ਰੋਟਰੀ ਕਲੱਬ ਅੰਬਾਲਾ ਇੰਡਸਟ੍ਰੀਅਲ ਏਰੀਆ ਦਾ ਹੋਇਆ ਸਹੁੰ ਚੁੱਕ ਸਮਾਗਮ ਪ੍ਰੋ. ਗੁਰਦੇਵ ਸਿੰਘ ਦੇਵ ਨੇ ਟੀਮ ਸਮੇਤ ਚੁੱਕੀ ਪ੍
governor-chetan-aggarwal-ad.gifਅੰਬਾਲਾ ,2 ਅਗਸਤ ( ਮੀ.ਕੁ.ਬਿਊਰੋ )
 ‘ਰੋਟਰੀ ਇੰਟਰਨੈਸ਼ਨਲ ਨੇ 1985 ਵਿਚ 200 ਤੋਂ ਵੱਧ ਦੇਸ਼ਾਂ ਵਿਚ ਆਪਣੀਆਂ ਰੋਟਰੀ ਕਲੱਬਾਂ ਰਾਹੀਂ ਦੁਨੀਆ ਵਿਚੋਂ
ਪੋਲੀਓ ਦੀ ਬੀਮਾਰੀ ਨੂੰ ਖਤਮ ਕਰਨ ਲਈ ਸੰਕਲਪ ਲਿਆ ਸੀ ਅਤੇ ਹੁਣ ਤੱਕ ਯੂਨੀਸੈਫ ਨਾਲ ਮਿਲ ਕੇ ਰੋਟਰੀ ਖਰਬਾਂ ਰੁਪਏ ਖਰਚ ਕਰ ਚੁੱਕੀ ਹੈ ਪ੍ਰੰਤੂ ਅਜੇ ਵੀ ਚਾਰ ਮੁਲਕਾਂ ਵਿਚ ਪੋਲੀਓ ਦੀ ਬੀਮਾਰੀ ਦਾ ਖਾਤਮਾ ਨਹੀਂ ਹੋਇਆ’।ਇਹ ਜਾਣਕਾਰੀ ਰੋਟਰੀ ਇੰਟਰਨੈਸ਼ਨਲ ਦੇ ਡਿਸਟਰਿਕਟ 3080 ਦੇ ਗਵਰਨਰ ਰੋਟੇਰੀਅਨ ਚੇਤਨ ਅਗਰਵਾਲ ਨੇ ਅੱਜ ਇਥੇ ਦਿੱਤੀ ।ਉਹ ਰੋਟਰੀ ਕਲੱਬ ਅੰਬਾਲਾ ਇੰਡਸਟ੍ਰੀਅਲ ਏਰੀਆ ਦੇ ਸਹੁੰ ਚੁੱਕ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ ।ਸ਼੍ਰੀ ਅਗਰਵਾਲ ਨੇ ਦੱਸਿਆ ਕਿ ਰੇਟਰੀ ਨੇ ਇਹ ਸੰਕਲਪ ਲਿਆ ਹੈ ਕਿ ਜਦ ਤੱਕ ਸਾਰੀ ਦੁਨੀਆ ਪੋਲੀਓ ਮੁਕਤ ਨਹੀਂ ਹੁੰਦੀ ਤਦ ਤੱਕ ਰੋਟਰੀ ਇੰਟਰਨੈਸ਼ਨਲ ਕੋਈ ਹੋਰ ਵੱਡਾ ਪ੍ਰਾਜੈਕਟ ਆਪਣੇ ਹੱਥਾਂ ਵਿਚ ਨਹੀਂ ਲਵੇਗੀ । ਉਨ੍ਹਾ ਕਿਹਾ ਕਿ ਪਿਛਲੇ ਸਾਲ ਭਾਰਤ
ਵਿਚ ਪੋਲੀਓ ਦੇ ਇਕ ਹਜ਼ਾਰ ਕੇਸ ਸਾਹਮਣੇ ਆਏ ਸਨ ਜਦੋਂ ਕਿ ਇਸ ਸਾਲ ਕੇਵਲ ਯੂ ਪੀ ਅਤੇ ਬਿਹਾਰ ਵਿਚੋਂ 93 ਕੇਸ ਮਿਲੇ ਹਨ ਜਿਸ ਤੋਂ ਇਹ ਆਸ ਬੱਝਦੀ ਹੈ ਕਿ ਭਾਰਤ ਵਿਚੋਂ ਪੋਲੀਓ ਵਾਇਰਸ ਇਸ ਸਾਲ ਜਾਂ ਅਗਲੇ ਸਾਲ ਖਤਮ ਹੋ ਜਾਵੇਗਾ ।
