ਐੱਮਪੀ ਦੇ ਵਿਕਾਸ 'ਚ ਗੁਜਰਾਤ ਦਾ ਯੋਗਦਾਨ
ਭੁਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗੁਜਰਾਤੀ ਭਾਸ਼ਾ, ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਾਰੋਬਾਰੀਆਂ ਦਾ ਰਾਜ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਹੈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਗੁਜਰਾਤੀ ਭਾਸ਼ਾ, ਸੰਸਕ੍ਰਿਤੀ, ਪਰੰਪਰਾਵਾਂ ਅਤੇ ਕਾਰੋਬਾਰੀਆਂ ਦਾ ਰਾਜ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਹੈ।

ਸ਼੍ਰੀ ਚੌਹਾਨ ਨੇ ਕੱਲ੍ਹ ਇੱਥੇ ਸ਼੍ਰੀ ਗੁਜਰਾਤੀ ਸਮਾਜ ਭੁਪਾਲ ਦੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੱਧਪ੍ਰਦੇਸ਼ ਵਿੱਚ ਗੁਜਰਾਤ ਤੋਂ ਆਕੇ ਵੱਸੇ ਲੋਕਾਂ ਨੇ ਉਦਯੋਗ, ਵਪਾਰ ਅਤੇ ਹੋਰਨਾਂ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ।

ਉਹਨਾਂ ਨੇ ਕਿਹਾ ਕਿ ਇਸ ਰਾਜ ਵਿੱਚ ਆਉਣ ਵਾਲਾ ਹਰੇਕ ਵਿਅਕਤੀ ਇਸ ਰਾਜ ਦੀਆਂ ਵਿਸ਼ੇਸ਼ਤਾਵਾਂ ਤੋਂ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿੰਦਾ। ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪ੍ਰਾਂਤਾਂ ਦੀ ਤੱਰਕੀ ਦੇ ਨਾਲ ਭਾਰਤ ਨੂੰ ਵਿਸ਼ਵ ਦਾ ਸਰਤਾਜ ਬਣਾਵਾਂਗੇ।