ਮਾਨਸੂਨ ਦੀ ਬੇਰੁੱਖੀ ਕਾਰਣ ਘੱਟ ਸਕਦੀ ਹੈ ਜੀਡੀਪੀ
ਨਵੀਂ ਦਿੱਲੀ - ਉਦਯੋਗਿਕ ਮੋਰਚੇ ਉੱਪਰ ਖੁਸ਼ਖਬਰੀ ਦੇ ਬਾਵਜੂਦ ਦੇਸ਼ ਦੀ ਆਰਥਿਕ ਵਾਧੇ ਦੀ ਭਾਵੀ ਤਸਵੀਰ ਗੁਲਾਬੀ ਨਜ਼ਰ ਨਹੀਂ ਆ ਰਹੀ ਹੈ ਕਿਉਂ ਜੋ ਮਾਨਸੂਨ ਦੀ ਬੇਰੁੱਖੀ ਖੇਤੀ ਉਤਪਾਦਨ ਘਟਾ ਸਕਦੀ ਹੈ।
ਉਦਯੋਗਿਕ ਮੋਰਚੇ ਉੱਪਰ ਖੁਸ਼ਖਬਰੀ ਦੇ ਬਾਵਜੂਦ ਦੇਸ਼ ਦੀ ਆਰਥਿਕ ਵਾਧੇ ਦੀ ਭਾਵੀ ਤਸਵੀਰ ਗੁਲਾਬੀ ਨਜ਼ਰ ਨਹੀਂ ਆ ਰਹੀ ਹੈ ਕਿਉਂ ਜੋ ਮਾਨਸੂਨ ਦੀ ਬੇਰੁੱਖੀ ਖੇਤੀ ਉਤਪਾਦਨ ਘਟਾ ਸਕਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦਾ ਲਗਭੱਗ ਇੱਕ ਚੌਥਾਈ ਹਿੱਸਾ ਸੋਕੇ ਦੀ ਚਪੇਟ ਵਿਚ ਹੈ ਅਤੇ ਸਰਕਾਰ ਨੇ ਲਗਭੱਗ 600 ਜਿਲ੍ਹਿਆਂ ਵਿਚੋਂ 177 ਨੂੰ ਸੋਕਾ ਪ੍ਰਭਾਵਿਤ ਐਲਾਣਿਆ ਹੈ।

ਸਥਿੱਤੀ ਨਾਲ ਨਜਿੱਠਣ ਲਈ ਸਰਕਾਰ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੇ ਅਧਿਕਾਰ ਪ੍ਰਾਪਤ ਸਮੂਹ ਦਾ ਗਠਨ ਕੀਤਾ ਹੈ।

ਸੰਸਾਰਕ ਸੋਧ ਫਰਮ ਮੈਕਵਾਇਰ ਦੇ ਵਿਸ਼ਲੇਸ਼ਕ ਰਾਜੀਵ ਮਲਿਕ ਨੇ ਕਿਹਾ ਕਿ ਹਾਲਾਂਕਿ ਕਮਜ਼ੋਰ ਮਾਨਸੂਨ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਉਦਯੋਗਿਕ ਉਤਪਾਦਨ ਵਿਚ ਜ਼ਾਰੀ ਸੁਧਾਰ ਰਾਹੀਂ ਕੀਤੀ ਜਾ ਸਕਦੀ ਹੈ ਪਰ ਖੇਤੀ ਉਤਪਾਦਨ ਵਿਚ ਗਿਰਾਵਟ ਨਾਲ ਜੀਡੀਪੀ ਦਰ ਹੇਠਾਂ ਜਾ ਸਕਦੀ ਹੈ।

ਇੱਕ ਦੂਜੀ ਸੋਧ ਫਰਮ ਐਡਲਵੇਇਜ਼ ਨੇ ਆਪਣੀ ਹਾਲ ਹੀ ਦੀ ਇੱਕ ਰਿਪੋਰਟ ਵਿਚ ਸਾਲ 2010 ਲਈ ਜੀਡੀਪੀ ਦਾ ਅਨੁਮਾਨ ਘਟਾ ਕੇ ਲਗਭੱਗ 5.5 ਫੀਸਦੀ ਕਰ ਦਿੱਤਾ ਹੈ ਜਦੋਂ ਕਿ ਇਸ ਤੋਂ ਪਹਿਲਾਂ ਉਸ ਨੇ ਲਗਭੱਗ 6 ਤੋਂ 6.5 ਫੀਸਦੀ ਦੀ ਵਾਧਾ ਦਰ ਦਾ ਅਨੁਮਾਨ ਲਗਾਇਆ ਸੀ।