ਜ਼ਿਲਾ ਗਵਰਨਰ ਜੋ ਆਪਣੀ ਪਤਨੀ ਅਤੇ ਫਸਟ ਲੇਡੀ ਆਫ ਦਾ ਕਲੱਬ ਸ਼੍ਰੀਮਤੀ ਨੀਲਮ ਅਗਰਵਾਲ ਨਾਲ ਆਏ ਸਨ, ਨੇ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਗਲੋਬਲ ਸਰਵੇ ਕਰਾਏ ਹਨ ਜਿਸ ਤੋਂ ਇਹ ਪਤਾ ਲੱਗਾ ਹੈ ਕਿ ਅਗਲੇ ਕੁਝ ਸਮੇ ਤੋਂ ਬਾਅਦ ਪਾਣੀ ਮਿਲਣਾ ਮੁਸ਼ਕਲ ਹੋ ਜਵੇਗਾ ।ਉਨ੍ਹਾਂ ਦੱਸਿਆਂ ਕਿ ਅਫਰੀਕਾ ਦੇ ਕੁਝ ਐਸੇ ਵੀ ਇਲਾਕੇ ਹਨ ਜਿਥੇ ਪੀਣ ਵਾਲਾ ਪਾਣੀ ਬਿੱਲਕੁਲ ਨਹੀਂ ਮਿਲਦਾ ਅਤੇ ਲੋਕ ਏਨੇ ਗਰੀਬ ਹਨ ਕਿ 10 ਰੁਪਏ ਦੀ ਦਵਾਈ ਵੀ ਨਹੀਂ ਖਰੀਦ ਸਕਦੇ ।ਉਨ੍ਹਾਂ ਦੱਸਿਆਂ ਕਿ ਰੋਟਰੀ ਜ਼ਿਲਾ 3080 ਦੀ 10 ਡਾਕਟਰਾਂ ਅਤੇ 8 ਰੋਟਰੀ ਵਾਲੰਟੀਅਰਾਂ ਦੀ ਇਕ ਟੀਮ 15 ਦਿਨਾਂ ਲਈ ਕਾਂਗੋ ਵਿਚ ਇਕ ਕੈਂਪ ਲੈ ਕੇ ਜਾ ਰਹੀ ਹੈ ਜਿਥੇ ਇਹ ਟੀਮ ਗਰੀਬਾਂ ਦਾ ਇਲਾਜ ਕਰੇਗੀ ।
ਰੋਟੇਰੀਅਨ ਚੇਤਨ ਅਗਰਵਾਲ ਨੇ ਕਿਹਾ ਕਿ ਰੋਟਰੀ ਦਾ ਭਵਿਖ ਰੋਟਰੀ ਦਾ ਮੁੱਖ ਦਫਤਰ ਜਾਂ ਕਾਲਜ ਆਫ ਗਵਰਨਰ ਨਹੀਂ ਲਿਖਦਾ ਸਗੋਂ ਕਲੱਬਾਂ ਅਤੇ ਉਨ੍ਹਾਂ ਨਾਲ ਜੁੜੇ ਹੋਏ ਪਰਿਵਾਰ ਸਮਾਜ ਸੇਵਾ ਦੇ ਮਾਧਿਅਮ ਰਾਹੀਂ ਲਿਖਦੇ ਹਨ ।ਸਮਾਜ ਵਿਚ ਪ੍ਰਚਲਤ ਕੁਰੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹਰੇਕ ਰੋਟੇਰੀਅਨ ਦਾ ਫਰਜ਼ ਹੈ ।
