਿਰ ਅੱਜ 935 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਜਦਕਿ ਪਿਛਲੇ ਕਾਰੋਬਾਰੀ ਦਿਵਸ ਵਿੱਚ ਨਿਊਯਾਰਕ ਵਿਖੇ ਇਹ 933.33 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਸੀ।

ਨਿਊਯਾਰਕ ਵਿੱਚ ਅਮਰੀਕੀ ਅਗਸਤ ਸਪਲਾਈ ਸੋਨਾ ਵਾਅਦਾ 30 ਸੈਂਟ ਵੱਧਕੇ 935.20 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਡਾਲਰ ਦੇ ਕਮਜੋਰ ਪੈਣ ਨਾਲ ਕੌਮਾਂਤਰੀ ਬਾਜਾਰ ਵਿੱਚ ਪੀਲੀ ਧਾਤੂ ਦੀ ਤੇਜੀ ਆਈ ਹੈ।