ਨਕਸਲੀਆਂ ਖਿਲਾਫ ਮੁਹਿੰਮ ਵਿੱਢਣ ਦੀ ਤਿਆਰੀ
ਨਵੀਂ ਦਿੱਲੀ - ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵੱਡੀ ਮੁਹਿੰਮ ਚਲਾਉਣ ਦੀ ਤਿਆਰੀ ਦੇ ਆਖਰੀ ਦੌਰ ਵਿਚ ਹੈ ਅਤੇ ਇਸ ਲਈ ਜਲਦੀ ਹੀ ਬੀਐਸਐਫ ਅਤੇ ਆਈਟੀਬੀਪੀ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵੱਡੀ ਮੁਹਿੰਮ ਚਲਾਉਣ ਦੀ ਤਿਆਰੀ ਦੇ ਆਖਰੀ ਦੌਰ ਵਿਚ ਹੈ ਅਤੇ ਇਸ ਲਈ ਜਲਦੀ ਹੀ ਬੀਐਸਐਫ ਅਤੇ ਆਈਟੀਬੀਪੀ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਬੀਐਸਐਫ ਅਤੇ ਆਈਟੀਬੀਪੀ ਜਵਾਨਾਂ ਲਈ ਵਿਸ਼ੇਸ਼ ਸਿਖਲਾਈ ਜਲਦੀ ਹੀ ਸ਼ੁਰੂ ਹੋਵੇਗੀ ਜੋ ਵਿਸ਼ੇਸ਼ ਮੁਹਿੰਮਾਂ ਅਤੇ ਬਿਹਤਰ ਜਾਣਕਾਰੀ ਉੱਪਰ ਕੇਂਦ੍ਰਿਤ ਹੋਵੇਗੀ।

ਉਹਨਾਂ ਕਿਹਾ ਕਿ ਪਹਿਲਾਂ ਹੀ ਸਿਖਲਾਈ ਪ੍ਰਾਪਤ ਲੋਕਾਂ ਨੂੰ ਵੱਧ ਤੋਂ ਵੱਧ ਸਿਖਲਾਈ ਹਾਸਲ ਕਰਨੀ ਪਵੇਗੀ ਜਿਸ ਵਿਚ ਸਥਾਨ ਤੋਂ ਜਾਣ ਪਛਾਣ, ਛਾਪਾਮਾਰ ਲੜਾਈ ਦੀ ਤਕਨੀਕ ਅਤੇ ਆਈਈਡੀ ਉਪਕਰਨਾਂ ਦਾ ਕੋਰਸ ਸ਼ਾਮਲ ਹ।ਇਹਨਾਂ ਉਪਕਰਨਾਂ ਕਾਰਣ ਨਕਸਲੀ ਖੇਤਰਾਂ ਵਿਚ ਕਾਫੀ ਜਵਾਨਾਂ ਦੀ ਮੌਤ ਹੁੰਦੀ ਹੈ।

ਅਜੇ ਤੱਕ ਇਸ ਸਮੱਸਿਆ ਤੋਂ ਪ੍ਰਭਾਵਿਤ ਰਾਜਾਂ ਦੀ ਪੁਲੋਇਸ ਨਾਲ ਸੀਆਰਪੀਐਫ ਹੀ ਇੱਕ ਮਾਤਰ ਮੁੱਖ ਕੇਂਦਰੀ ਬਲ ਹੈ ਜੋ ਨਕਸਲੀਆਂ ਨਾਲ ਨਜਿੱਠ ਰਿਹਾ ਹੈ।

ਬੀਐਸਫ ਨੇ ਕਾਫੀ ਪਹਿਲਾਂ ਨਕਸਲੀਆਂ ਖਿਲਾਫ ਮੁਹਿੰਮ ਚਲਾਈ ਸੀ ਅਤੇ ਹੁਣ ਪਹਿਲੀ ਵਾਰ ਹੁਣ ਆਈਟੀਬੀਪੀ ਜਵਾਨ ਵੀ ਖੱਬੇਪੰਥੀ ਵਿਚਾਰਧਾਰਾ ਵਾਲੇ ਨਕਸਲੀਆਂ ਦਾ ਸਾਹਮਣਾ ਕਰਨਗੇ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਬੀਐਸਐਫ ਦੀਆਂ ਪੰਜ ਬਟਾਲੀਆਂ ਅਤੇ ਆਈਟੀਬੀਪੀ ਦੀਆਂ ਚਾਰ ਬਟਾਲੀਅਨਾਂ ਨੂੰ ਨਕਸਲੀਆਂ ਖਿਲਾਫ ਮੁਹਿੰਮ ਲਈ ਚੁਣਿਆ ਗਿਆ ਹੈ ਜਿਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਇਹ ਕਾਫੀ ਲੰਮੀ ਲੜਾਈ ਹੋਵੇਗੀ।