ਗੱਲਬਾਤ ਜ਼ਾਰੀ ਰੱਖਣਗੇ ਭਾਰਤ, ਅਮਰੀਕਾ
ਨਵੀਂ ਦਿੱਲੀ - ਖੇਤੀ ਸਬਸਿਡੀ ਉੱਪਰ ਇੱਕ ਸੰਸਾਰਕ ਸੰਧੀ ਨੂੰ ਲੈ ਕੇ ਰੁਕਾਵਟ ਦਾ ਸਾਹਮਣਾ ਕਰ ਰਹੇ ਭਾਰਤ ਅਤੇ ਅਮਰੀਕਾ ਦੋ ਪੱਖੀ ਵਪਾਰ ਵਧਾਉਣ ਲਈ ਗੱਲਬਾਤ ਦਾ ਸਿਲਸਿਲਾ ਜ਼ਾਰੀ ਰੱਖਣਗੇ।
ਖੇਤੀ ਸਬਸਿਡੀ ਉੱਪਰ ਇੱਕ ਸੰਸਾਰਕ ਸੰਧੀ ਨੂੰ ਲੈ ਕੇ ਰੁਕਾਵਟ ਦਾ ਸਾਹਮਣਾ ਕਰ ਰਹੇ ਭਾਰਤ ਅਤੇ ਅਮਰੀਕਾ ਦੋ ਪੱਖੀ ਵਪਾਰ ਵਧਾਉਣ ਲਈ ਗੱਲਬਾਤ ਦਾ ਸਿਲਸਿਲਾ ਜ਼ਾਰੀ ਰੱਖਣਗੇ।

ਅਮਰੀਕੀ ਉਪ ਵਣਜ ਮੰਤਰੀ ਡੈਮੇਟ੍ਰਿਓਸ ਮਾਰਨਾਟਿਸ ਅਤੇ ਵਣਜ ਸਕਤੱਰ ਰਾਹੁਲ ਖੁੱਲਰ ਨੇ ਦੋ ਪੱਖੀ ਵਪਾਰ ਨੀਤੀ ਫੋਰਮ ਅਧੀਨ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਇੱਕ ਬੈਠਕ ਕੀਤੀ।

ਟੀਪੀਐਸ ਵਿਚ ਪੰਜ ਮੁੱਖ ਸਮੂਹਾਂ ਖੇਤੀ, ਨਿਵੇਸ਼, ਨਵੀਂ ਖੋਜ ਅਤੇ ਸਿਰਜਨਾਂਤਮਕਤਾ, ਬੌਧਿਕ ਸੰਪਦਾ ਅਧਿਕਾਰ, ਸੇਵਾ ਅਤੇ ਕਰ ਅਤੇ ਗੈਰ ਕਰ ਰੁਕਾਵਟਾਂ ਨੂੰ ਰੱਖਿਆ ਗਿਆ ਹੈ।

ਅਮਰੀਕੀ ਵਪਾਰ ਪ੍ਰਤੀਨਿੱਧੀ ਨੇ ਇੱਕ ਬਿਆਨ ਵਿਚ ਕਿਹਾ ਕਿ ਭਾਰਤ ਅਤੇ ਅਮਰੀਕਾ ਦੋ ਪੱਖੀ ਏਜੰਡੇ ਉੱਪਰ ਠੋਸ ਸਿੱਟਾ ਹਾਸਲ ਕਰਨ ਲਈ ਗੱਲਬਾਤ ਜ਼ਾਰੀ ਰੱਖਣਗੇ।