ਜੀਆਈਸੀ ਖੋਲ੍ਹੇਗੀ ਜਲਦ ਨਵੇਂ ਦਫ਼ਤਰ
ਮੁੰਬਈ- ਭਾਰਤੀ ਸਾਧਾਰਣ ਬੀਮਾ ਨਿਗਮ (ਜੀਆਈਸੀ) ਨੇ ਅਗਲੇ ਵਿੱਤ ਵਰ੍ਹੇ ਵਿੱਚ ਦੱਖਣੀ ਅਫਰੀਕਾ ਅਤੇ ਮਲੇਸ਼ੀਆ ਵਿੱਚ ਦਫ਼ਤਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਭਾਰਤੀ ਸਾਧਾਰਣ ਬੀਮਾ ਨਿਗਮ (ਜੀਆਈਸੀ) ਨੇ ਅਗਲੇ ਵਿੱਤ ਵਰ੍ਹੇ ਵਿੱਚ ਦੱਖਣੀ ਅਫਰੀਕਾ ਅਤੇ ਮਲੇਸ਼ੀਆ ਵਿੱਚ ਦਫ਼ਤਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਜੀਆਈਸੀ ਦੇ ਪ੍ਰਮੁੱਖ ਯੋਗੇਸ਼ ਲੋਹੀਆ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਬਾਜਾਰ ਵਿੱਚ ਕਾਰੋਬਾਰ ਦੀ ਵਿਕਾਸ ਦਰ 25 ਤੋਂ 30 ਪ੍ਰਤੀਸ਼ਤ ਦੇ ਵਿਚਕਾਰ ਹੈ, ਜਦਕਿ ਘਰੇਲੂ ਬਾਜਾਰ ਵਿੱਚ ਇਹ ਛੇ ਤੋਂ ਸੱਤ ਪ੍ਰਤੀਸ਼ਤ ਦੇ ਵਿਚਕਾਰ ਹੈ।

ਉਹਨਾਂ ਨੇ ਦੱਸਿਆ ਕਿ ਪਿਛਲੇ ਵਰ੍ਹੇ 26 ਨਵੰਬਰ ਨੂੰ ਅੱਤਵਾਦੀ ਹਮਲੇ ਨਾਲ ਬੁਰੀ ਤਰ੍ਹਾਂ ਹਾਨੀਗ੍ਰਸਤ ਹੋਏ ਤਾਜ ਮਹਲ ਹੋਟਲ ਅਤੇ ਟ੍ਰੀਡੰਟ ਓਬਰਾਏ ਹੋਟਲ ਨੂੰ ਹਾਲ ਹੀ ਵਿੱਚ ਪੰਜ ਸੌ ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।

ਇਸਦੇ ਇਲਾਵਾ ਜੀਆਈਸੀ ਨੇ ਵਿੱਤ ਵਰ੍ਹੇ 2008-09 ਵਿੱਚ 65 ਪ੍ਰਤੀਸ਼ਤ ਲਾਭ ਅੰਸ਼ ਦੇਣ ਦਾ ਫੈਸਲਾ ਲਿਆ ਹੈ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਇਹ 45 ਪ੍ਰਤੀਸ਼ਤ ਰਿਹਾ ਸੀ।