ਮੁਕਾਬਲੇ 'ਚ ਇੱਕ ਖਾੜਕੂ ਹਲਾਕ
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਐਤਵਾਰ ਦੀ ਸਵੇਰ ਹੋਏ ਇੱਕ ਮੁਕਾਬਲੇ ਵਿਚ ਲਸ਼ਕਰੇ ਤੋਇਬਾ ਦਾ ਇੱਕ ਅੱਤਵਾਦੀ ਹਲਾਕ ਹੋ ਗਿਆ।
ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਐਤਵਾਰ ਦੀ ਸਵੇਰ ਹੋਏ ਇੱਕ ਮੁਕਾਬਲੇ ਵਿਚ ਲਸ਼ਕਰੇ ਤੋਇਬਾ ਦਾ ਇੱਕ ਅੱਤਵਾਦੀ ਹਲਾਕ ਹੋ ਗਿਆ।

ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇੱਕ ਵਿਸ਼ੇਸ਼ ਸੂਚਨਾ ਉੱਪਰ ਕੰਮ ਕਰਦਿਆਂ ਪੁਲਿਸ ਅਤੇ ਸੈਨਾ ਦੇ ਜਵਾਨਾਂ ਨੇ ਇੱਥੋਂ 40 ਕਿਲੋਮੀਟਰ ਦੂਰ ਆਰਮੁੱਲਾਹ ਵਿਚ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਜਦੋਂ ਕੁੱਝ ਘਰਾਂ ਵਿਚ ਲੁੱਕੇ ਅੱਤਵਾਦੀਆਂ ਨੇ ਉਹਨਾਂ ਉੱਪਰ ਹਮਲਾ ਕੀਤਾ।

ਬੁਲਾਰੇ ਨੇ ਕਿਹਾ ਕਿ ਦੋਵਾਂ ਪਾਸਿਉਂ ਗੋਲੀਬਾਰੀ ਵਿਚ ਲਸ਼ਕਰੇ ਤੋਇਬਾ ਦਾ ਇੱਕ ਅੱਤਵਾਦੀ ਹਲਾਕ ਹੋ ਗਿ।ਅੱਤਵਾਦੀਆਂ ਨੂੰ ਜਿਉਂਦੇ ਕਾਬੂ ਕਰਨ ਲਈ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਗਈ।