ਸਤੰਬਰ ਦੇ ਬਾਅਦ ਤੋਂ ਸੁਧਰੇਗੀ ਸਥਿੱਤੀ
ਮੁੰਬਈ - ਸੰਸਾਰ ਆਰਥਿਕ ਮੰਦੀ ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ ਬਜ਼ਾਰ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ ਜਿਸ ਕਾਰਣ ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ ਬਿਹਤਰ ਹੋ ਸਕਦੀ ਹੈ।
ਸੰਸਾਰ ਆਰਥਿਕ ਮੰਦੀ ਕਾਰਣ ਜੂਨ ਵਿਚ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਸੰਸਾਰਕ ਬਜ਼ਾਰ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ ਜਿਸ ਕਾਰਣ ਸਤੰਬਰ ਮਹੀਨੇ ਦੇ ਬਾਅਦ ਤੋਂ ਸਥਿੱਤੀ ਬਿਹਤਰ ਹੋ ਸਕਦੀ ਹੈ।

ਵਿੱਤ ਮੰਤਰਾਲੇ ਵਿਚ ਸੀਨੀਅਰ ਆਰਥਿਕ ਸਲਾਹਕਾਰ ਐਚਏਸੀ ਪ੍ਰਸਾਦ ਨੇ ਮਈ ਅਤੇ ਜੂਨ ਵਿਚ ਨਿਰਯਾਤ ਵਾਧਾ ਦਰ ਦੇ ਅੰਕੜਿਆਂ ਦੇ ਅਧਾਰ ਉੱਪਰ ਇਹ ਗੱਲ ਕਹੀ ਹੈ।

ਇੰਡੀਆ ਇੰਟਰਨੈਸ਼ਨਲ ਜਿਉਲਰੀ ਸ਼ੋ ਦੌਰਾਨ ਉਹਨਾਂ ਕਿਹਾ ਕਿ ਹਾਲਾਂਕਿ ਬੀਤੇ ਮਹੀਨੇ ਦੇ ਇੰਨ੍ਹੇ ਸਮੇਂ ਮੁਕਾਬਲੇ ਨਿਰਯਾਤ ਵਿਚ ਲਗਾਤਾਰ 9ਵੇਂ ਮਹੀਨੇ ਗਿਰਾਵਟ ਦਰਜ ਕੀਤੀ ਗਈ ਪਰ ਜੂਨ 2009 ਵਿਚ ਮਈ 2009 ਮੁਕਾਬਲੇ ਨਿਰਯਾਤ ਵਿਚ 16.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਮਈ ਮਹੀਨੇ ਵਿਚ ਉਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਨਿਰਯਾਤ ਵਿਚ 2.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸ।ਉਹਨਾਂ ਕਿਹਾ ਕਿ ਜੇਕਰ ਇਹ ਬਿਰਤੀ ਅਗਸਤ ਤੱਕ ਜ਼ਾਰੀ ਰਹਿੰਦੀ ਹੈ ਤਾਂ ਨਿਰਯਾਤ ਦੇ ਅੰਕੜੇ ਬਿਹਤਰ ਹੋ ਸਕਦੇ ਹਨ ਕਿਉਂ ਜੋ ਸਤੰਬਰ 2009 ਤੋਂ ਬੇਸ ਇਫੈਕਟ ਡਿੱਗਣ ਲੱਗੇਗਾ।

ਸਤੰਬਰ 2008 ਵਿਚ ਨਿਰਯਾਤ ਦਰ ਸੱਭ ਤੋਂ ਘੱਟ ਸੀ ਅਤੇ ਉਸ ਤੋਂ ਮਗਰੋਂ ਨਿਰਯਾਤ ਅੰਕੜੇ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਮੁਕਾਬਲੇ ਨਕਾਰਾਤਮਕ ਰਹੇ ਹਨ।