ਮਰੂਤੀ ਦੀ ਘਰੇਲੂ ਬਜ਼ਾਰ 'ਚ ਵੱਧੀ ਹਿੱਸੇਦਾਰੀ
ਨਵੀਂ ਦਿੱਲੀ-ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਰੂਤੀ ਸੁਜੂਕੀ ਇੰਡੀਆ ਲਿਮਿਟੇਡ ਦਾ ਨਵੇਂ ਮਾਡਲਾਂ ਦੇ ਬਦੌਲਤ ਘਰੇਲੂ ਬਜ਼ਾਰ 'ਚ ਦਬਦਬਾ ਬਣਿਆ ਹੋਇਆ ਹੈ ਅਤੇ ਯਾਤਰੀ ਕਾਰ ਬਜ਼ਾਰ 'ਚ ਉਸ ਦੀ ਹਿੱਸੇਦਾਰੀ ਵੱਧਕੇ 52.2 ਫ਼ੀਸਦੀ ਹੋ ਗਈ ਹੈ।
ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਰੂਤੀ ਸੁਜੂਕੀ ਇੰਡੀਆ ਲਿਮਿਟੇਡ ਦਾ ਨਵੇਂ ਮਾਡਲਾਂ ਦੇ ਬਦੌਲਤ ਘਰੇਲੂ ਬਜ਼ਾਰ 'ਚ ਦਬਦਬਾ ਬਣਿਆ ਹੋਇਆ ਹੈ ਅਤੇ ਯਾਤਰੀ ਕਾਰ ਬਜ਼ਾਰ 'ਚ ਉਸ ਦੀ ਹਿੱਸੇਦਾਰੀ ਵੱਧਕੇ 52.2 ਫ਼ੀਸਦੀ ਹੋ ਗਈ ਹੈ।

ਕੰਪਨੀ ਦੇ ਪ੍ਰਧਾਨ ਆਰ.ਸੀ.ਬਾਰਗਵ ਨੇ ਇੱਥੇ ਦੱਸਿਆ ਹੈ ਕਿ ਵਿੱਤੀ ਸਾਲ 2007-08 'ਚ ਯਾਤਰੀ ਕਾਰ ਬਜ਼ਾਰ 'ਚ ਉਨ੍ਹਾ ਦੀ ਹਿੱਸੇਦਾਰੀ 51.4 ਫ਼ੀਸਦੀ ਸੀ,ਜੋ ਵਿੱਤੀ ਸਾਲ 2008-09 'ਚ ਵੱਧਕੇ 52.2 ਫ਼ੀਸਦੀ ਹੋ ਗ।ਉਨ੍ਹਾ ਨੇ ਦੱਸਿਆ ਕਿ ਏ.ਵਨ ਅਤੇ ਏ.ਟੂ ਸੀਗਮੇਂਟ 'ਚ ਉਨ੍ਹਾ ਦੀ ਕੰਪਨੀ ਦੀ ਹਿੱਸੇਦਾਰੀ ਨਬੀ ਰਹੀ,ਜਦੋਂਕਿ ਏ ਥ੍ਰੀ ਸੀਗਮੇਂਟ 'ਚ ਉਨ੍ਹਾ ਦੀ ਹਿੱਸੇਦਾਰੀ ਸਾਲ 2007-08 ਦੇ 22 ਫ਼ੀਸਦੀ ਤੋਂ ਵੱਧਕੇ 30 ਫ਼ੀਸਦੀ ਹੋ ਗਈ।

ਉਨ੍ਹਾ ਨੇ ਦੱਸਿਆ ਹੈ ਕਿ ਘਰੇਲੂ ਯਾਤਰੀ ਵਾਹਨ ਬਜ਼ਾਰ 'ਚ ਮਰੂਤੀ ਦੀ ਯਾਤਰੀ ਕਾਰ 'ਚ 52.2 ਫ਼ੀਸਦੀ,ਯੂਟੀਲਿਟੀ ਵਾਹਨਾਂ ਦੇ ਬਜ਼ਾਰ 'ਚ ਕੇਵਲ ਚਾਰ ਫ਼ੀਸਦੀ,ਜਦੋਂਕਿ ਮਲਟੀ ਪਰਪਜ਼ ਵਾਹਨਾਂ ਦੇ ਬਜ਼ਾਰ 'ਚ ਮਰੂਤੀ ਦੀ ਹਿੱਸੇਦਾਰੀ 73.01 ਫ਼ੀਸਦੀ ਹੋ ਗਈ ਹੈ।

ਉਨ੍ਹਾ ਨੇ ਦੱਸਿਆ ਕਿ ਕੰਪਨੀ ਨੇ ਵਿੱਤੀ ਸਾਲ 2008-09 'ਚ ਘਰੇਲੂ ਬਜ਼ਾਰ 'ਚ ਕੁੱਲ੍ਹ ਸੱਤ ਲੱਖ 22 ਹਜ਼ਾਰ 144 ਵਾਹਨਾਂ ਦੀ ਵਿੱਕਰੀ ਕੀਤ।ਕੰਪਨੀ ਨੇ ਇਸ ਵਿੱਤੀ ਸਾਲ 'ਚ ਏ ਸਟਾਰ ਨੂੰ ਸਵੀਫ਼ਟ ਡਿਜ਼ਾਇਰ ਪੇਸ਼ ਕੀਤਾ ਸੀ। 'ਏ' ਸਟਾਰ ਦੀ ਮੰਗ ਵੀ ਵੱਧੀ ਅਤੇ ਸਵੀਫ਼ਟ ਡਿਜ਼ਾਇਰ ਲਈ ਤਾਂ ਗ੍ਰਾਹਕਾਂ ਨੂੰ ਇੰਤਜ਼ਾਰ ਸੂਚੀ 'ਚ ਰੱਖਣਾ ਪੈ ਰਿਹਾ ਸੀ।