ਅੱਜ ਦੇ ਸਮਾਗਮ ਵਿਚ ਪ੍ਰੋ. ਗੁਰਦੇਵ ਸਿੰਘ ਦੇਵ ਨੇ ਰੋਟਰੀ ਕਲੱਬ ਦੇ ਪ੍ਰਧਾਨ ਵਜਂੋ ਅਤੇ ਮਨਜੀਤ ਬਖਸ਼ੀ ਨੇ ਸਕੱਤਰ ਵਜੋਂ ਅਹੁਦਾ ਸੰਭਾਲਿਆ ।ਇਸੇ ਪ੍ਰਕਾਰ ਸੰਧਿਆ ਗੁਪਤਾ ਨੇ ਇਨਰ ਵੀਲ ਦੀ ਪ੍ਰਧਾਨ ਵਜੋਂ ਅਤੇ ਸੁਮਨ ਸੂਦ ਨੇ ਸਕੱਤਰ ਵਜੋਂ ਹਲਫ ਲਿਆ ।ਅਹੁਦਾ ਛੱਡ ਰਹੇ ਪ੍ਰਧਾਨ ਆਰ ਐਸ ਸੋਮਰਾ ਨੇ ਆਪਣੀ ਰਿਪੋਰਟ ਪੇਸ਼ ਕੀਤੀ ਜਦੋਂ ਕਿ ਨਵੇਂ ਪ੍ਰਧਾਨ ਦੇਵ ਨੇ ਇਸ ਸਾਲ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ ਦਿਤਾ ।ਇਸ ਸਮਾਗਮ ਨੂੰ ਸਹਾਇਕ ਗਵਰਨਰ ਕੈਪਟਨ ਬਲਦੇਵ ਸਿੰਘ, ਰੋਟੇਰੀਅਨ ਅਦੀਸ਼ ਜੈਨ ਆਦਿ ਨੇ ਵੀ ਸੰਬੋਧਨ ਕੀਤਾ ।ਸਮਾਗਮ ਦੀ ਕਾਰਵਾਈ ਪ੍ਰਿੰਸੀਪਲ ਰਾਜਿੰਦਰ ਕੌਰ ਨੇ ਚਲਾਈ ।
ਇਸ ਮੌਕੇ ਤੇ ਸ਼ਹਿਰ ਦੇ ਚਾਰ ਪ੍ਰਮੁੱਖ ਵਿਅੱਕਤੀਆਂ ਧਰਮ ਪਾਲ ਗੁਲਾਟੀ, ਮਧੂਸ਼ੀਲ ਅਰੋੜਾ, ਸ਼ਾਮ ਮਨਚੰਦਾ ਅਤੇ ਨੀਰੂ ਬਖਸ਼ੀ ਨੇ ਰੋਟਰੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ।ਐਸ ਡੀ ਗਰਲਜ਼ ਸਕੂਲ ਦੀ ਵਿਦਿਆਰਥਣ ਬੀਬੀ ਮੀਨਾ ਨੇ ਦਮਾ ਦਮ ਮਸਤ ਕਲੰਦਰ ਗਾ ਕੇ ਰੰਗ ਬੰਨ੍ਹ ਦਿੱਤਾ ਜਦੋਂ ਕਿ ਬੱਚੀ ਗਰਿਮਾ ਨੇ ਰਾਜਸਥਾਨੀ ਨ੍ਰਿਤ ਪੇਸ਼ ਕਰਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿਤਾ ।ਕਲੱਬ ਵੱਲੋਂ ਦੋਹਾਂ ਲੜਕੀਆਂ ਅਤੇ ਉਨ੍ਹਾਂ ਦੀਆਂ ਅਧਿਆਪਕਾਵਾਂ ਪਰਨੀਤਾ ਅਗਰਵਾਲ ਤੇ ਰਿੰਕੀ ਨੂੰ ਸਨਮਾਨਿਤ ਕੀਤਾ ।ਗਵਰਨਰ ਚੇਤਨ ਅਗਰਵਾਲ ਨੇ ਕਲੱਬ ਵੱਲੋਂ ਮਛੌਂਡਾ ਪਿੰਡ ਦੇ ਪ੍ਰਾੲਮਰੀ ਸਕੂਲ ਲਈ ਰਸੋਈ ਗੈਸ ਅਤੇ ਚੁੱਲ੍ਹੇ ਦੇ ਕਾਗਜ਼ਾਤ ਸਕੂਲ ਦੇ ਨੁਮਾਇੰਦੇ ਨੂੰ ਭੇਂਟ ਕੀਤੇ ।